ਲਾਕਡਾਊਨ ਕਾਰਨ ਖੇਡ ਮੰਤਰਾਲਾ ਨੇ 54 ਸੰਘਾਂ ਦੀ ਵਧਾਈ ਮਾਨਤਾ
Tuesday, May 12, 2020 - 03:22 PM (IST)

ਸਪੋਰਟਸ ਡੈਸਕ : ਖੇਡ ਮੰਤਰਾਲਾ ਵੱਲੋਂ 31 ਦਸੰਬਰ 2019 ਤਕ ਮਾਨਤਾ 54 ਖੇਡ ਸੰਘਾਂ ਦੀ ਸਾਲਾਨਾ ਮਾਨਤਾ 30 ਦਸੰਬਰ 2020 ਤਕ ਲਈ ਵਧਾ ਦਿੱਤੀ ਗਈ ਹੈ। ਮੰਤਰਾਲਾ ਨੂੰ ਇਹ ਕਦਮ ਲਾਕਡਾਊਨ ਕਾਰਨ ਚੁੱਕਣਾ ਪਿਆ ਹੈ, ਜਿਸ ਦੇ ਕਾਰਨ ਭਾਰਤੀ ਤੀਰਅੰਦਾਜ਼ ਸੰਘ, ਪੈਰਾਲੰਪਿਕ ਕਮੇਟੀ ਆਫ ਇੰਡੀਆ (ਪੀ. ਸੀ. ਆਈ.) ਅਤੇ ਰੇਇੰਗ ਫੈਡਰੇਸ਼ਨ ਵਰਗੇ ਖੇਡ ਸੰਘ ਸਪੋਰਟਸ ਕੋਡ ਮੁਤਾਬਕ ਚੋਣਾਂ ਕਰਾਉਂ ਦੇ ਬਾਵਜੂਦ ਮਾਨਤਾ ਪਾਉਣ ਤੋਂ ਰਹਿ ਗਏ ਹਨ, ਜਦਕਿ ਸ਼ਤਰੰਜ ਅਤੇ ਘੁੜਸਵਾਰੀ ਸੰਘ ਵਿਵਾਦਾਂ ਦੇ ਬਾਵਜੂਦ ਮਾਨਤਾ ਪਾ ਗਏ।
ਖੇਡ ਸੰਘਾਂ ਦੀ ਸਾਲਾਨਾ ਮਾਨਤਾ 'ਚ ਹੋਵੇਗਾ ਬਦਲਾਅ
ਸੂਚੀ ਵਿਚ ਮੰਤਰਾਲਾ ਵੱਲੋਂ ਬੈਨ ਸਕੂਲ ਗੇਮਸ ਫੈਡਰੇਸ਼ਨ ਤੋਂ ਇਲਾਵਾ ਤਾਈਕਵਾਂਡੋ ਸੰਘ, ਜਿਮਨਾਸਟਿਕ ਸੰਘ ਦਾ ਵੀ ਨਾਂ ਨਹੀਂ ਹੈ। ਕੈਬਨਟ ਮੰਤਰੀ ਅਰਜੁਨ ਮੰਡਾ ਤੀਰਅੰਦਾਜ਼ ਸੰਘ ਦੇ ਅਤੇ ਪੈਰਾਲੰਪਿਕ ਤਮਗਾ ਜੇਤੂ ਦੀਪਾ ਮਲਿਕ ਪੀ. ਸੀ. ਆਈ. ਦੀ ਪ੍ਰਧਾਨ ਚੁਣੀ ਜਾ ਚੁੱਕੀ ਹੈ। ਲਾਕਡਾਊਨ ਕਾਰਨ ਮੰਤਰਾਲਾ ਨੂੰ ਇਨ੍ਹਾਂ ਸੰਘਾਂ ਨੂੰ ਨਜ਼ਰਅੰਦਾਜ਼ ਕਰਨਾ ਪਿਆ ਹੈ। ਮੰਤਰਾਲਾ ਨੇਸੂਚੀਵਿਚ ਬਦਲਾਅ ਦੇ ਸੰਕੇਤ ਵੀ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਖੇਡ ਸੰਘਾਂ ਨੂੰ ਸਾਲਾਨਾ ਮਾਨਤਾ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਮੰਤਰਾਲਾ ਖੇਡ ਸੰਘਾਂ ਨੂੰ ਮਾਨਤਾ ਤੋਂ ਬਾਅਦ ਹੀ ਉਸ ਨੂੰ ਆਰਥਿਕ ਮਦਦ ਪ੍ਰਦਾਨ ਕਰਦਾ ਹੈ।