ਖੇਡ ਮੰਤਰੀ ਰਾਠੌੜ ਨੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਤ

Wednesday, Oct 17, 2018 - 01:40 PM (IST)

ਖੇਡ ਮੰਤਰੀ ਰਾਠੌੜ ਨੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਤ

ਨਵੀਂ ਦਿੱਲੀ : ਪੈਰਾ ਖਿਡਾਰੀਆਂ ਨੂੰ ਦੇਸ਼ ਦਾ 'ਅਸਲੀ ਆਈਕਾਨ' ਦਸਦਿਆਂ ਸਰਕਾਰ ਨੇ ਹਾਲ ਹੀ 'ਚ ਖਤਮ ਹੋਈਆਂ ਏਸ਼ੀਆਈ ਪੈਰਾ ਖੇਡਾਂ ਦੇ ਤਮਗਾ ਜੇਤੂਆਂ ਨੂੰ ਮੰਗਲਵਾਰ ਨਕਦ ਪੁਰਸਕਾਰ ਦਿੱਤੇ। ਸੋਨ ਤਮਗਾ ਜੇਤੂਆਂ ਨੂੰ 30 ਲੱਖ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 20 ਅਤੇ ਕਾਂਸੀ ਤਮਗਾ ਜੇਤੂਆਂ ਨੂੰ 10-10 ਲੱਖ ਰੁਪਏ ਦਿੱਤੇ। ਇਸ ਮੌਕੇ 'ਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ, ਜਨਰਲ ਸਕੱਤਰ ਰਾਹੁਲ ਭਟਨਾਗਰ ਅਤੇ ਖੇਡ ਭਾਰਤ (ਭਾਰਤੀ ਖੇਡ ਅਧਿਕਾਰ) ਦੀ ਡਰੈਕਟਰ ਜਨਰਲ ਨੀਲਮ ਕਪੂਰ ਮੌਜੂਦ ਰਹੀ। ਭਾਰਤੀ ਪੈਰਾ ਖਿਡਾਰੀਆਂ ਨੇ ਜਕਾਰਤਾ ਵਿਚ ਹੋਈਆਂ ਖੇਡਾਂ ਵਿਚ 15 ਸੋਨ ਸਮੇਤ 72 ਤਮਗੇ ਜਿੱਤੇ।
jagbani
ਖੇਡ ਮੰਤਰੀ ਰਾਠੌੜ ਨੇ ਕਿਹਾ, ''ਤੁਸੀਂ ਦੇਸ਼ ਦੇ ਅਸਲੀ ਆਈਕਾਨ ਹੋ। ਇਹ ਸਫਰ ਸੌਖਾ ਨਹੀਂ ਸੀ ਕਿਉਂਕਿ ਤੁਸੀਂ ਜ਼ਿੰਦਗੀ ਵਿਚ ਕਾਫੀ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ। ਕੁਝ ਨੇ ਹਾਰ ਮੰਨ ਲਈ ਪਰ ਤੁਸੀਂ ਨਹੀਂ ਮੰਨੀ।''
PunjabKesari
ਇਸ ਤੋਂ ਤੁਹਾਡੀ ਵਚਨਬੱਧਤਾ ਦਾ ਪਤਾ ਚਲਦਾ ਹੈ। ਤੁਹਾਡੀ ਸਮਰੱਥਾ 'ਤੇ ਕਈ ਲੋਕਾਂ ਨੇ ਸ਼ੱਕ ਕੀਤਾ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਅੱਜ ਗਲਤ ਸਾਬਤ ਕਰ ਦਿੱਤਾ। ਰਾਠੌੜ ਨੇ ਕਿਹਾ, ''ਪੈਰਾ ਖਿਡਾਰੀਆਂ ਨੂੰ ਸਰਕਾਰ ਦਾ ਪੂਰਾ ਸਮਰਥਨ ਹਾਸਲ ਹੈ ਅਤੇ ਸਰਕਾਰ ਉਨ੍ਹਾਂ ਅਤੇ ਸਮਰੱਥ ਖਿਡਾਰੀਆਂ 'ਚ ਫਰਕ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹੁਣ ਖਿਡਾਰੀਆਂ ਨੂੰ 2020 ਪੈਰਾਓਲੰਪਿਕ 'ਤੇ ਧਿਆਨ ਦੇਣਾ ਚਾਹੀਦਾ ਹੈ।''


Related News