ਜਸ਼ਨ ਮਨਾਉਂਦੇ ਸਮੇਂ ਸ਼੍ਰੀਲੰਕਾ ਦੇ ਖਿਡਾਰੀ ਨਾਲ ਹੋਇਆ ਹਾਦਸਾ (ਵੀਡੀਓ)

Thursday, Aug 01, 2019 - 10:20 PM (IST)

ਜਸ਼ਨ ਮਨਾਉਂਦੇ ਸਮੇਂ ਸ਼੍ਰੀਲੰਕਾ ਦੇ ਖਿਡਾਰੀ ਨਾਲ ਹੋਇਆ ਹਾਦਸਾ (ਵੀਡੀਓ)

ਸਪੋਰਟਸ ਡੈੱਕਸ— ਇੰਗਲੈਂਡ ਤੇ ਵੇਲਸ 'ਚ ਹੋਈ ਆਈ. ਸੀ. ਸੀ. ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼੍ਰੀਲੰਕਾ ਨੇ ਵਨ ਡੇ ਸੀਰੀਜ਼ 'ਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਵਾਪਸੀ ਕੀਤੀ। ਹਾਲਾਂਕਿ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ 'ਚ ਖੇਡੇ ਗਏ ਆਖਰੀ ਮੈਚ ਤੋਂ ਬਾਅਦ ਕੁਸਲ ਮੇਂਡਿਸ ਨੂੰ ਉਸ ਸਮੇਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋ ਉਹ ਮੋਟਰਸਾਇਕਲ ਚਲਾਉਂਦੇ ਸਮੇਂ ਮੈਦਾਨ 'ਤੇ ਹੀ ਡਿੱਗ ਗਏ। ਇਹ ਮੋਟਰਸਾਇਕਲ ਉਸ ਨੂੰ ਤੋਹਫੇ ਦੇ ਰੂਪ 'ਚ ਮਿਲਿਆ ਸੀ।


ਮੇਂਡਿਸ ਤੇ ਉਸਦਾ ਇਕ ਦੋਸਤ ਗਰਾਊਂਡ 'ਚ ਮੋਟਰਸਾਇਕਲ 'ਤੇ ਬੈਠ ਕੇ ਚੱਕਰ ਲਗਾ ਰਹੇ ਸਨ ਕਿ ਮੇਂਡਿਸ ਦਾ ਮੋਟਰਸਾਇਕਲ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸਲਿੱਪ ਹੋ ਗਿਆ। ਮੋਟਰਸਾਇਕਲ ਸਲਿੱਪ ਹੋਣ ਤੋਂ ਬਾਅਦ ਸਰੁੱਖਿਆ ਕਰਮਚਾਰੀ ਤੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਚੁੱਕਿਆ। ਇਸ ਦੌਰਾਨ ਦੋਵਾਂ ਦੇ ਕੋਈ ਸੱਟ ਨਹੀਂ ਲੱਗੀ। ਇਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਬੁੱਧਵਾਰ ਨੂੰ ਕੋਲੰਬੋ 'ਚ ਆਖਰੀ ਮੈਚ ਖੇਡਿਆ ਗਿਆ ਸੀ । ਜਿਸ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 295 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਪੂਰੀ ਟੀਮ 36 ਓਵਰਾਂ 'ਚ 172 ਦੌੜਾਂ ਹੀ ਬਣਾ ਸਕੀ ਤੇ ਸ਼੍ਰੀਲੰਕਾ ਨੇ ਇਹ ਮੈਚ 122 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਬੰਗਲਾਦੇਸ਼ ਦਾ ਵਨ ਡੇ ਸੀਰੀਜ਼ 'ਚ 3-0 ਨਾਲ ਸਫਾਇਆ ਕਰ ਦਿੱਤਾ।


author

Gurdeep Singh

Content Editor

Related News