ਖਿਡਾਰੀਆਂ ਲਈ ‘ਦੀਨਦਿਆਲ ਉਪਾਧਿਆਏ ਕਲਿਆਣ ਫੰਡ’ ਤਹਿਤ 2 ਕਰੋੜ 54 ਲੱਖ ਦੀ ਵਿੱਤੀ ਸਹਾਇਤਾ ਜਾਰੀ
Friday, Feb 04, 2022 - 12:13 PM (IST)
ਨਵੀਂ ਦਿੱਲੀ (ਭਾਸ਼ਾ)- ਖੇਡ ਮੰਤਰਾਲਾ ਨੇ ਅਪ੍ਰੈਲ 2020 ਤੋਂ ਜਨਵਰੀ 2022 ਦਰਮਿਆਨ ‘ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਫਾਰ ਸਪੋਰਟਸਮੈਨ’ ਤਹਿਤ ਖਿਡਾਰੀਆਂ ਅਤੇ ਕੋਚਾਂ ਲਈ 2 ਕਰੋੜ 54 ਲੱਖ ਰੁਪਏ (2,54,03,910) ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ। .
ਇਸ ਯੋਜਨਾ ਤਹਿਤ ਉਨ੍ਹਾਂ ਖਿਡਾਰੀਆਂ ਨੂੰ ਢੁਕਵੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਮਾਲੀ ਹਾਲਤ ਖ਼ਰਾਬ ਹੈ, ਮੈਡੀਕਲ ਇਲਾਜ, ਖੇਡਾਂ ਦਾ ਸਾਮਾਨ ਖਰੀਦਣ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂਂਵਿਚ ਨੁਮਾਇੰਦਗੀ ਆਦਿ ਲਈ ਵੀ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਵੀਰਵਾਰ ਨੂੰ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 78 ਖਿਡਾਰੀਆਂ, ਸਾਬਕਾ ਖਿਡਾਰੀਆਂ ਅਤੇ ਕੋਚਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਸ ਵਿਚ ਉਹ ਖਿਡਾਰੀ ਵੀ ਸ਼ਾਮਲ ਹਨ, ਜੋ ਕੋਵਿਡ-19 ਮਹਾਮਾਰੀ ਕਾਰਨ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਫੰਡ ਤਹਿਤ ਅਪਲਾਈ ਕਰਨ ’ਤੇ ਯੋਗ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।