Sports Wrap up 27 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Wednesday, Feb 27, 2019 - 11:01 PM (IST)

ਸਪੋਰਟਸ ਡੈੱਕਸ—  ਆਸਟਰੇਲੀਆ ਨੇ ਭਾਰਤ ਨੂੰ ਟੀ-20 'ਚ ਅੱਜ 7 ਵਿਕਟਾਂ ਨਾਲ ਹਰਾ ਕੇ 2-0 ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਨੇ ਹਵਾਈ ਫੌਜ ਦੀ ਜਵਾਬੀ ਕਾਰਵਾਈ 'ਤੇ  ਟਵੀਟ ਕੀਤਾ ਤੇ ਕਿਹਾ ਫੌਜ ਨੂੰ ਦਿਲੋਂ ਸਲਾਮ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ

PunjabKesari
ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੇ ਲਈ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਕੇ 2-0 ਨਾਲ ਟੀ-20 ਸੀਰੀਜ਼ 'ਤੇ ਕਬਜ਼ਾ ਕਰ ਲਿਆ।

ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਐਪ ਕੀਤਾ ਲਾਂਚ

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਨੇ ਆਪਣੀ ਤਰ੍ਹਾਂ ਦੇ ਪਹਿਲੇ ਮੋਬਾਈਲ ਐਪਲੀਕੇਸ਼ਨ ਖੇਲੋ ਇੰਡੀਆ ਐਪ ਨੂੰ ਜਾਰੀ ਕੀਤਾ ਜੋ ਦੇਸ਼ ਵਿਚ ਖੇਡੋ ਅਤੇ ਫਿੱਟਨੈਸ ਦੇ ਪ੍ਰਤੀ ਜਾਗਰੁਕਤਾ ਲਿਆਉਣ ਸਬੰਧੀ ਹੈ। ਸਾਈ ਨੇ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਇਸ ਐਪਲੀਕੇਸ਼ਨ ਨੂੰ ਤਿਆਰ ਕੀਤਾ ਹੈ।

ਵਿਸ਼ਵ ਕੱਪ ਨਿਸ਼ਾਨੇਬਾਜ਼ੀ : ਸੌਰਭ ਅਤੇ ਮੰਨੂ ਨੇ ਜਿੱਤਿਆ ਮਿਕਸਡ ਟੀਮ 'ਚ ਸੋਨ ਤਮਗਾ

PunjabKesari
ਸੌਰਭ ਚੌਧਰੀ ਅਤੇ ਮੰਨੂ ਭਾਕਰ ਦੀ ਨੌਜਵਾਨ ਜੋੜੀ ਨੇ ਇੱਥੇ ਡਾ ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚਲ ਰਹੇ ਆਈ. ਐੱਸ. ਐੱਸ. ਐੱਫ. ਪਿਸਟਲ/ਰਾਈਫਲ ਵਿਸ਼ਵ ਕੱਪ ਵਿਚ ਬੁੱਧਵਾਰ ਨੂੰ 10 ਮੀ. ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਲਿਆ।

ਅਧਿਬਾਨ, ਗਾਂਗੁਲੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ

PunjabKesari
ਚੋਟੀ ਖਿਡਾਰੀਆਂ ਦੀ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਟੀਮ ਦੀ ਅਗਵਾਈ ਕਰਨਗੇ ਜਿਸ ਤੋਂ ਬਾਅਦ ਸਾਰੇ ਮੈਂਬਰ ਗ੍ਰੈਂਡਮਾਸਟਰ ਹਨ। ਅਧਿਬਾਨ ਅਤੇ ਗਾਂਗੁਲੀ ਤੋਂ ਇਲਾਵਾ ਟੀਮ ਵਿਚ ਕ੍ਰਿਸ਼ਣ ਸ਼ਸ਼ੀਕਣ, ਐੱਸ. ਪੀ. ਸੇਤੁਰਮਨ, ਅਤੇ ਅਰਵਿੰਦ ਚਿਦੰਬਰਮ ਨੂੰ ਜਗ੍ਹਾ ਮਿਲੀ ਹੈ।

ਇਕ ਫਾਰਮੈਟ 'ਚ ਖੇਡਣ ਦਾ ਆਨੰਦ ਮਾਣ ਰਹੀ ਹਾਂ : ਝੂਲਨ

PunjabKesari
ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਟੀ-20 ਤੋਂ ਸਨਿਆਸ ਲੈਣ ਦੇ ਬਾਅਦ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋਤਾਜ਼ਾ ਹੋਈ ਅਤੇ ਹੁਣ ਉਹ 50 ਓਵਰ ਦੇ ਫਾਰਮੈਟ 'ਚ ਖੇਡਣ ਦਾ ਆਨੰਦ ਮਾਣ ਰਹੀ ਹਾਂ।

