ਖੇਡ ਮੰਤਰੀ ਨੇ ਵਰਲਡ ਕੱਪ ਸੈਮੀਫਾਈਨਲ ਵਿਚ ਪਹੁੰਚਣ ਲਈ ਟੀਮ ਇੰਡੀਆ ਨੂੰ ਦਿੱਤੀ ਵਧਾਈ
Thursday, Jul 04, 2019 - 03:41 PM (IST)

ਨਵੀਂ ਦਿੱਲੀ : ਖੇਡ ਮੰਤਰੀ ਕਿਰੇਨ ਰਿਜਿਜੂ ਨੇ ਭਾਰਤੀ ਕ੍ਰਿਕਟ ਟੀਮ ਨੂੰ ਨਾਕਆਊਟ ਗੇੜ ਵਿਚ ਪਹੁੰਚਣ ਲਈ ਵਧਾਈ ਦਿੱਤੀ ਅਤੇ ਕਪਤਾਨ ਕੋਹਲੀ ਐਂਡ ਕੰਪਨੀ ਨੂੰ ਅਗਲੇ ਹਫਤੇ ਹੋਣ ਵਾਲੇ ਵਰਲਡ ਕੱਪ ਸੈਮੀਫਾਈਨਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਨੇ ਮੰਗਲਵਾਰ ਨੂੰ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਆਪਣਾ ਸੈਮੀਫਾਈਨਲ ਦਾ ਸਥਾਨ ਪੱਕਾ ਕੀਤਾ।
ਰਿਜਿਜੂ ਨੇ ਪੱਤਰ ਵਿਚ ਲਿਖਿਆ, ''2019 ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਸੈਮੀਫਾਈਨਲ ਵਿਚ ਪੁਹੰਚਣ ਲਈ ਵਧਾਈ। ਟੀਮ ਇੰਡੀਆ ਦੇਸ਼ ਦਾ ਮਾਣ ਹੈ ਅਤੇ ਅਸੀਂ ਤੁਹਾਡੀ ਸਫਲਤਾ ਦਾ ਜਸ਼ਨ ਮਨਾ ਰਿਹਾ ਹੈ। ਬੀ. ਸੀ. ਸੀ. ਆਈ. ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨੇ ਮੰਗਲਵਾਰ ਨੂੰ ਖੇਡ ਮੰਤਰੀ ਤੋਂ ਪੱਤਰ ਹਾਸਲ ਕੀਤਾ ਜੋ ਮੁੱਖ ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਸਾਰੇ ਮੈਂਬਰਾ ਲਈ ਸੀ। ਰਿਜਿਜੂ ਨੇ ਇਸ ਵਿਚ ਲਿਖਿਆ, ''ਪੂਰਾ ਦੇਸ਼ ਤੁਹਾਡੇ ਪ੍ਰਦਰਸ਼ਨ ਤੋਂ ਪ੍ਰੇਰਿਤ ਹੈ। ਇਹ ਸਫਵਤਾ ਫਾਈਨਲ ਤੱਕ ਬਣੀ ਰਹੇ ਅਤੇ ਤੁਸੀਂ ਵਰਲਡ ਕੱਪ ਟ੍ਰਾਫੀ ਘਰ ਲੈ ਐਓ।''