PR ਸ਼੍ਰੀਜੇਸ਼ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣੇ

02/01/2022 10:17:39 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਤਜ਼ਰਬੇਕਾਰ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਸੋਮਵਾਰ ਨੂੰ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਿਆ। ਉਹ ਇਹ ਪੁਰਸਕਾਰ ਹਾਸਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਹਨ। ਇਸ ਤੋਂ ਪਹਿਲਾਂ 2020 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ 2019 ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਸੀ। ਸ਼੍ਰੀਜੇਸ਼ ਨੇ ਸਪੈਨਿਸ਼ ਸਪੋਰਟਸ ਕਲਾਈਬਰ ਅਲਬਰਟੋ ਗੁਇਨਸ ਲੋਪੇਜ਼ ਅਤੇ ਇਤਾਲਵੀ ਵੁਸ਼ੂ ਖਿਡਾਰੀ ਮਾਈਕਲ ਗਿਓਰਦਾਨੋ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ।

ਇਹ ਵੀ ਪੜ੍ਹੋ: ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ

ਸ਼੍ਰੀਜੇਸ਼ ਨੇ ਬਿਆਨ ਵਿਚ ਕਿਹਾ, ‘ਇਹ ਪੁਰਸਕਾਰ ਜਿੱਤ ਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਸ ਪੁਰਸਕਾਰ ਲਈ ਨਾਮਜ਼ਦ ਕਰਨ ਲਈ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ.ਆਈ.ਐਚ._ ਦਾ ਧੰਨਵਾਦ। ਦੂਜਾ, ਦੁਨੀਆ ਭਰ ਦੇ ਭਾਰਤੀ ਹਾਕੀ ਪ੍ਰਸ਼ੰਸਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਵੋਟ ਦਿੱਤੀ।’ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ਼੍ਰੀਜੇਸ਼ ਵੀ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੂੰ 1 ਲੱਖ 27 ਹਜ਼ਾਰ 647 ਵੋਟਾਂ ਮਿਲੀਆਂ। ਲੋਪੇਜ਼ ਅਤੇ ਗਿਓਰਦਾਨੋ ਨੂੰ ਕ੍ਰਮਵਾਰ 67 ਹਜ਼ਾਰ 428 ਅਤੇ 52 ਹਜ਼ਾਰ 46 ਵੋਟਾਂ ਮਿਲੀਆਂ। ਸ਼੍ਰੀਜੇਸ਼ ਇਸ ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਵਾਲੇ ਇਕੱਲੇ ਭਾਰਤੀ ਸਨ। ਐਫ.ਆਈ.ਐਚ. ਨੇ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਸ਼੍ਰੀਜੇਸ਼ ਨੂੰ ਅਕਤੂਬਰ ਵਿਚ ਐਫ.ਆਈ.ਐਚ ਸਟਾਰਸ ਪੁਰਸਕਾਰ ਵਿਚ 2021 ਲਈ ਸਾਲ ਦਾ ਸਰਵਸ੍ਰੇਸ਼ਠ ਗੋਲਕੀਪਰ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ: ATP ਰੈਂਕਿੰਗ: ਰਾਫੇਲ ਨਡਾਲ ਪੰਜਵੇਂ ਸਥਾਨ ’ਤੇ ਬਰਕਰਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News