BCCI ਨੇ ਸੁਰੱਖਿਆ ਮੁੱਦਾ ਚੁੱਕਿਆ, ICC ਨੇ ਵੀ ਦਿੱਤਾ ਭਰੋਸਾ

PunjabKesari
ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਬੀ. ਸੀ. ਸੀ. ਆਈ. ਨੂੰ ਭਰੋਸਾ ਦਿੱਤਾ ਕਿ ਉਹ ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦਿਆਂ ਵਿਸ਼ਵ ਕੱਪ ਦੌਰਾਨ ਭਾਰਤ ਦੀ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਸਭ ਕੁੱਝ ਕਰੇਗਾ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀਆਂ ਦੀ ਕਮੇਟੀ (ਸੀ. ਈ. ਸੀ.) ਦੀ ਬੈਠਕ ਦੇ ਸ਼ੁਰੂ ਵਿਚ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੇ 30 ਮਈ ਤੋਂ ਸ਼ੁਰੂ ਹੋ ਰਹੀ ਵੱਕਾਰੀ ਪ੍ਰਤੀਯੋਗਿਤਾ ਦੌਰਾਨ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ।

ਹਵਾਈ ਫੌਜ ਦੀ ਜਵਾਬੀ ਕਾਰਵਾਈ 'ਤੇ ਯੁਵੀ ਨੇ ਕੀਤਾ ਟਵੀਟ, 'ਫੌਜ ਨੂੰ ਦਿਲੋਂ ਸਲਾਮ'

PunjabKesari
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ, ਇਸ 'ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਹਵਾਈ ਫੌਜ ਦੇ ਜਹਾਜ਼ ਨੇ ਪੀ.ਓ.ਕੇ 'ਚ ਜਾ ਕੇ ਜੈਸ਼ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। 

ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚੇ ਸੌਰਵ

PunjabKesari
ਭਾਰਤ ਦੇ ਸੌਰਵ ਘੋਸ਼ਾਲ ਨੇ ਇੱਥੇ ਪੀ.ਐੱਸ.ਏ. ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚ ਵੇਲਸ ਦੇ ਜੋਐਲ ਮੇਕਿਨ ਖਿਲਾਫ ਸਖਤ ਮੁਕਾਬਲੇ 'ਚ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਭਾਰਤ ਦੇ 32 ਸਾਲਾ ਸੌਰਵ ਨੇ 11-13, 11-7, 11-7, 13-11 ਨਾਲ ਜਿੱਤ ਦਰਜ ਕੀਤੀ। ਗਿਆਰਵਾਂ ਦਰਜਾ ਪ੍ਰਾਪਤ ਸੌਰਵ ਨੂੰ ਗੈਰ ਦਰਜਾ ਪ੍ਰਾਪਤ ਖਿਲਾਫ ਜਿੱਤ ਦਰਜ ਕਰਨ ਲਈ ਜੂਝਣਾ ਪਿਆ। 

ਨਡਾਲ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਦੂਜੇ ਦੌਰ 'ਚ

PunjabKesari
ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਕੌਮਾਂਤਰੀ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸੇ ਦੇ ਤਹਿਤ ਰਾਫੇਲ ਨਡਾਲ ਨੇ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਇੱਥੇ ਮੈਕਸਿਕਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।

ਬੌਬੀ ਲੈਸ਼ਲੇ ਨੂੰ ਹਰਾ ਰੋਮਨ ਰੇਂਸ ਨੇ WWE 'ਚ ਕੀਤੀ ਧਮਾਕੇਦਾਰ ਵਾਪਸੀ

PunjabKesari
ਡਬਲਯੂ. ਡਬਲਯੂ. ਈ. ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਜੋ ਸੁਪਰਸਟਾਰ ਰੈਸਲਰ ਪਿਛਲੇ ਕੁਝ ਸਮੇਂ ਤੋਂ ਬਾਹਰ ਸੀ ਉਹ ਹੁਣ ਰਿੰਗ ਵਿਚ ਪਰਤ ਚੁੱਕਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 'ਸੁਪਰ ਪੰਚ' ਨਾਲ ਵਿਰੋਧੀ ਰੈਸਲਰਾਂ ਨੂੰ ਹਰਾਉਣ ਵਾਲੇ ਰੋਮਨ ਰੇਂਸ ਦੀ। ਰੋਮਨ ਰੇਂਸ ਨੇ ਇਸ ਹਫਤੇ ਦੀ ਮੰਡੇ ਨਾਈਟ ਰਾਅ 'ਚ ਕਦਮ ਰੱਖ ਕੇ ਆਪਣੇ ਪ੍ਰਸ਼ੰਸਕਾਂ ਦੀ ਉਡੀਕ ਖਤਮ ਕਰ ਦਿੱਤੀ ਹੈ।


Gurdeep Singh

Content Editor

Related News