Sports Wrap up 19 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

03/19/2019 10:48:04 PM

ਸਪੋਰਟਸ ਡੈੱਕਸ— ਭਾਰਤੀ ਟੀਮ ਦੇ ਮੁੱਖ ਕੋਚ ਕਵੀ ਸ਼ਾਸਤਰੀ ਦੀ ਵਿਸ਼ਵ ਕੱਪ ਤੋਂ ਬਾਅਦ ਛੁੱਟੀ ਹੋ ਸਕਦੀ ਹੈ। ਸ਼ਾਸਤਰੀ ਦਾ ਮੁੱਖ ਕੋਚ ਦੇ ਰੂਪ 'ਚ ਬੀ. ਸੀ. ਸੀ. ਆਈ. ਦੇ ਨਾਲ ਕਰਾਰ ਖਤਮ ਹੋਣ ਵਾਲਾ ਹੈ। ਇਸ ਦੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 12ਵੇਂ ਸੈਸ਼ਨ ਦੇ ਸਾਰੇ ਮੈਚਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

WC 2019 ਤੋਂ ਬਾਅਦ ਕੀ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਕੀਤੀ ਹੋਵੇਗੀ ਛੁੱਟੀ ਜਾਣੋਂ ਵਜ੍ਹਾ

PunjabKesari
ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਵਿਸ਼ਵ ਕੱਪ ਤੋਂ ਬਾਅਦ ਛੁੱਟੀ ਹੋ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਸ਼ਾਸਤਰੀ ਦਾ ਮੁੱਖ ਕੋਚ ਦੇ ਰੂਪ 'ਚਬੀ. ਸੀ. ਸੀ. ਆਈ ਦੇ ਨਾਲ ਸੰਧੀ ਇਸ ਸਾਲ ਜੁਲਾਈ ਦੇ ਮਹੀਨੇ ਖਤਮ ਹੋਣ ਵਾਲਾ ਹੈ। 2017 ਆਈ. ਸੀ. ਸੀ ਚੈਂਪੀਅਨਸ ਟਰਾਫੀ ਤੋਂ ਬਾਅਦ ਅਨਿਲ ਕੁੰਬਲੇ ਦੀ ਜਗ੍ਹਾ ਸ਼ਾਸਤਰੀ ਨੂੰ ਟੀਮ ਦਾ ਕੋਚ ਬਣਾਇਆ ਗਿਆ ਸੀ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਵੀ ਸ਼ਾਸਤਰੀ ਤੇ ਉਨ੍ਹਾਂ ਦੇ ਸਹਾਇਕ ਸਟਾਫ ਦੇ ਸੰਧੀ ਦੀ ਮਿਆਦ ਵੀ ਜੁਲਾਈ ਦੇ ਮਹੀਨੇ 'ਚ ਖਤਮ ਹੋਣ ਜਾ ਰਹੀ ਹੈ।

BCCI ਨੇ ਜਾਰੀ ਕੀਤਾ IPL 2019 ਦਾ ਪੂਰਾ ਸ਼ੈਡਿਊਲ, ਜਾਣੋ ਕਦੋਂ 'ਤੇ ਕਿੱਥੇ ਹੋਣਗੇ ਮੈਚ

PunjabKesari
ਆਈ. ਪੀ. ਐੱਲ. ਸੀਜ਼ਨ 12 ਵਿਚ ਗਰੁਪ ਗੇੜ ਦੇ ਸਾਰੇ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਮੰਗਲਵਾਰ ਨੂੰ ਕਰ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਵੱਲੋਂ ਜਾਰੀ ਸੂਚੀ ਵਿਚ ਦੋਪਿਹਰ ਦੇ ਮੈਚਾਂ ਅਤੇ ਟੀਮਾਂ ਦੇ ਦੌਰੇ ਦਾ ਵੀ ਧਿਆਨ ਰੱਖਿਆ ਗਿਆ ਹੈ। ਸ਼ੈਡਿਊਲ ਮੁਤਾਬਕ ਫਾਈਨਲ 12 ਮਈ ਨੂੰ ਖੇਡਿਆ ਜਾਵੇਗਾ ਜਦਕਿ ਟੂਰਨਾਮੈਂਟ ਦੇ ਪਲੇਆਫ 7 ਅਤੇ 10 ਮਈ ਤੱਕ ਨਿਰਧਾਰਤ ਹੈ। ਦੱਸ ਦਈਏ ਕਿ ਅਜੇ ਸਿਰਫ ਬੀ. ਸੀ. ਸੀ. ਆਈ. ਵੱਲੋਂ ਸਿਰਫ ਪੂਰੇ ਲੀਗ ਮੈਚਾਂ ਦਾ ਸ਼ੈਡਿਊਲ ਹੀ ਜਾਰੀ ਕੀਤਾ ਗਿਆ ਹੈ।

