ਮਲੇਸ਼ੀਆ ਮਾਸਟਰਸ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨਗੇ ਸ਼੍ਰੀਕਾਂਤ ਅਤੇ ਸਾਇਨਾ

01/14/2019 3:56:40 PM

ਕੁਆਲਾਲੰਪੁਰ : ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਪਿਛਲੇ ਸੈਸ਼ਨ ਵਿਚ 2017 ਦੀ ਤਰ੍ਹਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਕੁਝ ਸਮੇਂ ਲਈ ਬੀ. ਡਬਲਿਯੂ. ਐੱਫ. ਰੈਂਕਿੰਗ ਵਿਚ ਚੋਟੀ 'ਤੇ ਰਹੇ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਿਆ ਪਰ ਇਕ ਵੀ ਖਿਤਾਬ ਆਪਣੇ ਨਾਂ ਨਹੀਂ ਕਰ ਸਕੇ। ਪ੍ਰੀਮਿਅਰ ਬੈਡਮਿੰਟਨ ਲੀਗ ਵਿਚ ਹਾਲਾਂਕਿ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਖਿਤਾਬ ਜਿਤਾਉਣ 'ਚ ਮੁੱਖ ਕਿਰਦਾਰ ਨਿਭਾਇਆ। ਉਹ ਸੈਸ਼ਨ ਦਾ ਪਹਿਲਾ ਮੈਚ ਬੁੱਧਵਾਰ ਨੂੰ ਹਾਂਗਕਾਂਗ ਦੇ ਐਂਗ ਕਾ ਲੋਂਗ ਐਂਗਸ ਨਾਲ ਖੇਡਣਗੇ। ਦੂਜੇ ਪਾਸੇ ਸਾਇਨਾ ਨੇਹਵਾਲ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਦੂਜਾ ਸੋਨ ਤਮਗਾ ਜਿੱਤਿਆ ਜਦਕਿ ਏਸ਼ੀਆਈ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਉਹ ਇੰਡੋਨੇਸ਼ੀਆ ਮਾਸਟਰਸ, ਡੈੱਨਮਾਰਕ ਓਪਨ, ਅਤੇ ਸੈਯਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚੀ। ਉਹ ਮਹਿਲਾ ਵਰਗ ਦੇ ਪਹਿਲੇ ਦੌਰ ਵਿਚ ਹਾਂਗਕਾਂਗ ਦੀ ਡੇਂਗ ਸ਼ੁਆਨ ਨਾਲ ਖੇਡੇਗੀ।

PunjabKesari

ਇਸ ਵਿਚਾਲੇ ਬੀ. ਸਾਈ. ਪ੍ਰਣੀਤ ਨੇ ਟੂਰਨਾਮੈਂਟ ਨਹੀਂ ਖੇਡਣ ਦਾ ਫੈਸਲਾ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦਾ ਸਾਹਮਮਾ ਚੀਨ ਦੇ ਯੂ ਸ਼ੁਆਂਈ ਅਤੇ ਰੇਨ ਸ਼ਿਆਂਗੂ ਨਾਲ ਹੋਵੇਗਾ। ਮਹਿਲਾ ਡਬਲਜ਼ ਵਿਚ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦੀ ਟੱਕਰ ਹਾਂਗਕਾਂਗ ਦੀ ਐੰਗ ਟੀ ਯੂਊ ਅਤੇ ਯੁਏਨ ਸਿਨ ਯਿੰਗ ਨਾਲ ਹੋਵੇਗੀ ਜਦਕਿ ਮਿਕਸਡ ਡਬਲਜ਼ ਵਿਚ ਸਾਤਵਿਕ ਅਤੇ ਅਸ਼ਵਨੀ ਦਾ ਸਾਹਮਣਾ ਇੰਗਲੈਂਡ ਦੇ ਬੇਨ ਲੇਨ ਅਤੇ ਜੇਸਿਕਾ ਪੀ ਨਾਲ ਹੋਵੇਗਾ। ਪਾਰੂਪੱਲੀ ਕਸ਼ਯਪ, ਅਜੇ ਜੈਰਾਮ ਅਤੇ ਸ਼ੁਭਾਂਕਰ ਡੇ ਪੁਰਸ਼ ਸਿੰਗਲਜ਼ ਕੁਆਲੀਫਾਇਰ ਖੇਡਣਗੇ ਜਦਕਿ ਮਹਿਲਾ ਸਿੰਗਲਜ਼ ਕੁਆਲੀਫਾਇਰ ਵਿਚ ਵੈਸ਼ਣਵੀ ਰੈੱਡੀ ਜਾਕਾ ਅਤੇ ਰਿਤੁਪਰਣਾ ਦਾਸ ਉਤਰੇਗੀ।


Related News