Sports Wrap up 5 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Tuesday, Mar 05, 2019 - 11:48 PM (IST)

ਸਪੋਰਟਸ ਡੈੱਕਸ— ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਦੂਸਰੇ ਮੁਕਾਬਲੇ 'ਚ ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾ ਦਿੱਤਾ ਤੇ ਭਾਰਤ ਨੇ ਵਨ ਡੇ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤ-ਏ ਅੰਡਰ-19 ਦੀ ਦੱਖਣੀ ਅਫਰੀਕਾ ਵਿਰੁੱਧ ਵੱਡੀ ਜਿੱਤ ਦਰਜ ਕੀਤੀ। 9 ਸਾਲ ਬਾਅਦ ਜ਼ੀਰੋ 'ਤੇ ਆਊਟ 'ਤੇ ਉੱਡਿਆ ਧੋਨੀ ਦਾ ਵਿਕਟ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ।ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
IND vs AUS : ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾਇਆ
ਭਾਰਤ ਅਤੇ ਆਸਟਰੇਲੀਆ ਵਿਚਾਲੇ ਅੱਜ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ । ਜਿਸ 'ਚ ਆਸਟਰੇਲੀਆ ਨੇ ਭਾਰਤ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਜਿਸ 'ਚ ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਆਸਟਰੇਲੀਆ ਨੂੰ 250 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਆਸਟਰੇਲੀਆ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ।
ਇਸ ਸਾਲ ਭਾਰਤੀ ਕਲੱਬ 'ਚ ਨਿਵੇਸ਼ ਕਰ ਸਕਦੈ ਮਾਨਚੈਸਟਰ ਸਿਟੀ ਦਾ ਮਾਲਕ
ਇੰਗਲਿਸ਼ ਪ੍ਰੀਮੀਅਰ ਲੀਗ ਦੇ ਧਾਕੜ ਕਲੱਬ ਮਾਨਚੈਸਟਰ ਸਿਟੀ ਦਾ ਮਾਲਕ ਸਿਟੀ ਫੁੱਟਬਾਲ ਗਰੁੱਪ (ਸੀ. ਐੱਫ. ਜੀ.) ਇਸ ਸਾਲ ਦੇ ਅੰਤ ਤਕ ਭਾਰਤੀ ਫੁੱਟਬਾਲ ਕਲੱਬ ਵਿਚ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਫੇਰਾਨ ਸੇਰਿਆਨੋ ਨੇ ਇਹ ਜਾਣਕਾਰੀ ਦਿੱਤੀ।
ਭਾਰਤ-ਏ ਅੰਡਰ-19 ਦੀ ਦੱਖਣੀ ਅਫਰੀਕਾ 'ਤੇ ਵੱਡੀ ਜਿੱਤ
ਭਾਰਤ-ਏ ਅੰਡਰ-19 ਨੇ ਚੋਟੀ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਤੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਾਰ ਟੀਮਾਂ ਦੀ ਅੰਡਰ-19 ਲੜੀ ਵਿਚ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਅੰਡਰ-19 ਨੂੰ 157 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਏ ਅੰਡਰ-19 ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਸ਼ਵਤ ਰਾਵਤ (64) ਤੇ ਕਾਮਰਾਨ ਇਕਬਾਲ (60) ਦੇ ਅਰਧ ਸੈਂਕੜਿਆਂ ਅਤੇ ਧਰੁਵ ਜੁਰੇਲ (38) ਦੇ ਉਪਯੋਗੀ ਯੋਗਦਾਨ ਨਾਲ 50 ਓਵਰਾਂ ਵਿਚ 250 ਦੌੜਾਂ ਬਣਾਈਆਂ। ਮਾਰਕ ਜੇਨਸਨ (30 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੇ ਆਖਰੀ 6 ਵਿਕਟਾਂ 47 ਦੌੜਾਂ ਦੇ ਅੰਦਰ ਗੁਆਈਆਂ।