ਆਦਿਲ ਰੂਮੀ ਨਾਲ ਫਿਰ ਦਿਸੀ ਪਲੇਅ ਬੁਆਏ ਮਾਡਲ ਪਾਮੇਲਾ ਐਂਡਰਸਨ

PunjabKesari
ਫਰਾਂਸ ਦੇ ਫੁੱਟਬਾਲਰ ਆਦਿਲ ਰੂਮੀ ਤੇ ਪਲੇਅ ਬੁਆਏ ਦੀ ਮਸ਼ਹੂਰ ਮਾਡਲ ਰਹਿ ਚੁੱਕੀ ਪਾਮੇਲਾ ਐਂਡਰਸਨ ਇਕ ਵਾਰ ਫਿਰ ਤੋਂ ਇਕੱਠੇ ਦੇਖੇ ਜਾ ਚੁੱਕੇ ਹਨ। ਪਿਛਲੇ ਸਾਲ ਦੋਵਾਂ ਵਿਚ ਉਦੋਂ ਅਣਬਣ ਹੋ ਗਈ ਸੀ, ਜਦੋਂ ਆਦਿਲ ਨੇ ਪਾਮੇਲਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਹੁਣ ਪਾਮੇਲਾ ਵਲੋਂ ਵਿਆਹ ਲਈ ਮਨ੍ਹਾ ਕਰਨ ਦੀ ਅਸਲੀਅਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਮੇਲਾ ਨੂੰ ਲੱਗਣ ਲੱਗਾ ਸੀ ਕਿ ਆਦਿਲ ਉਸ ਦੇ ਕਾਰਨ ਆਪਣੇ ਬੱਚਿਆਂ ਨਾਲ ਲੋੜੀਂਦਾ ਸਮਾਂ ਨਹੀਂ ਬਿਤਾਉਂਦਾ, ਇਸ ਲਈ ਉਸ ਨੇ ਖੁਦ ਹੀ ਉਸ ਦੀ ਜ਼ਿੰਦਗੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹ ਆਪਣੇ ਬੱਚਿਆਂ ਨਾਲ ਵਕਤ ਬਿਤਾ ਸਕੇ।

IPL: ਇਸ ਰਿਕਾਰਡ ਨੂੰ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੇ ਹਨ ਬਲੇਬਾਜ਼

PunjabKesari
ਆਈ. ਪੀ. ਐੱਲ 'ਚ ਕਈ ਰਿਕਾਰਡ ਬਣਦੇ ਤੇ ਕਈ ਟੁੱਟਦੇ ਵੀ ਹਨ। ਪਰ ਕਈ ਵਾਰ ਅਜਿਹੇ ਰਿਕਾਰਡਸ ਬਣ ਜਾਂਦੇ ਹਨ ਜੋ ਖਿਡਾਰੀਆਂ ਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੰਦੇ ਹਨ। ਆਈ. ਪੀ. ਐੱਲ ਨਜ਼ਦੀਕ ਹੈ ਤੇ ਅਜਿਹੇ 'ਚ ਇਕ ਨਜ਼ਰ ਉਨ੍ਹਾਂ ਬੱਲੇਬਾਜ਼ਾਂ 'ਤੇ ਪਾਊਂਦੇ ਹਨ ਜੋ ਸਭ ਤੋਂ ਜ਼ਿਆਦਾ ਵਾਰ ਜੀਰੋ 'ਤੇ ਆਊਟ ਹੋਏ ਹਨ। ਤੁਹਾਨੂੰ ਹੈਰਾਨੀ ਹੋਣ ਵਾਲੀ ਹੈ ਕਿ ਇਸ ਲਿਸਟ 'ਚ ਰੋਹਿਤ ਸ਼ਰਮਾ, ਗੌਤਮ ਗੰਭੀਰ ਤੇ ਹਰਭਜਨ ਸਿੰਘ  ਜਿਹੇ ਖਿਡਾਰੀ ਵੀ ਸ਼ਾਮਲ ਹਨ।

