ਖੇਡ ਮੰਤਰੀ ਨੇ ''ਫਿਟ ਇੰਡੀਆ ਫ੍ਰੀਡਮ ਰਨ 2.0'' ਕੀਤੀ ਲਾਂਚ

08/14/2021 3:42:53 AM

ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ 'ਫਿਟ ਇੰਡੀਆ ਫ੍ਰੀਡਮ ਰਨ 2.0' ਦੇ ਰਾਸ਼ਟਰ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹ ਦੌੜ 15 ਅਗਸਤ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲੇਗੀ। ਠਾਕੁਰ ਨੇ ਇਸ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਪ੍ਰੋਗਰਾਮ ਨੂੰ ਹਰੀ ਝੰਡੀ ਦਿਖਾਈ। 

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ

PunjabKesari
ਠਾਕੁਰ ਨੇ ਕਿਹਾ ਕਿ ਇਸ ਦੌੜ ਦਾ ਆਯੋਜਨ ਦੇਸ਼ ਭਰ ਵਿਚ 75 ਫੀਸਦੀ ਸਥਾਨਾਂ 'ਤੇ ਕੀਤਾ ਜਾਵੇਗਾ, ਜਿਹੜੇ ਇਸ ਨੂੰ ਅੱਗੇ ਦੇਸ਼ ਦੇ ਲਗਭਗ 750 ਜ਼ਿਲਿਆਂ ਦੇ 75 ਪਿੰਡਾਂ ਵਿਚ ਲਿਜਾਣਗੇ। ਇਸਦੇ ਨਾਲ ਹੀ ਸਾਡਾ ਟੀਚਾ ਦੇਸ਼ ਭਰ ਦੇ 7.50 ਕਰੋੜ ਤੋਂ ਵੱਧ ਨੌਜਵਾਨਾਂ ਅਤੇ ਨਾਗਰਿਕਾਂ ਤੱਕ ਪਹੁੰਚਾਉਣਾ ਹੈ। 

ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News