9 ਸਾਲ ਬਾਅਦ ਜ਼ੀਰੋ 'ਤੇ ਉੱਡਿਆ ਧੋਨੀ ਦਾ ਵਿਕਟ, ਜਾਣੋ ਪਹਿਲੀ ਵਾਰ ਕਦੋਂ ਹੋਏ (0) 'ਤੇ ਆਊਟ
ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਜਿੱਥੇ ਟੀਮ ਨੂੰ ਜਿਤਾਉਣ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਮਹੱਤਪੂਰਨ ਭੂਮਿਕਾ ਰਹੀ ਸੀ। ਉੱਥੇ ਹੀ ਦੂਜੇ ਵਨ ਡੇ ਵਿਚ ਧੋਨੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ। ਪਹਿਲੇ ਵਨ ਡੇ ਦੀ ਤਰ੍ਹਾਂ ਹੀ ਇਸ ਵਾਰ ਵੀ ਲੋਕਾਂ ਨੂੰ ਉਮੀਦ ਸੀ ਕਿ ਧੋਨੀ ਦਾ ਬੱਲਾ ਨਾਗਪੁਰ ਵਿਚ ਆਸਟਰੇਲੀਆ ਖਿਲਾਫ ਬਰਸੇਗਾ ਪਰ ਅਜਿਹਾ ਨਹੀਂ ਹੋ ਸਕਿਆ। ਧਿਆਨ ਦੇਣ ਯੋਗ ਹੈ ਕਿ ਪਹਿਲੀ ਵਾਰ ਵਨ ਡੇ ਕੌਮਾਂਤਰੀ ਵਿਚ ਧੋਨੀ ਬੰਗਲਾਦੇਸ਼ ਖਿਲਾਫ ਡੈਬਿਯੂ ਮੈਚ ਵਿਚ ਜ਼ੀਰੋ 'ਤੇ ਆਊਟ ਹੋਏ ਸੀ।
ਗਰਦਨ ਦੇ ਦਰਦ ਕਾਰਨ ਇਹ ਵੱਕਾਰੀ ਟੂਰਨਾਮੈਂਟ ਨਹੀਂ ਖੇਡ ਸਕਣਗੇ ਟਾਈਗਰ ਵੁਡਸ
ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਟਾਈਗਰ ਵੁਡਸ ਗਰਦਨ 'ਚ ਜਕੜਨ ਤੋਂ ਉਭਰਨ 'ਚ ਨਾਕਾਮ ਰਹਿਣ ਦੇ ਬਾਅਦ ਇਸ ਹਫਤੇ ਹੋਣ ਵਾਲੇ ਆਰਨੋਲਡ ਪਾਲਮਰ ਇਨਵਿਟੇਸ਼ਨ ਗੋਲਫ ਟੂਰਨਾਮੈਂਟ ਤੋਂ ਹੱਟ ਗਏ ਹਨ। ਵੁਡਸ ਨੇ ਟਵਿੱਟਰ 'ਤੇ ਲਿਖਿਆ ਕਿ ਉਸ ਦੀ ਮੌਜੂਦਾ ਸਮੱਸਿਆ ਦਾ ਕਮਰ ਦੀ ਤਕਲੀਫ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਿਸ ਕਾਰਨ ਉਹ ਲਗਭਗ 2 ਸਾਲ ਤਕ ਗੋਲਫ ਤੋਂ ਦੂਰੇ ਹਹੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਲੰਬੇ ਸਮੇਂ ਦੀ ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ।
ਪਾਕਿ ਗੇਂਦਬਾਜ਼ ਆਮਿਰ ਸਦਮੇ 'ਚ, ਲੰਬੀ ਬਿਮਾਰੀ ਤੋਂ ਬਾਅਦ ਮਾਂ ਦਾ ਦਿਹਾਂਤ
ਪਾਕਿਸਤਾਨ ਕ੍ਰਿਕਟ ਟੀਮ ਦੇ ਤੂਫਾਨੀ ਗੇਂਦਬਾਜ਼ ਮੁਹੰਮਦ ਆਮਿਰ ਦੀ ਮਾਂ ਨਸੀਮ ਅਖਤਾਰ ਦਾ ਸੋਮਵਾਰ ਰਾਤ ਕਰਾਚੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਇਹ ਬੁਰੀ ਖਬਰ ਖੁੱਦ ਆਮਿਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਲੋਕਾਂ ਤੱਕ ਪਹੁੰਚਾਈ। ਆਮਿਰ ਨੇ ਸੋਮਵਾਰ ਦੇਰ ਰਾਤ 1 ਵਜੇ ਟਵੀਟ ਕੀਤਾ ਕਿ, 'ਮੇਰੀ ਅੰਮੀ ਨਹੀਂ ਰਹੀ'।
18 ਸਾਲ ਦਾ ਖਿਤਾਬੀ ਸੋਕਾ ਖਤਮ ਕਰਨ ਦੇ ਟੀਚੇ ਨਾਲ ਉਤਰੇਗਾ ਭਾਰਤ
