ਸ਼੍ਰੀਲੰਕਾ ਨੇ ਇੰਗਲੈਂਡ ਖਿਲਾਫ WTC ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਦੋ ਅਨਕੈਪਡ ਖਿਡਾਰੀ ਹੋਏ ਸ਼ਾਮਲ

Thursday, Aug 08, 2024 - 01:42 PM (IST)

ਸ਼੍ਰੀਲੰਕਾ ਨੇ ਇੰਗਲੈਂਡ ਖਿਲਾਫ WTC ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਦੋ ਅਨਕੈਪਡ ਖਿਡਾਰੀ ਹੋਏ ਸ਼ਾਮਲ

ਕੋਲੰਬੋ : ਸ਼੍ਰੀਲੰਕਾ ਨੇ ਇੰਗਲੈਂਡ ਖਿਲਾਫ ਹੋਣ ਵਾਲੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਰੀਜ਼ ਲਈ 18 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ। ਇਸ 'ਚ ਸ਼ਾਮਲ ਕੀਤੇ ਗਏ ਜ਼ਿਕਰਯੋਗ ਖਿਡਾਰੀਆਂ ਵਿੱਚ ਅਨਕੈਪਡ ਖਿਡਾਰੀ ਮਿਲਨ ਰਥਨਾਇਕੇ ਅਤੇ ਨਿਸਾਲਾ ਥਾਰਕਾ ਸ਼ਾਮਲ ਹਨ ਜਿਨ੍ਹਾਂ ਨੂੰ 21 ਅਗਸਤ ਤੋਂ ਮਾਨਚੈਸਟਰ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਬੁਲਾਇਆ ਗਿਆ ਹੈ। 33 ਸਾਲਾ ਨਿਸਾਲਾ ਥਾਰਕਾ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ 107 ਮੈਚਾਂ 'ਚ 257 ਵਿਕਟਾਂ ਅਤੇ 2358 ਦੌੜਾਂ ਬਣਾਈਆਂ ਹਨ। ਇਹ ਸੀਰੀਜ਼ ਉਸ ਲਈ ਰਾਸ਼ਟਰੀ ਟੀਮ ਦੀ ਜਰਸੀ ਪਹਿਨਣ ਦਾ ਪਹਿਲਾ ਮੌਕਾ ਹੈ।
ਦੂਜੇ ਪਾਸੇ ਰਥਨਾਇਕੇ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਖਿਲਾਫ ਪਿਛਲੀ ਸੀਰੀਜ਼ ਲਈ ਟੈਸਟ ਟੀਮ ਦਾ ਹਿੱਸਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਆਪਣਾ ਡੈਬਿਊ ਨਹੀਂ ਕੀਤਾ ਹੈ। ਤੇਜ਼ ਗੇਂਦਬਾਜ਼ੀ ਲਾਈਨ-ਅੱਪ 'ਚ ਅਸਥਾ ਫਰਨਾਂਡੋ, ਵਿਸ਼ਵਾ ਫਰਨਾਂਡੋ, ਕਾਸੁਨ ਰਾਜਿਥਾ ਅਤੇ ਲਾਹਿਰੂ ਕੁਮਾਰਾ ਸ਼ਾਮਲ ਹਨ, ਜਿਨ੍ਹਾਂ ਨੂੰ ਤਜਰਬੇਕਾਰ ਐਂਜੇਲੋ ਮੈਥਿਊਜ਼ ਦਾ ਸਮਰਥਨ ਮਿਲੇਗਾ। ਬੱਲੇਬਾਜ਼ ਪਥੁਮ ਨਿਸਾਂਕਾ ਅਤੇ ਸਪਿਨਰ ਜੈਫਰੀ ਵੇਂਡਰਸੇ ਵੀ ਧਨੰਜੈ ਡੀ ਸਿਲਵਾ ਦੀ ਅਗਵਾਈ ਵਾਲੀ ਟੀਮ 'ਚ ਵਾਪਸੀ ਕਰ ਚੁੱਕੇ ਹਨ। ਨਿਸਾਂਕਾ ਅਤੇ ਵੇਂਡਰਸੇ ਆਖਰੀ ਵਾਰ 2022 ਵਿੱਚ ਟੈਸਟ ਕ੍ਰਿਕਟ ਵਿੱਚ ਖੇਡੇ ਸਨ, ਵੇਂਡਰਸੇ ਦੀ ਚੋਣ ਭਾਰਤ ਦੇ ਖਿਲਾਫ ਵਨਡੇ ਵਿੱਚ 6/33 ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਹੋਈ ਸੀ।
ਸ਼੍ਰੀਲੰਕਾ ਦੇ ਸਪਿਨ ਹਮਲੇ ਦੀ ਅਗਵਾਈ ਪ੍ਰਭਾਤ ਜੈਸੂਰੀਆ ਅਤੇ ਰਮੇਸ਼ ਮੈਂਡਿਸ ਕਰ ਰਹੇ ਹਨ, ਜੋ ਡੂੰਘਾਈ ਅਤੇ ਵਿਭਿੰਨਤਾ ਪ੍ਰਦਾਨ ਕਰਨਗੇ। ਹਾਲ ਹੀ ਵਿੱਚ ਵਨਡੇ ਕਪਤਾਨ ਦੇ ਰੂਪ 'ਚ ਚਰਿਥ ਅਸਾਲੰਕਾ ਦੀ ਥਾਂ ਲੈਣ ਵਾਲੇ ਕੁਸਲ ਮੈਂਡਿਸ ਟੈਸਟ ਸੀਰੀਜ਼ ਲਈ ਉਪ ਕਰਤਾਨ ਦੀ ਭੂਮਿਕਾ ਨਿਭਾਉਣਗੇ।
ਟੈਸਟ ਚੈਂਪੀਅਨਸ਼ਿਪ ਸਟੈਂਡਿੰਗ
ਸ਼੍ਰੀਲੰਕਾ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ 50 ਪ੍ਰਤੀਸ਼ਤ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਹੈ, ਜਦਕਿ ਇੰਗਲੈਂਡ 36.54 ਪ੍ਰਤੀਸ਼ਤ ਦੇ ਨਾਲ ਛੇਵੇਂ ਸਥਾਨ 'ਤੇ ਹੈ। ਇਹ ਸੀਰੀਜ਼ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦਾ ਟੀਚਾ ਦਰਜਾਬੰਦੀ 'ਤੇ ਚੜ੍ਹ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਪੱਕੀ ਕਰਨਾ ਹੈ।
ਇੰਗਲੈਂਡ ਖਿਲਾਫ ਸ਼੍ਰੀਲੰਕਾ ਦੀ ਟੈਸਟ ਟੀਮ
ਧਨੰਜੇ ਡੀ ਸਿਲਵਾ (ਕਪਤਾਨ), ਦਿਮੁਥ ਕਰੁਣਾਰਤਨੇ, ਨਿਸ਼ਾਨ ਮਦੁਸ਼ਕਾ, ਪਥੁਮ ਨਿਸਾਂਕਾ, ਕੁਸਲ ਮੈਂਡਿਸ (ਉਪ-ਕਪਤਾਨ), ਐਂਜੇਲੋ ਮੈਥਿਊਜ਼, ਦਿਨੇਸ਼ ਚਾਂਦੀਮਲ, ਕਮਿੰਦੂ ਮੈਂਡਿਸ, ਸਦਿਰਾ ਸਮਰਾਵਿਕਰਮਾ, ਅਸਿਥਾ ਫਰਨਾਂਡੋ, ਵਿਸ਼ਵਾ ਫਰਨਾਂਡੋ, ਕਾਸੁਨ ਰਾਜਿਥਾ, ਲਾਹਿਰੂ ਕੁਮਾਰਾ ਨਿਸਾਲਾ ਥਰਕਾ, ਪ੍ਰਭਾਤ ਜੈਸੂਰੀਆ, ਰਮੇਸ਼ ਮੈਂਡਿਸ, ਜੈਫਰੀ ਵੇਂਡਰਸੇ, ਮਿਲਨ ਰਥਨਾਇਕੇ।


author

Aarti dhillon

Content Editor

Related News