ਸ਼੍ਰੀਕਾਂਤ ਦੀ ਸ਼ਾਨਦਾਰ ਸ਼ੁਰੂਆਤ, ਫ੍ਰੈਂਚ ਓਪਨ ਦੇ ਦੂਜੇ ਦੌਰ ''ਤ ਪਹੁੰਚੇ

Wednesday, Oct 24, 2018 - 04:03 PM (IST)

ਸ਼੍ਰੀਕਾਂਤ ਦੀ ਸ਼ਾਨਦਾਰ ਸ਼ੁਰੂਆਤ, ਫ੍ਰੈਂਚ ਓਪਨ ਦੇ ਦੂਜੇ ਦੌਰ ''ਤ ਪਹੁੰਚੇ

ਪੈਰਿਸ : 5ਵਾਂ ਦਰਜਾ ਪ੍ਰਾਪਤ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। ਵਿਸ਼ਵ ਦੇ 6ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਪਹਿਲੇ ਦੌਰ ਵਿਚ ਹਾਂਗਕਾਂਗ ਦੇ ਵੋਂਗ ਵਿੰਗ ਕੀ ਵਿਸੇਂਟ ਨੂੰ 42 ਮਿੰਟਾਂ ਤੱਕ ਚੱਲੇ ਮੁਕਾਬਲੇ ਵਿਚ ਲਗਾਤਾਰ ਸੈੱਟਾਂ ਵਿਚ 21-19, 21-13 ਨਾਲ ਹਰਾਇਆ। ਦੋਵਾਂ ਖਿਡਾਰੀਆਂ ਵਿਚਾਲੇ ਇਹ ਕਰੀਅਰ ਦੀ 10ਵੀਂ ਟੱਕਰ ਸੀ ਨਾਲ ਹੀ ਸ਼੍ਰੀਕਾਂਤ ਨੇ ਆਪਣਾ ਰਿਕਾਰਡ ਵਿਸੇਂਟ ਖਿਲਾਫ 6-4 ਕਰ ਲਿਆ ਹੈ।


Related News