ਭਾਰਤ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਵੱਕਾਰੀ ਆਲ ਇੰਗਲੈਂਡ ਬੈਡਮਿੰਡਨ ਚੈਂਪੀਅਨਸ਼ਿਪ ਵਿਚ 18 ਸਾਲ ਦਾ ਖਿਤਾਬੀ ਸੋਕਾ ਖਤਮ ਕਰਨ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੂੰ ਆਪਣੇ 3 ਸਟਾਰ ਖਿਡਾਰੀਆਂ ਪੀ. ਵੀ. ਸਿੰਧੂ, ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਤੋਂ ਕਾਫੀ ਉਮੀਦਾਂ ਹਨ। ਭਾਰਤ ਨੇ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਹੁਣ ਤੱਕ ਸਿਰਫ 2 ਵਾਰ ਪੁਰਸ਼ ਸਿੰਗਲਜ਼ ਵਰਗ ਵਿਚ ਖਿਤਾਬ ਜਿੱਤੇ ਹਨ।
IPL ਦਾ ਵੱਡਾ ਧਮਾਕਾ, ਕੈਚ ਫੜਨ ਵਾਲੇ ਦਰਸ਼ਕਾਂ ਨੂੰ ਦੇਵਾਂਗੇ 'ਲਗਜ਼ਰੀ ਗੱਡੀਆਂ'
ਆਈ. ਪੀ. ਐੱਲ. ਦੇ ਸੀਜ਼ਨ 12 ਦਾ ਧਮਾਕਾ ਦੇਖਣ ਲਈ ਪ੍ਰਸ਼ੰਸਕ ਪੂਰੀ ਤਰ੍ਹਾਂ ਤਿਆਰ ਹਨ। ਇਹ ਸੀਜ਼ਨ 23 ਮਾਰਚ ਨੂੰ ਸ਼ੁਰੂ ਹੋਵੇਗਾ ਪਰ ਇਸ ਤੋਂ ਪਹਿਲਾਂ ਆਈ. ਪੀ. ਐੱਲ. ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਅਜਿਹੀ ਹੈ ਜੋ ਤੁਹਾਨੂੰ ਮੈਚ ਦੇਖਣ ਲਈ ਸਟੇਡੀਅਮ ਤੱਕ ਆਉਣ ਲਈ ਮਜਬੂਰ ਕਰ ਦੇਵੇਗੀ। ਦਰਅਸਲ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਕੋਲ ਹੁਣ ਹਰ ਮੈਚ ਵਿਚ ਐੱਸ. ਯੂ. ਵੀ. ਕਾਰ ਜਿੱਤਣ ਜਿੱਤਣ ਦਾ ਮੌਕਾ ਹੋਵੇਗਾ।
ਬੋਰਡਾਕਸ ਫੁੱਟਬਾਲਰ ਦੀ ਮਾਂ ਨਾਈਜੀਰੀਆ ਵਿਚ ਅਗਵਾ
ਬੋਰਡਾਕਸ ਅਤੇ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਸੈਮੁਅਲ ਕਾਲੂ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਸੁਰੱਖਿਆ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ ਗਈ ਹੈ। ਦੱਖਣੀ-ਪੱਛਮੀ ਨਾਈਜੀਰੀਆ ਪੁਲਸ ਨੇ ਸੋਮਵਾਰ ਨੂੰ ਇਹ ਖਬਰ ਦਿੱਤੀ ਹੈ। ਆਬਿਆ ਰਾਜ ਪੁਲਸ ਦੇ ਲੋਕ ਸੰਪਰਕ ਅਧਿਕਾਰੀ ਗਾਡਿਫ੍ਰੇ ਓਗਬੋਨਾ ਨੇ ਦੱਸਿਆ, ਇਹ ਘਟਨਾ 27 ਫਰਵਰੀ ਨੂੰ ਹੋਈ। ਉਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿਚ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਹੋਈ ਹੈ।
ਪੈਰਾਂ ਨੂੰ ਹੱਥ ਲਗਾਉਣ ਆਏ ਫੈਨ ਨਾਲ ਧੋਨੀ ਨੇ ਮੈਦਾਨ 'ਤੇ ਲਗਾਈ ਦੌੜ (ਵੀਡੀਓ)
ਨਾਗਪੁਰ 'ਚ ਖੇਡੇ ਗਏ ਦੂਜੇ ਵਨ ਡੇ ਮੈਚ ਦੀ ਪਹਿਲੀ ਪਾਰੀ 'ਚ ਮਹਿੰਦਰ ਸਿੰਘ ਧੋਨੀ ਆਪਣੀ ਬੱਲੇਬਾਜ਼ੀ 'ਚ ਕੋਈ ਕਮਾਲ ਨਹੀਂ ਦਿਖਾ ਸਕੇ ਤੇ ਉਹ ਪਹਿਲੀ ਗੇਂਦ 'ਤੇ ਆਊਟ ਹੋ ਗਏ ਸਨ। ਪਹਿਲੇ ਵਨ ਡੇ 'ਚ ਕੇਦਾਰ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਧੋਨੀ ਦੂਜੇ ਵਨ ਡੇ 'ਚ ਉਮੀਦ ਮੁਤਾਬਕ ਆਪਣਾ ਪ੍ਰਦਰਸ਼ਨ ਨਹੀਂ ਦਿਖਾ ਸਕੇ। ਆਸਟਰੇਲੀਆ ਪਾਰੀ ਦੀ ਸ਼ੁਰੂਆਤ ਸਮੇਂ ਧੋਨੀ ਥਕਾਵਟ ਭੁੱਲ ਕੇ ਕੂਲ (ਠੰਡੇ) ਨਜ਼ਰ ਆਏ ਤੇ ਇਸ ਦੌਰਾਨ ਸਟੈਂਡ ਤੋਂ ਪੈਰ ਨੂੰ ਹੱਥ ਲਗਾਉਣ ਲਈ ਮੈਦਾਨ ਅੰਦਰ ਇਕ ਫੈਨ ਦੇ ਨਾਲ ਧੋਨੀ ਨੇ ਖੂਬ ਮਸਤੀ ਕੀਤੀ, ਜਿਸ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
