ਖਿਡਾਰੀਆਂ ਨੂੰ ਸਨਮਾਨ ਦੇਣ ਲਈ ਖੇਡ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

Sunday, Jan 17, 2021 - 04:37 PM (IST)

ਖਿਡਾਰੀਆਂ ਨੂੰ ਸਨਮਾਨ ਦੇਣ ਲਈ ਖੇਡ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ) : ਖੇਡ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਆਗਾਮੀ ਅਤੇ ਆਧੁਨਿਕ ਸਵਰੂਪ ਪਾਉਣ ਵਾਲੇ ਖੇਡ ਕੇਂਦਰਾਂ ਦੇ ਨਾਮ ਦੇਸ਼ ਦੇ ਮਸ਼ਹੂਰ ਖਿਡਾਰੀਆਂ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਟੈਸਟ ਕ੍ਰਿਕਟ ’ਚ ਸੁੰਦਰ ਦਾ ਕਮਾਲ, 1947 ਦੇ ਬਾਅਦ ਅਜਿਹਾ ਰਿਕਾਰਡ ਬਣਾਉਣ ਵਾਲੇ ਬਣੇ ਪਹਿਲੇ ਭਾਰਤੀ

ਸਾਈ ਨੇ ਬਿਆਨ ਵਿਚ ਕਿਹਾ ਕਿ ਦੇਸ਼ ਦੇ ਖੇਡ ਨਾਇਕਾਂ ਨੂੰ ਸਨਮਾਨ ਦੇਣ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਲਖਨਊ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐਨ.ਸੀ.ਓ.ਈ.) ਵਿਚ ਨਵੇਂ ਬਣੇ ਏਅਰ ਕੰਡੀਸ਼ਨਡ ਕੁਸ਼ਤੀ ਹਾਲ ਅਤੇ ਸਵੀਮਿੰਗ ਪੂਲ, ਭੋਪਾਲ ਦੇ ਐਨ.ਸੀ.ਓ.ਈ. ਵਿਚ 100 ਬਿਸਤਰਿਆਂ ਦੇ ਹੋਸਟਲ, ਐਨ.ਸੀ.ਓ.ਈ. ਸੋਨੀਪਤ ਵਿਚ ਮਲਟੀਪਰਪਜ਼ ਹਾਲ ਅਤੇ ਕੁੜੀਆਂ ਦੇ ਹੋਸਟਲ ਅਤੇ ਗੁਹਾਟੀ ਦੇ ਸਾਈ ਅਭਿਆਸ ਕੇਂਦਰ ਦਾ ਨਾਮ ਸਥਾਨਕ ਖਿਡਾਰੀਆਂ ਦੇ ਨਾਮ ’ਤੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਇਸ ਮੌਕੇ ’ਤੇ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, ‘ਦੇਸ਼ ਵਿਚ ਖੇਡ ਸੰਸਕ੍ਰਿਤੀ ਦੇ ਵਿਕਾਸ ਲਈ ਇਹ ਮਹੱਤਵਪੂਰਨ ਹੈ ਕਿ ਸਾਡੇ ਖਿਡਾਰੀਆਂ ਨੂੰ ਉਹ ਸਨਮਾਨ ਮਿਲੇ, ਜਿਸ ਦੇ ਉਹ ਹੱਕਦਾਰ ਹਨ ਤਾਂ ਹੀ ਨੌਜਵਾਨ ਪੀੜ੍ਹੀ ਖੇਡਾਂ ਨੂੰ ਕਰੀਅਰ ਦੇ ਰੂਪ ਵਿਚ ਅਪਣਾਉਣ ਲਈ ਪ੍ਰੇਰਿਤ ਹੋਵੇਗੀ।’ ਮੰਤਰਾਲਾ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸ ਨੇ ਕਿਨ੍ਹਾਂ ਖਿਡਾਰੀਆਂ ਦੇ ਨਾਮ ’ਤੇ ਇਨ੍ਹਾਂ ਖੇਡ ਕੇਂਦਰਾਂ ਦੇ ਨਾਮ ਰੱਖਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News