ਖੇਡ ਜਗਤ ’ਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

Wednesday, Dec 02, 2020 - 06:37 PM (IST)

ਖੇਡ ਜਗਤ ’ਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

ਖੇਡ ਜਗਤ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਸਫ਼ਲ ਹੋਣ ਦੇ ਮੌਕੇ ਮਿਲਦੇ ਹਨ, ਉੱਥੇ ਨਾਲ ਹੀ ਖੇਡ ਜਗਤ ਇੱਕ ਅਜਿਹਾ ਸਰੋਤ ਵੀ ਹੈ, ਜਿਸ ਰਾਹੀਂ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਦਾ ਹੈ। ਵਕਤ ਦੇ ਨਾਲ-ਨਾਲ ਖੇਡ ਦੀ ਦੁਨੀਆਂ ਵਿੱਚ ਡੋਪਿੰਗ ਦੇ ਕਲੰਕਿਤ ਭਰੇ ਕਿੱਸੇ ਸਾਹਮਣੇ ਆਉਂਦੇ ਰਹੇ ਹਨ। 1988 ਸਿਉਲ ਉਲੰਪਿਕ ਖੇਡਾਂ ਵਿੱਚ 100 ਮੀਟਰ ਦੀ ਦੌੜ 'ਚ 9.79 ਸੈਕਿੰਡ ਦਾ ਹੈਰਤ ਭਰਿਆ ਸਮਾਂ ਕੱਢਦਿਆਂ ਸੋਨ ਤਗਮਾ ਜਿੱਤਣ ਵਾਲੇ ਕੈਨੇਡਾ ਦੇ ਦੌੜਾਕ ਬੇਨ ਜਾਨਸਨ ਦੇ ਡੋਪਿੰਗ ਵਿੱਚ ਫੜੇ ਜਾਣ 'ਤੇ ਸਿਉਲ ਛੱਡਣਾ ਪਿਆ ਸੀ। ਖੇਡ ਜਗਤ ਦੀ ਇਸ ਸਨਸਨੀਖੇਜ਼ ਘਟਨਾ ਨਾਲ ਅਥਲੈਟਿਕ ਦੀ ਦੁਨੀਆਂ ਵਿੱਚ ਸੰਨਾਟਾ  ਛਾ ਗਿਆ ਸੀ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਇਸੇ ਤਰ੍ਹਾਂ ਵਿਸ਼ਵ ਅਤੇ ਉਲੰਪਿਕ ਰਿਕਾਰਡਧਾਰੀ ਅਸਾਫਾ ਪਾਵੇਲ (2005 'ਚ 100 ਮੀਟਰ ਦੌੜ 9.74 ਸੈਕਿੰਡ ਨਾਲ) ਅਤੇ 2008 ਦੀਆਂ ਬੀਜਿੰਗ ਉਲੰਪਿਕ ਵਿੱਚ 100 ਮੀਟਰ ਦੌੜ ਵਿੱਚ ਕਾਂਸੀ ਅਤੇ ਏਥਨਜ਼ ਉਲੰਪਿਕ ਰਿਲੇਅ ਵਿੱਚ ਸੋਨੇ ਤਗਮਾ ਜਿੱਤ ਕੇ ਨਵਾਂ ਰਿਕਾਰਡ ਬਣਾਉਣ ਵਾਲੀ ਜਮੈਕਾ ਦੀ ਸੀਰੋਨ ਸਿਪਸਨ ਅਤੇ ਜਮੈਕਾ ਦੀ ਹੀ ਉਲੰਪਿਅਨ ਥਰੋਅਰ ਏਲੀਸਨ ਰੈਡਲ, ਜਿਸ ਨੇ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ, ਦੇ ਡਰੱਗ ਟੈਸਟ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਜਮੈਕਾ ਵਿੱਚ ਵਿਸ਼ਵ ਅਥਲੈਟਿਕ ਵਿੱਚ ਦੋਹਰਾ ਖਿਤਾਬ ਜਿੱਤਣ ਵਾਲੇ ਟਾਈਸਨ ਗੇ ਦੇ ਡੋਪਿੰਗ ਟੈਸਟ ਵਿੱਚ ਪਕੜੇ ਜਾਣ ਨਾਲ ਅਥਲੈਟਿਕ ਦੀ ਦੁਨੀਆਂ ਵਿੱਚ ਹੜ੍ਹਕੰਪ ਮਚ ਗਿਆ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ
ਸਿਉਲ ਉਲੰਪਿਕ ਤੋਂ ਬਾਅਦ ਚੋਟੀ ਦੇ ਅਥਲੈਟਿਕ ਸਿਤਾਰਿਆਂ ਦੇ ਵੱਡੇ ਪੱਧਰ ’ਤੇ ਡਰੱਗ ਸੇਵਨ ਦੇ ਅਹਿਮ ਖੁਲਾਸੇ ਹੋਣ ਨਾਲ ਅਥਲੈਟਿਕ ਦੀ ਦੁਨੀਆਂ ਇੱਕ ਵਾਰ ਫਿਰ ਸ਼ਰਮਸਾਰ ਹੋਈ। 100 ਮੀਟਰ ਦੀ ਰੋਮਾਂਚਿਕ ਦੌੜ ਦੇ ਇਤਹਾਸਿਕ ਅੰਕੜਿਆਂ ਵਿੱਚ ਹੁਣ ਤੱਕ  9 ਅਥਲੀਟ 9.80 ਸੈਕਿੰਡ ਤੋਂ ਘੱਟ ਸਮੇਂ ਵਿੱਚ ਕੱਢ ਚੁੱਕੇ ਹਨ ਪਰ ਉਨ੍ਹਾਂ ਵਿੱਚੋਂ 6 ਅਥਲੀਟ ਡੋਪ ਟੈਸਟ ਵਿੱਚ ਫੜੇ ਜਾ ਚੁੱਕੇ ਹਨ। 9.79 ਸੈਕਿੰਡ ਦਾ ਵਿਸ਼ਵ ਰਿਕਾਰਡ ਬਣਾਉਣ ਵਾਲਾ ਬੇਨ ਜਾਨਸਨ, ਸਭ ਤੋਂ ਪਹਿਲਾਂ ਅਥਲੀਟ ਸੀ, ਜੋ ਇਸ ਦੋਸ਼ ਵਿੱਚ ਫੜਿਆ ਗਿਆ ਸੀ। ਉਸ ਤੋਂ ਬਾਅਦ 2004 ਉਲੰਪਿਕ ਖੇਡਾਂ ਦੇ ਚੈਂਪੀਅਨ ਜਸਟਿਨ ਗੈਟਲਨ, ਜਿਸ ਨੇ 9.79 ਸੈਕਿੰਡ ਵਿੱਚ ਫਰਾਟਾ ਦੌੜ ਪੂਰੀ ਕੀਤੀ ਸੀ, ਡੋਪ ਟੈਸਟ ਵਿੱਚ ਹਾਂ ਪੱਖੀ ਨਤੀਜਾ ਪਾਇਆ ਗਿਆ। ਇਸੇ ਕਰਕੇ 2001 ਵਿੱਚ 2 ਸਾਲ ਅਤੇ 2006 ਵਿੱਚ 4 ਸਾਲ ਦੀ ਪਾਬੰਦੀ ਲਗਾਈ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਖੇਡ ਵਿੱਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

