ਲੰਕਾ ਪ੍ਰੀਮੀਅਮ ਲੀਗ ਦੇ ਆਯੋਜਕਾਂ ਨੂੰ ਝਟਕਾ, ਟੂਰਨਾਮੈਂਟ ਤੋਂ ਹਟੇ ਤਿੰਨ ਧਮਾਕੇਦਾਰ ਬੱਲੇਬਾਜ਼

Tuesday, Oct 27, 2020 - 03:02 PM (IST)

ਲੰਕਾ ਪ੍ਰੀਮੀਅਮ ਲੀਗ ਦੇ ਆਯੋਜਕਾਂ ਨੂੰ ਝਟਕਾ, ਟੂਰਨਾਮੈਂਟ ਤੋਂ ਹਟੇ ਤਿੰਨ ਧਮਾਕੇਦਾਰ ਬੱਲੇਬਾਜ਼

ਕੋਲੰਬੋ: ਲੰਕਾ ਪ੍ਰੀਮੀਅਰ ਲੀਗ (ਐੱਲ.ਪੀ.ਐੱਲ.) ਦੇ ਆਯੋਜਕਾਂ ਦੇ ਲਈ ਕਰਾਰਾ ਝਟਕਾ ਹੈ ਕਿਉਂਕਿ ਫਾਫ ਡੁਰਲੇਸਿਸ, ਆਂਦਰੇ ਰਸੇਲ ਅਤੇ ਡੇਵਿਟ ਮਿਲਰ ਸਮੇਤ ਪੰਜ ਵਿਦੇਸ਼ੀ ਖਿਡਾਰੀਆਂ ਨੇ ਇਸ ਲੀਗ ਤੋਂ ਹੱਟਣ ਦਾ ਫ਼ੈਸਲਾ ਲਿਆ ਹੈ। ਦੱਖਣੀ ਅਫਰੀਕਾ ਦੇ ਮਿਲਰ ਅਤੇ ਡੁਪਲੇਸਿਸ ਅਤੇ ਇੰਗਲੈਂਡ ਦੇ ਡੇਵਿਡ ਮਲਾਨ ਇਨ੍ਹਾਂ ਦੋਵਾਂ ਟੀਮਾਂ ਦੇ ਵਿਚਕਾਰ ਸੀਮਿਤ ਓਵਰਾਂ ਦੀ ਲੜੀਵਾਰ ਦੇ ਕਾਰਨ ਇਸ ਲੀਗ 'ਚ ਨਹੀਂ ਖੇਡ ਪਾਉਣਗੇ। ਉੱਧਰ ਵੈਸਟਇੰਡੀਜ਼ ਦੇ ਰਸੇਲ ਗੋਡੇ ਦੀ ਸੱਟ ਦੇ ਕਾਰਨ ਹੱਟ ਗਏ ਹਨ। 

ਇਹ ਵੀ ਪੜ੍ਹੋ:ਵਿਆਜ਼ 'ਤੇ ਵਿਆਜ਼ ਮਾਫ਼ੀ ਨਾਲ 75 ਫ਼ੀਸਦੀ ਕਰਜ਼ਾਧਾਰਕਾਂ ਨੂੰ ਰਾਹਤ,5 ਨਵੰਬਰ ਤੱਕ ਖਾਤੇ 'ਚ ਆਉਣਗੇ ਪੈਸੈ


ਭਾਰਤੀ ਵਿਕਟਕੀਪਰ ਬੱਲੇਬਾਜ਼ ਮਾਨਵਿੰਦਰ ਬਿਸਲਾ 21 ਨਵੰਬਰ ਤੋਂ 13 ਦਸੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਤੋਂ ਹੱਟਣ ਵਾਲੇ 5ਵੇਂ ਵਿਦੇਸ਼ੀ ਖਿਡਾਰੀ ਹਨ। ਬਿਸਲਾ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਵੀ 35 ਮੈਚ ਖੇਡੇ ਹਨ। ਰਸੇਲ, ਮਿਲਰ, ਡੁਪਲੇਸਿਸ ਅਤੇ ਮਲਾਨ ਨੂੰ ਮਾਰਕੀ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ ਸੀ। ਉਨ੍ਹਾਂ ਦਾ ਹੱਟਣਾ ਟੂਰਨਾਮੈਂਟ ਲਈ ਕਰਾਰਾ ਝਟਕਾ ਹੈ। ਇਸ ਨਾਲ ਕੋਲੰਬੋ ਕਿੰਗਸ ਫ੍ਰੈਂਚਾਇਜ਼ੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਜਿਸ ਦੀ ਟੀਮ 'ਚ ਰਸੇਲ, ਡੁਪਲੇਸਿਸ ਅਤੇ ਬਿਸਲਾ ਤਿੰਨੇ ਸ਼ਾਮਲ ਸਨ। ਮਲਾਨ ਜਾਫਨਾ ਸਟੈਲੀਅਨਸ ਦੀ ਟੀਮ 'ਚ ਸਨ।


author

Aarti dhillon

Content Editor

Related News