ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ ਰਵਾਨਾ

09/24/2019 2:57:13 PM

ਕੋਲੰਬੋ : ਕਈ ਚੋਟੀ ਖਿਡਾਰੀਆਂ ਦੀ ਗੈਰਹਾਜ਼ਰੀ ਵਾਲੀ ਸ਼੍ਰੀਲੰਕਾ ਕ੍ਰਿਕਟ ਟੀਮ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਮੰਗਲਵਾਰ ਨੂੰ ਪਾਕਿਸਤਾਨ ਦੌਰੇ ਲਈ ਰਵਾਨਾ ਹੋ ਗਈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀਮ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੇ ਸ਼ੱਕ ਦੇ ਬਾਵਜੂਦ ਮੇਜ਼ਬਾਨ ਟੀਮ ਦੇ ਸੁਰੱਖਿਆ ਇੰਤਜ਼ਾਮਾਂ 'ਤੇ ਭਰੋਸਾ ਜਤਾਇਆ ਹੈ। ਸ਼੍ਰੀਲੰਕਾ ਟੀਮ 'ਤੇ ਇਸ ਤੋਂ ਪਹਿਲਾਂ 2009 ਵਿਚ ਵੀ ਅੱਤਵਾਦੀ ਹਮਲਾ ਹੋਇਆ ਸੀ। ਇਸ ਦੇ ਬਾਅਦ ਤੋਂ ਬਾਕੀ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਟੀਮ ਨੂੰ ਆਪਣੇ ਬਾਕੀ ਘਰੇਲੂ ਮੈਚ ਯੂ. ਏ. ਈ. ਵਿਚ ਖੇਡਣੇ ਪਏ। ਇਸ ਅੱਤਵਾਦੀ ਹਮਲੇ ਵਿਚ ਸ਼੍ਰੀਲੰਕਾ ਨੇ 6 ਖਿਡਾਰੀ ਜ਼ਖਮੀ ਹੋ ਗਏ ਸੀ ਜਦਕਿ 6 ਪੁਲਸ ਕਰਮਚਾਰੀ ਅਤੇ 2 ਨਾਗਰਿਕਾਂ ਦੀ ਮੌਤ ਹੋ ਗਈ ਸੀ। ਸ਼੍ਰੀਲੰਕਾ ਨੇ ਹਾਲਾਂਕਿ 10 ਸੀਨੀਅਰ ਖਿਡਾਰੀਆਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਪਾਕਿਸਤਾਨ ਦੌਰੇ 'ਤੇ ਨਹੀਂ ਜਾਣ ਦਾ ਫੈਸਲਾ ਕੀਤਾ।

PunjabKesari

ਇਸ ਦੌਰੇ 'ਤੇ 3 ਵਨ ਡੇ ਕੌਮਾਂਤਰੀ ਅਤੇ 3 ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਸ਼੍ਰੀਲੰਕਾ ਨੇ ਅਕਤੂਬਰ 2017 ਵਿਚ ਲਾਹੌਰ ਵਿਖੇ ਇਕ ਟੀ-20 ਕੌਮਾਂਤਰੀ ਮੈਚ ਖੇਡਿਆ ਸੀ ਅਤੇ ਟੀ-20 ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਕਿਹਾ ਕਿ ਪਾਕਿਸਤਾਨ ਦੌਰੇ 'ਤੇ ਜਾਣ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਕੋਲੰਬੋ ਰਵਾਨਾ ਹੋਣ ਤੋਂ ਪਹਿਲਾਂ ਸ਼ਨਾਕਾ ਨੇ ਕਿਹਾ, ''ਮੈਂ ਪਹਿਲਾਂ ਵੀ ਉੱਥੇ ਜਾ ਚੁੱਕਾ ਹਾਂ। ਸਾਡੇ ਲਈ ਜਿਸ ਤਰ੍ਹਾਂ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ ਉਸ ਤੋਂ ਮੈਂ ਸੰਤੁਸ਼ਟ ਹਾਂ ਅਤੇ ਪਾਕਿਸਤਾਨ ਵਿਚ ਆਪਣੀ ਟੀਮ ਦੀ ਅਗਵਾਈ ਕਰਨ ਦੀ ਮੈਨੂੰ ਖੁਸ਼ੀ ਹੋਵੇਗੀ। ਮੈਂ ਉਮਦੀ ਕਰਦਾ ਹਾਂ ਕਿ ਅਸੀਂ ਮੇਜ਼ਬਾਨ ਦੇਸ਼ ਦੀ ਮਜ਼ਬੂਤ ਟੀਮ ਨੂੰ ਚੰਗੀ ਟੱਕਰ ਦੇਣਗੇ।''


Related News