ਸ਼੍ਰੀਲੰਕਾ ਕ੍ਰਿਕਟ ਨੇ ਮੈਚ ਫਿਕਸਿੰਗ ਮਾਮਲੇ ''ਚ LPL ਫ੍ਰੈਂਚਾਇਜ਼ੀ ਨੂੰ ਰੱਦ ਕਰਨ ਦਾ ਫੈਸਲਾ ਬਦਲਿਆ

05/23/2024 6:07:33 PM

ਕੋਲੰਬੋ: ਸ਼੍ਰੀਲੰਕਾ ਕ੍ਰਿਕਟ ਨੇ ਦਾਂਬੁਲਾ ਥੰਡਰਸ ਫਰੈਂਚਾਈਜ਼ੀ ਦੇ ਮਾਲਕ ਤਮੀਮ ਰਹਿਮਾਨ ਦੀ ਮੈਚ ਫਿਕਸਿੰਗ ਦੇ ਸ਼ੱਕ ਵਿੱਚ ਗ੍ਰਿਫਤਾਰੀ ਦੇ ਕਾਰਨ ਫ੍ਰੈਂਚਾਇਜੀ ਨੂੰ ਖਤਮ ਕਰਨ ਦੀ ਘੋਸ਼ਣਾ ਦੇ ਇਕ ਦਿਨ ਬਾਅਦ ਆਪਣੇ ਫ਼ੈਸਲੇ ਤੋਂ ਪਲਟਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਸ ਦੀ ਟੀ20 ਲੀਗ ਮੈਂਚਾਂ ਦੀ ਤੈਅ ਪ੍ਰੋਗਰਾਮ ਦੇ ਮੁਤਾਬਕ ਅੱਗੇ ਵਧੇਗੀ ਅਤੇ ਇਸ 'ਚ ਸਾਰੀਆਂ ਪੰਜ ਟੀਮਾਂ ਸ਼ਾਮਲ ਹੋਣਗੀਆਂ।
ਐੱਸਐੱਲਸੀ ਨੇ ਘੋਸ਼ਣਾ ਕੀਤੀ ਕਿ ਫ੍ਰੈਂਚਾਇਜ਼ੀ ਦਾ ਇੱਕ ਨਵਾਂ ਮਾਲਕ ਹੋਵੇਗਾ ਅਤੇ ਟੂਰਨਾਮੈਂਟ 1 ਤੋਂ 21 ਜੁਲਾਈ ਤੱਕ ਯੋਜਨਾ ਅਨੁਸਾਰ ਆਯੋਜਿਤ ਕੀਤਾ ਜਾਵੇਗਾ। ਇੱਥੇ ਜਾਰੀ ਰੀਲੀਜ਼ ਦੇ ਅਨੁਸਾਰ, 'ਲੰਕਾ ਪ੍ਰੀਮੀਅਰ ਲੀਗ ਦਾ ਪੰਜਵਾਂ ਸੀਜ਼ਨ ਆਪਣੀ ਯੋਜਨਾ ਅਤੇ ਪੰਜ ਟੀਮਾਂ ਦੇ ਨਿਰਧਾਰਤ ਮੈਚਾਂ ਦੇ ਅਨੁਸਾਰ ਜਾਰੀ ਰਹੇਗਾ।' ਇਸ 'ਚ ਕਿਹਾ ਗਿਆ ਹੈ ਕਿ ਐੱਸਐੱਲਸੀ ਜਲਦੀ ਹੀ ਦਾਂਬੁਲਾ ਥੰਡਰਸ ਦੇ ਨਵੇਂ ਮਾਲਕ ਦੀ ਪੁਸ਼ਟੀ ਕਰੇਗਾ। ਉਨ੍ਹਾਂ ਨੇ ਕਿਹਾ, 'ਅਸੀਂ ਸਾਰੇ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਹਿੱਸੇਦਾਰਾਂ ਨੂੰ ਭਰੋਸਾ ਦਿੰਦੇ ਹਾਂ ਕਿ ਲੀਗ ਦੀ ਅਖੰਡਤਾ ਅਤੇ ਕ੍ਰਿਕਟ ਦੀ ਭਾਵਨਾ ਦੀ ਪੂਰੇ ਟੂਰਨਾਮੈਂਟ ਦੌਰਾਨ ਸੁਰੱਖਿਆ ਕੀਤੀ ਜਾਵੇਗੀ।'
ਬੰਗਲਾਦੇਸ਼ੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਹਿਮਾਨ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਸ਼ਹਿਰ ਦੇ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ। ਦਾਂਬੁਲਾ ਫ੍ਰੈਂਚਾਇਜ਼ੀ ਅਪ੍ਰੈਲ ਵਿੱਚ ਬੰਗਲਾਦੇਸ਼ੀ ਉੱਦਮੀਆਂ ਦੀ ਅਗਵਾਈ ਵਾਲੇ ਇੰਪੀਰੀਅਲ ਸਪੋਰਟਸ ਗਰੁੱਪ ਦੁਆਰਾ ਖਰੀਦੀ ਗਈ ਸੀ। ਐੱਲਪੀਐੱਲ ਅਧਿਕਾਰ ਧਾਰਕ ਆਈਪੀਜੀ ਗਰੁੱਪ ਦੇ ਚੇਅਰਮੈਨ ਅਨਿਲ ਮੋਹਨ ਨੇ ਕਿਹਾ, 'ਅਸੀਂ ਪਾਰਦਰਸ਼ਤਾ ਅਤੇ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਲਈ ਵਚਨਬੱਧ ਹਾਂ ਅਤੇ ਇਸ ਤਬਦੀਲੀ ਦੌਰਾਨ ਸਾਡੀਆਂ ਸਾਰੀਆਂ ਟੀਮਾਂ, ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।'


Aarti dhillon

Content Editor

Related News