ਖੇਡ ਜਗਤ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ
Sunday, Feb 06, 2022 - 03:21 PM (IST)
ਮੁੰਬਈ (ਭਾਸ਼ਾ): ਕ੍ਰਿਕਟਰਾਂ ਦੀ ਅਗਵਾਈ ਵਿਚ ਖੇਡ ਜਗਤ ਨੇ ਐਤਵਾਰ ਨੂੰ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ ਲਤਾ ਜੀ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਹੇਗੀ। ਦੇਸ਼ ਦੇ ਮਹਾਨ ਸੰਗੀਤ ਸਿਤਾਰਿਆਂ ਵਿਚ ਸ਼ਾਮਲ ਲਤਾ (92) ਦੀ ਭੈਣ ਊਸ਼ਾ ਮੰਗੇਸ਼ਕਰ ਅਤੇ ਉਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਐਤਵਾਰ ਨੂੰ ਸ਼ਹਿਰ ਦੇ ਇਕ ਹਸਪਤਾਲ ਦਾਖਲ ਲਤਾ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦਿੱਗਜ਼ ਬੱਲੇਬਾਜ਼ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ ਕਿ ਲਤਾ ਜੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਹਨਾਂ ਦੇ ਸੁਰੀਲੇ ਗੀਤਾਂ ਨੇ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ। ਤੁਹਾਡੇ ਸਾਰੇ ਗੀਤਾਂ ਅਤੇ ਯਾਦਾਂ ਲਈ ਤੁਹਾਨੂੰ ਧੰਨਵਾਦ।ਪਰਿਵਾਰ ਅਤੇ ਪਿਆਰਿਆਂ ਪ੍ਰਤੀ ਮੇਰੀ ਪੂਰੀ ਹਮਦਰਦੀ ਹੈ।
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਟਵਿੱਟਰ ਪੇਜ 'ਤੇ ਲਿਖਿਆ ਕਿ ਤੁਹਾਡੇ ਸੰਗੀਤ ਨੇ ਸਾਡੀ ਆਤਮਾ ਨੂੰ ਛੂਹਿਆ ਅਤੇ ਸਾਨੂੰ ਖੁਸ਼ ਕੀਤਾ। ਲਤਾ ਮੰਗੇਸ਼ਕਰ ਜੀ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਤੁਹਾਡੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਭਾਰਤ ਦੇ ਟੈਸਟ ਮਾਹਰ ਬੱਲੇਬਾਜ਼ ਅਜਿੰਕਯ ਰਹਾਣੇ ਨੇ ਕਿਹਾ ਕਿ ਲਤਾ ਦੇ ਦਿਹਾਂਤ ਨਾਲ ਦੇਸ਼ ਨੇ ਆਪਣੀ ਸੁਰਾਂ ਦੀ ਕੋਕਿਲਾ ਨੂੰ ਗਵਾ ਦਿੱਤਾ। ਉਹਨਾਂ ਨੇ ਲਿਖਿਆ ਕਿ ਭਾਰਤ ਨੇ ਅੱਜ ਆਪਣੀ ਸੁਰਾਂ ਦੀ ਕੋਕਿਲਾ ਨੂੰ ਗਵਾ ਦਿੱਤਾ। ਇਸ ਮੁਸ਼ਕਲ ਸਮੇਂ ਵਿਚ ਸੋਗ ਮਨਾਉਂਦੇ ਹੋਏ ਲਤਾ ਦੀਦੀ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।
ਮਹਾਨ ਸਪਿਨਰ ਅਨਿਲ ਕੁੰਬਲੇ ਨੇ ਟਵੀਟ ਕੀਤਾ ਕਿ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਸੰਵੇਦਨਾਵਾਂ। ਉਹਨਾਂ ਦੀ ਸੁਰੀਲੀ ਆਵਾਜ਼ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਸਾਬਕਾ ਭਾਰਤੀ ਬੱਲੇਬਾਜ਼ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੌਜੂਦਾ ਪ੍ਰਮੁੱਖ ਵੀ.ਵੀ.