ਸ਼੍ਰੀਲੰਕਾ ਨੇ T-20 WC ਲਈ ਟੀਮ ਦੀ ਕੀਤੀ ਚੋਣ, ਜਾਣੋ ਕਿਸ ਨੂੰ ਮਿਲੀ ਜਗ੍ਹਾ ਤੇ ਕੌਣ ਹੋਇਆ ਬਾਹਰ

Sunday, Sep 12, 2021 - 05:30 PM (IST)

ਸ਼੍ਰੀਲੰਕਾ ਨੇ T-20 WC ਲਈ ਟੀਮ ਦੀ ਕੀਤੀ ਚੋਣ, ਜਾਣੋ ਕਿਸ ਨੂੰ ਮਿਲੀ ਜਗ੍ਹਾ ਤੇ ਕੌਣ ਹੋਇਆ ਬਾਹਰ

ਕੋਲੰਬੋ- ਸ਼੍ਰੀਲੰਕਾ ਨੇ ਅਗਲੇ ਮਹੀਨੇ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਲਈ ਯੁਵਾ ਤੇ ਤਜਰਬੇਕਾਰ ਖਿਡਾਰੀਆਂ ਦੀ ਟੀਮ ਦੀ ਚੋਣ ਕਰ ਲਈ ਹੈ। ਟੀਮ 'ਚ 15 ਖਿਡਾਰੀਆਂ ਦੇ ਇਲਾਵਾ ਚਾਰ ਰਿਜ਼ਰਵ ਖਿਡਾਰੀ ਹਨ। ਟੀਮ 'ਚ ਸਾਬਕਾ ਕਪਤਾਨ ਦਿਨੇਸ਼ ਚਾਂਦੀਮਲ, ਮੌਜੂਦਾ ਕਪਤਾਨ ਦਾਸੁਨ ਸ਼ਨਾਕਾ ਤੇ ਸਲਾਮੀ ਬੱਲੇਬਾਜ਼ ਕੁਸਾਲ ਪਰੇਰਾ ਹਨ। ਟੀਮ 'ਚ 6 ਬੱਲੇਬਾਜ਼, ਪੰਜ ਆਲਰਾਊਂਡਰ ਤੇ ਚਾਰ ਗੇਂਦਬਾਜ਼ ਹਨ।

ਟੀਮ ਇਸ ਤਰ੍ਹਾਂ ਹੈ : ਦਾਸੁਨ ਸ਼ਨਾਕਾ (ਕਪਤਾਨ), ਧਨੰਜੈ ਡਿ ਸਿਲਵਾ, ਕੁਸਾਲ ਪਰੇਰਾ, ਦਿਨੇਸ਼ ਚਾਂਦੀਮਲ, ਅਵਿਸ਼ਕਾ ਫ਼ਰਨਾਂਡੋ, ਭਾਨੁਕਾ ਰਾਜਪਕਸ਼ੇ, ਚਰਿਥ ਅਸਾਲੰਕਾ, ਵਾਨਿੰਦੂ ਹਸਾਰੰਗਾ, ਕਾਮਿੰਦੂ ਮੇਂਡਿਸ, ਚਮਿਕਾ ਕਰੁਣਾਰਤਨੇ, ਨੁਆਨ ਪ੍ਰਦੀਪ, ਦੁਸ਼ਮੰਤਾ ਚਾਮਿਰਾ, ਪ੍ਰਵੀਨ ਜੈਵਿਕਰਮਾ, ਲਾਹਿਰੂ ਮਾਦੁਸ਼ੰਕਾ, ਮਹੀਸ਼ ਥਿਕਸ਼ਾਨਾ।
ਰਿਜ਼ਰਵ ਖਿਡਾਰੀ : ਲਾਹਿਰੂ ਕੁਮਾਰਾ, ਬਿਨੁਰਾ ਫਰਨਾਂਡੋ, ਅਕਿਲਾ ਧਨੰਜੈ, ਪੁਲਿਨਾ ਥਰੰਗਾ।


author

Tarsem Singh

Content Editor

Related News