SL v IND : ਸ਼੍ਰੀਲੰਕਾ ਨੇ ਜਿੱਤਿਆ ਆਖਰੀ ਮੈਚ, ਭਾਰਤ ਨੇ ਜਿੱਤੀ ਸੀਰੀਜ਼
Friday, Jul 23, 2021 - 11:30 PM (IST)
ਕੋਲੰਬੋ- ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ। ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ ਸੀ ਤੇ ਬਾਅਦ ਵਿਚ ਮੈਚ 47-47 ਓਵਰਾਂ ਦਾ ਕਰ ਦਿੱਤਾ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 43.1 ਵਿਚ 225 ਦੌੜਾਂ 'ਤੇ ਢੇਰ ਹੋ ਗਈ ਅਤੇ ਡਕਵਰਥ ਲੁਈਸ ਨਿਯਮ ਕਾਰਨ ਭਾਰਤ ਨੇ ਸ਼੍ਰੀਲੰਕਾ ਨੂੰ 227 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ ਤੇ ਭਾਰਤੀ ਟੀਮ ਨੇ ਵਨ ਡੇ ਸੀਰੀਜ਼ 2-1 ਨਾਲ ਜਿੱਤ ਲਈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ਿਖਰ ਧਵਨ 13 ਦੌੜਾਂ ਦੇ ਨਿੱਜੀ ਸਕੋਰ ’ਤੇ ਚਮੀਰਾ ਦੀ ਗੇਂਦ ’ਤੇ ਭਾਨੁਕਾ ਨੂੰ ਕੈਚ ਦੇ ਬੈੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਦਾ ਦੂਜਾ ਵਿਕਟ ਪਿ੍ਰਥਵੀ ਸ਼ਾਹ ਦੇ ਤੌਰ ’ਤੇ ਲੱਗਾ। ਪਿ੍ਰਥਵੀ 49 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ਨਾਕਾ ਵੱਲੋਂ ਐੱਲ. ਬੀ. ਡਬਲਯੂ. ਆਊਟ ਹੋ ਗਏ। ਪਿ੍ਰਥਵੀ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 8 ਚੌਕੇ ਲਾਏ ਸਨ। ਇਸ ਤੋਂ ਬਾਅਦ ਸੰਜੂ ਸੈਮਸਨ 46 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਵਿਕਰਮਾ ਦੀ ਗੇਂਦ ’ਤੇ ਅਵਿਸ਼ਕਾ ਦਾ ਸ਼ਿਕਾਰ ਬਣੇ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 1 ਛੱਕਾ ਲਾਇਆ। ਹਾਰਦਿਕ ਪੰਡਯਾ ਨੇ 19, ਸੁਰਯਕੁਮਾਰ ਯਾਦਵ ਨੇ 40, ਕ੍ਰਿਸ਼ਣੱਪਾ ਗੌਤਮ ਨੇ 2, ਨਿਤੀਸ਼ ਰਾਣਾ ਨੇ 7 ਦੌੜਾਂ ਬਣਾਈਆਂ।
ਪਲੇਇੰਗ ਇਲੈਵਨ :-
ਭਾਰਤੀ ਟੀਮ - ਪ੍ਰਿਥਵੀ ਸ਼ਾਹ, ਸ਼ਿਖਰ ਧਵਨ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਨਿਤੀਸ਼ ਰਾਣਾ, ਹਾਰਦਿਕ ਪੰਡਯਾ, ਕ੍ਰਿਸ਼ਣਾੱਪਾ ਗੌਤਮ, ਰਾਹੁਲ ਚਾਹਰ, ਨਵਦੀਪ ਸੈਣੀ, ਚੇਤਨ ਸਕਰੀਆ
ਸ਼੍ਰੀਲੰਕਾ ਟੀਮ- ਅਵੀਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਭਾਨੂਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਚਰਿਤ ਅਸਾਲੰਕਾ, ਦਾਸੂਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਈਸੁਰ ਉਡਾਨਾ, ਦੁਸ਼ਮੰਥ ਚਮੀਰਾ, ਲਕਸ਼ਮਣ ਸੰਦਾਕਨ।