ਪ੍ਰਜਨੇਸ਼ ਜਿੱਤੇ, ਰਾਮਕੁਮਾਰ ਮਿਆਮੀ ਓਪਨ ਦੇ ਪਹਿਲੇ ਰਾਊਂਡ 'ਚੋ ਬਾਹਰ

PunjabKesari
ਭਾਰਤੀ ਟੈਨਿਸ ਖਿਡਾਰੀ ਤੇ 12ਵੀਂ ਪ੍ਰਮੁੱਖਤਾ ਪ੍ਰਾਪਤ ਪ੍ਰਜਨੇਸ਼ ਗੁਣੇਸ਼ਵਰਨ ਨੇ 8,359,455 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏ. ਟੀ. ਪੀ ਚੈਲੇਂਜਰ 1000 ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਜਿੱਤ ਦੇ ਨਾਲ ਖਾਤਾ ਖੋਲਿਆ ਪਰ ਲਵ ਰਾਮਨਾਥਨ ਆਪਣਾ ਪਹਿਲਾ ਹੀ ਮੈਚ ਹਾਰ ਕੇ ਬਾਹਰ ਹੋ ਗਏ। ਪ੍ਰਜਨੇਸ਼ ਨੇ 74 ਮਿੰਟ ਦੇ ਮੁਕਾਬਲੇ 'ਚ ਸਪੇਨ ਦੇ ਐਡਰੀਅਨ ਮੇਨਡੇਜ਼-ਮੇਸਰੀਆਸ ਨੂੰ ਲਗਾਤਾਰ ਸੈਟਾਂ 'ਚ 6-2, 6-4 ਨਾਲ ਹਰਾ ਕੇ ਕੁਆਲੀਫਾਇਰ ਸਿੰਗਲ ਦੇ ਪਹਿਲੇ ਰਾਊਂਡ 'ਚ ਜਿੱਤ ਦਰਜ ਕੀਤੀ। ਉਨ੍ਹਾਂ ਨੇ 116 'ਚੋਂ 64 ਅੰਕ ਜਿੱਤੇ।

