ਸ਼੍ਰੀਲੰਕਾ ਨੇ ਜ਼ਿੰਬਾਬਵੇ ''ਤੇ ਕੀਤੀ ਸ਼ਾਨਦਾਰ ਜਿੱਤ ਹਾਸਲ

Sunday, Jan 21, 2018 - 10:55 PM (IST)

ਜਲੰਧਰ— ਬੰਗਲਾਦੇਸ਼ 'ਚ ਚਲ ਰਹੀ ਤ੍ਰਿਕੋਣੀ ਸੀਰੀਜ਼ 'ਚ ਆਖਿਰਕਾਰ ਸ਼੍ਰੀਲੰਕਾ ਦੀ ਟੀਮ ਨੇ ਢਾਕਾ ਸਟੇਡੀਅਮ 'ਚ ਖੇਡੇ ਗਏ ਚੌਥੇ ਮੈਚ ਦੇ ਦੌਰਾਨ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਦੀ ਪੂਰੀ ਟੀਮ 44 ਓਵਰਾਂ 'ਚ 198 ਦੌੜਾਂ ਤੇ ਢੇਰ ਹੋ ਹਈ। 
ਸ਼੍ਰੀਲੰਕਾ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਪ੍ਰਦੀਪ ਨੇ 3 ਤੇ ਪਰੇਰਾ ਨੇ 4 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਦੀ ਟੀਮ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 44.5 ਓਵਰ 'ਚ 5 ਵਿਕਟਾਂ 'ਤੇ ਹਾਸਲ ਕਰ ਲਿਆ। ਸ਼੍ਰੀਲੰਕਾ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ।


Related News