ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

Monday, Aug 30, 2021 - 08:29 PM (IST)

ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

ਕੋਲੰਬੋ- ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਦੱਖਣੀ ਅਫਰੀਕਾ ਦੇ ਵਿਰੁੱਧ ਆਗਾਮੀ ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਲਈ 22 ਮੈਂਬਰੀ ਟੀਮ ਦਾ ਐਲਾਨ ਕੀਤਾ। ਦਾਸੁਨ ਸ਼ਨਾਕਾ ਦੀ ਟੀਮ 2 ਤੋਂ 14 ਸਤੰਬਰ ਤੱਕ 3 ਵਨ ਡੇ ਅਤੇ 3 ਹੀ ਟੀ-20 ਸੀਰੀਜ਼ ਵਿਚ ਪ੍ਰੋਟੀਆਜ ਦੀ ਮੇਜ਼ਬਾਨੀ ਕਰਨ ਜਾ ਰਹੀ ਹੈ ਅਤੇ ਸਾਰੇ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਜਾਣਗੇ।


ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ


ਪਰੇਰਾ ਨੂੰ ਪਿਛਲੇ ਕੁਝ ਮਹੀਨਿਆਂ ਵਿਚ ਦੋਹਰਾ ਝਟਕਾ ਲੱਗਿਆ ਸੀ। ਸਭ ਤੋਂ ਪਹਿਲਾਂ ਉਹ ਮੋਢੇ ਦੀ ਸੱਟ ਦੇ ਕਾਰਨ ਜੁਲਾਈ ਵਿਚ ਭਾਰਤ ਦੇ ਮੈਚਾਂ ਤੋਂ ਬਾਹਰ ਹੋ ਗਏ ਸਨ। ਫਿਰ ਅਗਸਤ ਦੇ ਅੱਧ ਵਿਚ ਖੱਬੇ ਹੱਥ ਦੇ ਬੱਲੇਬਾਜ਼ ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ ਕਰ ਦਿੱਤਾ ਗਿਆ ਸੀ। ਭਾਰਤ ਦੇ ਵਿਰੁੱਧ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਦੇ ਇੰਗਲੈਂਡ ਦੌਰੇ 'ਤੇ ਇਕ ਵੀ ਮੈਚ ਜਿੱਤਣ ਵਿਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਸ਼ਕਾਨਾ ਵਲੋਂ ਨਵੇਂ ਸਫੇਦ ਗੇਂਦ ਵਾਲੇ ਕਪਤਾਨ ਦੇ ਰੂਪ ਵਿਚ ਤਬਦੀਲ ਕੀਤਾ ਗਿਆ ਸੀ। ਹਾਲਾਂਕਿ ਪਰੇਰਾ ਚੋਟੀ 'ਤੇ ਇਕ ਮਹੱਤਵਪੂਰਨ ਬੱਲੇਬਾਜ਼ ਬਣੇ ਹੋਏ ਹਨ। ਟੇਮਬਾ ਬਾਵੁਮਾ ਦੀ ਟੀਮ ਟੀ-20 ਸੀਰੀਜ਼ ਵਿਚ ਵੈਸਟਇੰਡੀਜ਼ ਨੂੰ ਅਤੇ ਫਿਰ ਵਨ ਡੇ ਤੇ ਟੀ-20 ਸੀਰੀਜ਼ 'ਚ ਆਇਰਲੈਂਡ ਨੂੰ ਹਰਾਉਣ ਤੋਂ ਬਾਅਦ ਸ਼ਾਨਦਾਰ ਲੈਅ ਵਿਚ ਹਨ। ਜੁਲਾਈ ਵਿਚ ਸ਼੍ਰੀਲੰਕਾ ਨੇ ਭਾਰਤ ਦੇ ਵਿਰੁੱਧ ਵਨ ਡੇ ਅਤੇ ਟੀ-20 ਸੀਰੀਜ਼ ਖੇਡੀ ਸੀ, ਜਿਸ ਵਿਚ ਮੇਜ਼ਬਾਨ ਟੀਮ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-1 ਨਾਲ ਹਾਰਨ ਤੋਂ ਬਾਅਦ ਟੀ-20 ਸੀਰੀਜ਼ ਜਿੱਤਣ ਵਿਚ ਸਫਲ ਰਹੀ ਸੀ।


ਸ਼੍ਰੀਲੰਕਾ ਟੀਮ:-

ਦਾਸੁਨ ਸ਼ਨਾਕਾ (ਕਪਤਾਨ), ਧਨੰਜਯਾ ਡੀ ਸਿਲਵਾ, ਕੁਸਲ ਪਰੇਰਾ, ਦਿਨੇਸ਼ ਚਾਂਦੀਮਲ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਪਥੁਮ ਨਿਸੰਕਾ, ਚਰਿਤ ਅਸਲੰਕਾ, ਵਨਿੰਦੂ ਹਸਰੰਗਾ, ਕਾਮਿੰਦੂ ਮੈਂਡਿਸ, ਮਿਨੋਦ ਭਾਨੁਕਾ, ਰਮੇਸ਼ ਮੈਂਡਿਸ, ਚਮਿਕਾ ਕਰੁਣਾਰਤਨੇ, ਨੁਵਾਨ ਪ੍ਰਦੀਪ, ਬਿਨੁਰਾ ਫਰਨਾਂਡੋ, ਚਮੀਰਾ,ਅਕਿਲਾ ਧਨੰਜੈ, ਪ੍ਰਵੀਨ ਜੈਵਿਕ੍ਰੇਮਾ, ਲਾਹਿਰੂ ਕੁਮਾਰਾ, ਲਾਹਿਰੂ ਮਦੁਸ਼ੰਕਾ, ਪੁਲਿਨਾ ਥਰੰਗਾ, ਮਹੇਸ਼ ਥੀਕਸ਼ਨਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News