ਅਰਜੁਨ ਨੂੰ ਹਰ ਮੌਕੇ ਦਾ ਫਾਇਦਾ ਚੁੱਕਣਾ ਪਵੇਗਾ : ਤੇਂਦੁਲਕਰ

PunjabKesari
ਅਰਜੁਨ ਤੇਂਦੁਲਕਰ ਨੂੰ ਆਪਣੇ ਮਸ਼ਹੂਰ ਉਪਨਾਮ ਨਾਲ ਜੁੜੀਆਂ ਉਮੀਦਾਂ ਦੇ ਬਾਰੇ ਵਿਚ ਪਤਾ ਹੈ ਪਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਚਾਹੁੰਦਾ ਹੈ ਕਿ ਕ੍ਰਿਕਟ ਵਿਚ ਉਭਰ ਰਹੇ ਉਸਦੇ ਬੇਟੇ ਕੋਲ 'ਹਰ ਸਵੇਰ ਉੱਠ ਕੇ ਆਪਣੇ ਟੀਚਾ ਦਾ ਪਿੱਛਾ ਕਰਨ ਦਾ ਕਾਰਨ ਹੋਣਾ ਚਾਹੀਦਾ ਹੈ' ਭਾਵੇਂ ਜਿਸ ਵੀ ਤਰ੍ਹਾਂ ਦੇ ਹਾਲਾਤ ਹੋਣ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਨੇ ਮੁੰਬਈ ਅੰਡਰ-19 ਦੀ ਪ੍ਰਤੀਨਿਧਤਾ ਕਰਨ ਤੋਂ ਬਾਅਦ ਭਾਰਤ ਲਈ ਅੰਡਰ-19 ਪੱਧਰ 'ਤੇ ਦੋ ਟੈਸਟ ਮੈਚ ਖੇਡੇ ਹਨ। ਉਹ 'ਟੀ-20 ਮੁੰਬਈ' ਦੇ ਦੂਜੇ ਸੈਸ਼ਨ ਦੀ ਨੀਲਾਮੀ ਲਈ ਮੌਜੂਦ ਰਹੇਗਾ। ਸੀਨੀਅਰ ਪੱਧਰ 'ਤੇ ਇਹ ਉਸਦਾ ਪਹਿਲਾ ਟੂਰਨਾਮੈਂਟ ਹੋਵੇਗਾ। 

ਸ਼ਾਟਗਨ ਵਿਸ਼ਵ ਕੱਪ : ਪ੍ਰਿਥਵੀਰਾਜ-ਕਾਇਨਾਨ ਫਾਈਨਲ 'ਚ, ਮਹਿਲਾ ਟਰੈਪ ਟੀਮ ਟੂਰਨਾਮੈਂਟ ਤੋਂ ਬਾਹਰ

PunjabKesari
 ਭਾਰਤ ਦੇ ਪ੍ਰਿਥਵੀਰਾਜ ਟੀ ਤੇ ਕਾਇਨਾਨ ਚੇਨਈ ਮੈਕਸੀਕੋ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ ਸ਼ਾਟਗਨ ਵਿਸ਼ਵ ਕੱਪ ਪੁਰਸ਼ ਟਰੈਪ ਫਾਈਨਲ 'ਚ ਐਂਟਰੀ  ਦੇ ਕਰੀਬ ਪਹੁੰਚ ਗਏ ਹਨ। ਪਹਿਲਾ ਕੁਆਲੀਫਾਇੰਗ ਦੌਰ ਸੋਮਵਾਰ ਨੂੰ ਖੇਡਿਆ ਗਿਆ। ਪ੍ਰਿਥਵੀਰਾਜ ਨੇ ਸੱਤ ਨਿਸ਼ਾਨੇਬਾਜ਼ਾਂ 'ਚ ਦੋ ਰਾਊਂਡ 'ਚ ਪਰਫੈਕਟ 50 ਦਾ ਸਕੋਰ ਕੀਤਾ। ਚੇਨਈ ਨੇ 49 ਦਾ ਸਕੋਰ ਕੀਤਾ ਜਦ ਕਿ ਮਾਨਵਜੀਤ ਸੰਧੂ ਦਾ ਸਕੋਰ 46 ਰਿਹਾ।

IPL 19 : ਗੰਭੀਰ ਦੇ ਨਿਸ਼ਾਨੇ 'ਤੇ ਆਈ ਕੋਹਲੀ ਦੀ ਕਪਤਾਨੀ, ਧੋਨੀ-ਰੋਹਿਤ ਨੂੰ ਦੱਸਿਆ ਸਭ ਤੋਂ ਬੈਸਟ

PunjabKesari
ਆਈ. ਪੀ. ਐੱਲ. ਦਾ ਆਗਾਜ਼ 23 ਮਾਰਚ ਤੋਂ ਹੋਣ ਵਾਲਾ ਹੈ। ਆਈ. ਪੀ. ਐੱਲ. ਵਿਚ ਹੁਣ ਤੱਕ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. ਖਿਤਾਬ ਨਹੀਂ ਜਿੱਤ ਸਕੀ ਹੈ। ਹਰ ਕਿਸੇ ਦੀ ਨਜ਼ਰ ਇਸ ਸੀਜ਼ਨ ਵਿਚ ਖਾਸ ਕਰ ਆਰ. ਸੀ. ਬੀ. 'ਤੇ ਰਹੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਤਿਹਾਸ ਨੂੰ ਭੁਲਾ ਕੇ ਵਿਰਾਟ ਕੋਹਲੀ ਕਿਵੇਂ ਆਪਣੀ ਟੀਮ ਨੂੰ ਆਈ. ਪੀ. ਐੱਲ. 'ਚ ਅੱਗੇ ਲੈ ਕੇ ਜਾਂਦੇ ਹਨ।

ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਹੋਵੇਗਾ : ਐੱਫ. ਆਈ. ਐੱਚ.