ਕਈ ਖਿਡਾਰੀਆਂ ਨੇ ਸਵੀਕਾਰਿਆ ਆਪਣਾ ਦੋਸ਼
ਟਿਮ ਮੋਟਗੁਮਰੀ ਜਿਸ ਨੇ 9.78 ਸੈਕਿੰਡ ਵਿੱਚ 2002 ਵਿੱਚ ਵਿਸ਼ਵ ਰਿਕਾਰਡ ਨਾਲ ਖਿਤਾਬ ਜਿੱਤਿਆ ਸੀ, ਦੇ ਡੋਪਿੰਗ ਵਿੱਚ ਫੜੇ ਜਾਣ ’ਤੇ ਉਸ ਦਾ ਰਿਕਾਰਡ ਉਸ ਦੇ ਨਾਂਅ ਤੋਂ ਮਿਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਾਰਸੀਲੋਨਾ ਉਲੰਪਿਕ ਚੈਂਪੀਅਨ ਲਿਨਫੋਰਡ ਕਰੈਸਟੀ ਦੇ ਦੋਸ਼ ਸਿੱਧ ਹੋਣ ’ਤੇ ਉਸਨੂੰ ਵੀ ਕੁਝ ਸਮੇਂ ਲਈ ਦੌੜ ਵਿੱਚ ਹਿੱਸਾ ਲੈਣ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸੰਨ 2007 ਵਿੱਚ ਦੁਨੀਆਂ ਦੀ ਚਹੇਤੀ ਰਹੀ ਅਤੇ ਅਥਲੈਟਿਕ ਦੀ ਦੁਨੀਆਂ ਵਿੱਚ ਰੱਜ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਮੇਰੀਅਨ ਜੋਨਸ ਨੂੰ ਉਸ ਸਮੇਂ  ਸ਼ਰਮਸਾਰ ਹੋਣਾ ਪਿਆ, ਜਦੋਂ ਸੰਨ 2000 ਵਿੱਚ ਉਸ ਦੇ ਜਿੱਤੇ ਪੰਜ ਖਿਤਾਬਾਂ ਨੂੰ ਉਸ ਦੇ ਨਾਮ ਤੋਂ ਉਸ ਵੇਲੇ ਹਟਾ ਦਿੱਤਾ ਗਿਆ, ਜਦੋਂ ਉਸਨੇ ਖੁਦ ਸਵੀਕਾਰਿਆ ਕਿ ਮੈਂ ਸ਼ਕਤੀਵਰਧਕ ਸਟੇਰਾਈਡ ਦਾ ਸੇਵਨ ਕੀਤਾ ਹੈ। ਬਹੁਤ ਸਾਰੇ ਫੜੇ ਗਏ ਖਿਡਾਰੀਆਂ ਨੇ ਆਪਣੇ ਦੋਸ਼ ਨੂੰ ਸਵੀਕਾਰ ਕਰਦਿਆਂ ਆਖਿਆ ਸੀ ਕਿ ਸ਼ਾਇਦ ਉਨ੍ਹਾਂ ਕੋਲੋਂ ਇਹ ਗਲਤੀ ਜਾਣੇ ਅਣਜਾਣੇ ਵਿੱਚ ਹੋਈ ਹੈ ਪਰ ਪਾਵੇਲ ਅਤੇ ਸਿਪਸਨ ਨੇ ਇਸ ਕਾਂਡ ਵਿੱਚ ਆਪਣੇ ਫਿਜਿਓਥਰੈਪਿਸਟ ਤੇ ਦੋਸ਼ ਮੜਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਖੇਡ ਦੀ ਦੁਨੀਆਂ ਵਿੱਚ ਡਰੱਗ ਦੇ ਅਹਿਮ ਖੁਲਾਸੇ
ਇਸੇ ਤਰ੍ਹਾਂ ਜੇਕਰ ਭਾਰਤ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਵਾਨ ਖਿਡਾਰੀਆਂ ਦੀ ਬੇਵਕਤੀ ਮੌਤ ਪਿੱਛੇ ਪ੍ਰਸ਼ਨਚਿੰਨ ਲੱਗ ਜਾਂਦਾ ਹੈ। ਕਿਧਰੇ ਇਨ੍ਹਾਂ ਦੀ ਮੌਤ ਦਾ ਕਾਰਨ ਜ਼ਿਆਦਾ ਮਾਤਰਾ ਵਿੱਚ ਲਏ ਸ਼ਕਤੀਵਰਧਕ ਸਪਲੀਮੈਂਟ ਤਾਂ ਨਹੀ? ਖੈਰ ਖੇਡ ਦੀ ਦੁਨੀਆਂ ਵਿੱਚ ਡਰੱਗ ਦੇ ਅਹਿਮ ਖੁਲਾਸਿਆਂ ਨਾਲ ਚੋਟੀ  ਦੇ ਖਿਡਾਰੀਆਂ ਨੂੰ ਦੋਸ਼ੀ ਪਾਇਆ ਜਾਣਾ, ਖੇਡਾਂ ਦੀ ਪਾਕਿ ਸਾਫ ਦੁਨੀਆਂ ਨਾਲ ਸਰਾਸਰ ਧੋਖਾ ਹੈ। ਵਾਡਾ ਅਤੇ ਨਾਡਾ ਸਮੇਤ ਤਮਾਮ ਡੋਪਿੰਗ ਵਿਰੋਧੀ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਵਕਤ ਰਹਿੰਦਿਆਂ ਹਰਕਤ ਵਿੱਚ ਆਉਣ ਕਿਤੇ ਅਜਿਹਾ ਨਾ ਹੋਵੇ ਕਿ ਖੇਡਾਂ ਦੇ ਚਹੇਤੇ ਦਰਸ਼ਕਾਂ ਦੇ ਮਨਾਂ ਵਿੱਚ ਇਹ ਭਰਮ ਘਰ ਕਰ ਜਾਵੇ ਕਿ ਜੋ ਉਹ ਦੇਖ ਰਹੇ ਹਨ, ਉਹ ਸੱਚ ਵੀ ਹੈ ਜਾਂ ਫਿਰ ਮਹਿਜ਼ ਇੱਕ ਧੋਖਾ..... 

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਹਰਕੀਰਤ ਕੌਰ ਸਭਰਾ
9779118066


author

rajwinder kaur

Content Editor

Related News