ਐੱਸ. ਲਕਸ਼ਮਣ ਨੇ ਕਿਹਾ ਕਿ ਭਾਰਤ ਰਤਨ ਲਤਾ ਮੰਗੇਸ਼ਕਰ ਦੀਦੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁਖ ਹੋਇਆ। ਉਹਨਾਂ ਦੀ ਆਵਾਜ਼ ਅਤੇ ਸੁਰੀਲੇ ਗੀਤ ਅਮਰ ਰਹਿਣਗੇ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਦੁਨੀਆ ਭਰ ਵਿਚ ਕਰੋੜਾਂ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਲਿਖਿਆ ਕਿ ਭਾਰਤ ਦੀ ਸੁਰਾਂ ਦੀ ਕੋਕਿਲਾ, ਇਕ ਆਵਾਜ਼ ਜੋ ਗੂੰਜਦੀ ਹੈ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਖੁਸ਼ੀ ਦਿੰਦੀ ਸੀ, ਉਹ ਚਲੀ ਗਈ। ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਸੰਵੇਦਨਾਵਾਂ। ਓਮ ਸ਼ਾਂਤੀ।
ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਲਿਖਿਆ ਕਿ ਮਹਾਨ ਲੋਕ ਅਨੰਤ ਸਮੇਂ ਤੱਕ ਜਿਉਂਦੇ ਹਨ।ਕੋਈ ਕਦੇ ਮੁੜ ਉਹਨਾਂ ਵਰਗਾ ਨਹੀਂ ਹੋਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਲਿਖਿਆ ਭਾਰਤ ਦੀ ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਜੀ ਦੇ ਦਿਹਾਂਤ ਨਾਲ ਬਹੁਤ ਦੁਖੀ ਹਾਂ। ਭਾਰਤ ਲਈ ਵੱਡਾ ਨੁਕਸਾਨ। ਉਹਨਾਂ ਦੀ ਜਾਦੁਈ ਆਵਾਜ਼ ਹਮੇਸ਼ਾ ਅਮਰ ਰਹੇਗੀ। ਓਮ ਸ਼ਾਂਤੀ।
ਪੜ੍ਹੋ ਇਹ ਅਹਿਮ ਖ਼ਬਰ- ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਦਿੱਤੀ ਸ਼ਰਧਾਂਜਲੀ, ਕਿਹਾ- 'ਜਾਦੁਈ ਆਵਾਜ਼ ਦੇ ਯੁੱਗ ਦਾ ਅੰਤ ਹੋ ਗਿਆ'
ਭਾਰਤੀ ਫੁੱਟਬਾਲ ਟੀਮ ਨੇ ਵੀ ਇਸ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ ਅਸੀਂ ਭਾਰਤ ਦੀ ਸੁਰਾਂ ਦੀ ਕੋਕਿਲਾ ਅਤੇ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਸੋਗ ਜਤਾਉਂਦੇ ਹਾਂ। ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਓਲੰਪਿਕ ਮੈਡਲ ਜੇਤੂ ਮੁੱਕੇਬਾਜ਼ ਸਿੰਘ ਨੇ ਵੀ ਉਹਨਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਟਵੀਟ ਕੀਤਾ ਕਿ ਓਮ ਸ਼ਾਂਤੀ। ਇੱਥੇ ਦੱਸ ਦਈਏ ਕਿ ਇਹ ਮਹਾਨ ਗਾਇਕਾ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਸੀ ਅਤੇ ਉਹਨਾਂ ਵਿਚ ਹਲਕੇ ਲੱਛਣ ਸਨ, ਜਿਸ ਮਗਰੋਂ ਉਹਨਾਂ ਨੂੰ 8 ਜਨਵਰੀ ਨੂੰ ਬ੍ਰੀਚ ਕ੍ਰੈਂਡੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ ਸੀ। ਇੱਥੇ ਡਾਕਟਰ ਪ੍ਰਤੀਤ ਸਮਦਾਨੀ ਅਤੇ ਉਹਨਾਂ ਦੀ ਟੀਮ ਲਤਾ ਜੀ ਦਾ ਇਲਾਜ ਕਰ ਰਹੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।