ਸਕੁਐਸ਼ ਖਿਡਾਰੀਆਂ ਨੇ ਚੇਨਈ ''ਚ ਸ਼ੁਰੂ ਕੀਤਾ ਅਭਿਆਸ
Tuesday, Aug 04, 2020 - 12:51 AM (IST)
ਚੇਨਈ– ਭਾਰਤ ਦੀ ਚੋਟੀ ਦੀ ਮਹਿਲਾ ਸਕੁਐਸ਼ ਖਿਡਾਰੀ ਜੋਸ਼ਨਾ ਚਿਨੱਪਾ ਨੇ ਕੋਵਿਡ-19 ਮਹਾਮਾਰੀ ਦੇ ਕਾਰਣ ਲਗਭਗ 5 ਮਹੀਨਿਆਂ ਬਾਅਦ ਸੋਮਵਾਰ ਨੂੰ ਭਾਰਤੀ ਸਕੁਐਸ਼ ਅਕੈਡਮੀ (ਆਈ. ਐੱਸ. ਏ.) ਵਿਚ ਫਿਰ ਤੋਂ ਅਭਿਆਸ ਸ਼ੁਰੂ ਕੀਤਾ। ਭਾਰਤੀ ਸਕੁਐਸ਼ ਰੈਕੇਟ ਮਹਾਸੰਘ (ਐੱਸ. ਐੱਫ. ਆਰ. ਆਈ.) ਵਲੋਂ ਜਾਰੀ ਮੀਡੀਆ ਬਿਆਨ ਮੁਤਾਬਕ ਤਾਮਿਲਨਾਡੂ ਸਰਕਾਰ ਤੇ ਤਾਮਿਲਨਾਡੂ ਖੇਡ ਵਿਕਾਸ ਅਥਾਰਟੀ ਵਲੋਂ ਜਾਰੀ ਮਿਆਰੀ ਸੰਚਾਲਨ ਪ੍ਰੀਕਿਰਿਆ (ਐੱਸ. ਓ. ਪੀ.) ਦੇ ਤਹਿਤ ਆਈ. ਐੱਸ. ਏ. ਵਿਚ ਚੋਟੀ ਦੇ ਖਿਡਾਰੀਆਂ ਨੇ ਅਭਿਆਸ ਸ਼ੁਰੂ ਕੀਤਾ ਹੈ।
ਜੋਸ਼ਨਾ ਤੋਂ ਇਲਾਵਾ ਵੇਲਵਨ ਸੇਂਥਿਲ ਕੁਮਾਰ, ਅਭੈ ਸਿੰਘ ਤੇ ਆਦਿੱਤਿਆ ਰਾਘਵ ਨੇ ਅਭਿਆਸ ਕੀਤਾ। ਇੱਥੇ ਅਭਿਆਸ ਲਈ ਸਿਰਫ ਖਿਡਾਰੀਆਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ। ਇਸ ਵਿਚਾਲੇ ਕ੍ਰਿਕਟ ਨੂੰ ਟ੍ਰੇਨਿੰਗ ਲਈ ਅਜੇ ਇੰਤਰਾਜ਼ ਕਰਨਾ ਪਵੇਗਾ ਕਿਉਂਕਿ ਅਧਿਕਾਰੀਆਂ ਨੇ ਉਸਦੇ ਲਈ ਮਨਜ਼ੂਰੀ ਨਹੀਂ ਦਿੱਤੀ ਹੈ।