PunjabKesari
ਕੌਮਾਂਤਰੀ ਹਾਕੀ ਮਹਾਸੰਘ ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਕਰਾਏਗਾ ਤਾਂ ਕਿ ਮੈਂਬਰ ਸੰਘ ਉਪ-ਮਹਾਦੀਪ ਕੁਆਲੀਫਾਇਰ ਤੇ ਚੈਂਪੀਅਨਸ਼ਿਪ 'ਤੇ ਫੋਕਸ ਕਰ ਸਕਣ। ਪ੍ਰੋ ਲੀਗ ਦੇ ਪਹਿਲੇ ਸੈਸ਼ਨ ਨੂੰ ਸਫਲ ਦੱਸਦੇ ਹੋਏ ਐੱਫ. ਆਈ. ਐੱਚ. ਨੇ ਕਿਹਾ ਕਿ ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਹੋਵੇਗਾ, ਜਿਹੜਾ ਵਿਸ਼ਵ ਕੱਪ ਤੇ ਓਲੰਪਿਕ ਕੁਆਲੀਫਾਇਰ ਵੀ ਹੁੰਦਾ ਹੈ। ਇਸ ਦੀ ਬਜਾਏ ਜ਼ਿਆਦਾ ਜ਼ੋਰ ਉਪ-ਮਹਾਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟਾਂ 'ਤੇ ਹੋਵੇਗਾ।

ਭਾਰਤ-ਪਾਕਿ ਮੈਚ ਲਈ ਦਰਸ਼ਕਾਂ 'ਚ ਖੁਮਾਰ, ICC ਨੂੰ ਭੇਜੀਆਂ 4 ਲੱਖ ਅਰਜ਼ੀਆਂ

PunjabKesari
 ਵਿਸ਼ਵ ਕੱਪ 2019 ਲਈ ਟਿਕਟਾਂ ਦੀ ਵਿਕ੍ਰੀ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਮਾਰਚ ਵੀਰਵਾਰ ਤੋਂ ਕ੍ਰਿਕਟ ਫੈਂਸ ਵਿਸ਼ਵ ਕੱਪ ਲਈ ਟਿਕਟਾਂ ਦੀ ਬੁਕਿੰਗ ਕਰਾ ਸਕਦੇ ਹਨ। ਵੈਸੇ ਤਾਂ ਵਿਸ਼ਵ ਕੱਪ ਵਿਚ ਹਰ ਮੈਚ ਬੇਹੱਦ ਮਹੱਤਵਪੂਰਨ ਹੁੰਦਾ ਹੈ। ਕ੍ਰਿਕਟ ਪ੍ਰਸ਼ੰਸਕ ਆਪਣੀ ਟੀਮ ਤੋਂ ਇਲਾਵਾ ਦੂਜੀਆਂ ਟੀਮਾਂ ਦੀ ਸਥਿਤੀ ਅਤੇ ਮੈਚ ਦੇਖਣ ਲਈ ਵੀ ਬੇਚੈਨ ਰਹਿੰਦੇ ਹਨ। ਇੰਗਲੈਂਡ ਵਿਚ ਸਟੇਡੀਅਮ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਛੋਟੇ ਹਨ, ਅਜਿਹੇ 'ਚ ਟਿਕਟਾਂ ਲਈ ਫੈਂਸ ਵਿਚਾਲੇ ਸਖਤ ਮੁਕਾਬਲਾ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। 


Gurdeep Singh

Content Editor

Related News