ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਨੇ ਦੱਸਿਆ ਹਾਰ ਦਾ ਮੁੱਖ ਕਾਰਨ

01/07/2020 11:20:46 PM

ਨਵੀਂ ਦਿੱਲੀ— ਇੰਦੌਰ 'ਚ ਭਾਰਤ ਦੇ ਨਾਲ ਖੇਡੇ ਗਏ ਦੂਜੇ ਟੀ-20 ਮੈਚ 'ਚ 7 ਵਿਕਟਾਂ ਨਾਲ ਹਾਰ ਮਿਲਣ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਨਿਰਾਸ਼ ਦਿਖੇ। ਮੈਚ ਖਤਮ ਹੋਣ ਤੋਂ ਬਾਅਦ ਮਲਿੰਗਾ ਨੇ ਹਾਰ ਦਾ ਮੁੱਖ ਕਾਰਨ ਦੱਸਿਆ। ਮਲਿੰਗਾ ਨੇ ਸਾਫ ਤੌਰ 'ਤੇ ਕਿਹਾ ਕਿ ਅਸੀਂ ਲਗਭਗ 25-30 ਦੌੜਾਂ ਘੱਟ ਬਣਾਈਆਂ। ਅਸੀਂ ਲਗਾਤਾਰ ਲਾਈਨਾਂ ਤੇ ਲੰਬਾਈ ਵਧਾਉਣ ਦੀ ਕੋਸ਼ਿਸ਼ ਕੀਤੀ। 18ਵੇਂ ਓਵਰ ਤਕ ਗੇਂਦਬਾਜ਼ਾਂ ਨੇ ਮੈਚ ਨੂੰ ਵਧੀਆ ਤਰੀਕੇ ਨਾਲ ਖਿੱਚਿਆ ਪਰ ਇਸ ਤੋਂ ਬਾਅਦ ਸਾਡੀ ਲੈਅ ਖਰਾਬ ਹੋ ਗਈ।
ਮਲਿੰਗਾ ਨੇ ਕਿਹਾ ਕਿ ਉਹ (ਉਦਾਨਾ) ਸਾਡੇ ਮੁੱਖ ਗੇਂਦਬਾਜ਼ ਹਨ ਤੇ ਇਸ ਸਵਰੂਪ 'ਚ ਬਹੁਤ ਅਨੁਭਵੀ ਹਨ। ਗੇਂਦਬਾਜ਼ੀ ਕਰਨ ਦੇ ਲਈ ਬਾਹਰ ਜਾਣ ਤੋਂ ਠੀਕ ਪਹਿਲਾਂ ਉਹ ਜ਼ਖਮੀ ਹੋ ਗਏ। ਉਹ ਹੁਣ ਠੀਕ ਹੋ ਰਿਹਾ ਹੈ। ਸਾਨੂੰ ਨੋਜਵਾਨਾਂ ਨੂੰ ਜ਼ਿਆਦਾ ਮੌਕੇ ਦੇਣ ਦੀ ਜ਼ਰੂਰਤ ਹੈ।
ਨਾਲ ਹੀ ਮਲਿੰਗਾ ਨੇ ਭਾਰਤੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ। ਉਨ੍ਹਾ ਨੇ ਕਿਹਾ ਕਿ ਸਾਨੂੰ ਭਾਰਤੀ ਟੀਮ ਨਾਲ ਮੁਕਾਬਲਾ ਕਰਨ ਲਈ ਇਕ ਮਜ਼ਬੂਤ ਟੀਮ ਚਾਹੀਦੀ ਹੈ ਜੋਕਿ ਮੈਚ ਜਿੱਤਣ 'ਚ ਸਫਲ ਹੁੰਦੀ ਹੈ ਪਰ ਜੇਕਰ ਜ਼ਖਮੀ ਹੈ ਤਾਂ ਯਕੀਨਨ ਸਾਡੇ ਲਈ ਮੁਸ਼ਕਿਲ ਤਾਂ ਖੜੀ ਹੋਵੇਗੀ।


Gurdeep Singh

Content Editor

Related News