ਆਈ. ਓ. ਏ. ਨੂੰ ਜਿਮਨਾਸਟ ਚੁਣਨ ਦੀ ਮਨਜ਼ੂਰੀ ਦਿੱਤੀ ਜਾਵੇ : ਖੇਡ ਮੰਤਰਾਲਾ

Sunday, Sep 15, 2019 - 02:40 PM (IST)

ਆਈ. ਓ. ਏ. ਨੂੰ ਜਿਮਨਾਸਟ ਚੁਣਨ ਦੀ ਮਨਜ਼ੂਰੀ ਦਿੱਤੀ ਜਾਵੇ : ਖੇਡ ਮੰਤਰਾਲਾ

ਸਪੋਰਟਸ ਡੈਸਕ—ਖੇਡ ਮੰਤਰਾਲਾ ਨੇ ਕੌਮਾਂਤਰੀ ਜਿਮਨਾਸਟ ਮਹਾਸੰਘ (ਐੱਫ. ਆਈ. ਜੀ.) ਨੂੰ ਪੱਤਰ ਲਿਖਿਆ ਹੈ ਕਿ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਪ੍ਰਧਾਨਗੀ ਵਾਲੀ ਕਮੇਟੀ ਨੂੰ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਵਿਸ਼ਵ ਚੈਂਪੀਅਨਸ਼ਿਪ ਵਿਚ ਓਲੰਪਿਕ ਕੋਟੇ ਦਾਅ 'ਤੇ ਲੱਗੇ ਹੋਣਗੇ, ਜਿਸ ਦਾ ਆਯੋਜਨ 4 ਤੋਂ 13 ਅਕਤੂਬਰ ਤਕ ਜਰਮਨੀ ਦੇ ਸਟੁੱਟਗਾਰਟ ਵਿਚ ਕੀਤਾ ਜਾਵੇਗਾ।PunjabKesari
ਹਾਲਾਂਕਿ ਭਾਰਤੀ ਜਿਮਨਾਸਟਿਕ ਮਹਾਸੰਘ (ਜੀ. ਐੱਫ. ਆਈ) ਨੇ ਵਰਲਡ ਚੈਂਪੀਅਨਸ਼ਿਪ ਲਈ ਛੇ ਮੈਂਮਬਰੀ ਟੀਮ ਦੀ ਚੋਣ ਲਈ ਦੋ ਦਿਨਾਂ ਚੋਣ ਟ੍ਰਾਇਲ ਆਯੋਜਿਤ ਕੀਤੇ ਸਨ ਪਰ ਭਾਰਤੀ ਖੇਡ ਪ੍ਰਾਧਿਕਰਣ (ਸਾਇ) ਨੇ ਆਈ. ਓ. ਏ. ਤੋਂ ਟ੍ਰਾਇਲ ਕਰਾਉਣ ਦੀ ਬੇਨਤੀ ਕੀਤੀ ਜਿਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ 'ਚ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ। ਸੁਧਾਕਰ ਸ਼ੇੱਟੀ ਦੀ ਪ੍ਰਧਾਨਤਾ ਵਾਲੀ ਜੀ. ਐੱਫ. ਆਈ.ਨੂੰ ਵਰਲਡ ਸੰਸਥਾ ਦਾ ਸਮਰਥਨ ਹੈ, ਹਾਲਾਂਕਿ ਖੇਡ ਮੰਤਰਾਲਾ ਨੇ 2011 ਤੋਂ ਬਾਅਦ ਹੀ ਇਸ ਦੀ ਮਾਨਤਾ ਰੱਦ ਕਰ ਦਿੱਤੀ ਸੀ। ਖੇਲ ਮੰਤਰਾਲਾ ਨੇ 11 ਸਤੰਬਰ ਨੂੰ ਲਿਖੇ ਪੱਤਰ 'ਚ ਐੱਫ. ਆਈ. ਜੀ ਨੂੰ ਸਪੱਸ਼ਟ ਕੀਤਾ ਕਿ ਉਹ ਜੀ. ਐੱਫ. ਆਈ ਨੂੰ 'ਬਦਇੰਤਜ਼ਾਮੀ', ਪੱਖਪਾਤ ਅਤੇ ਗੁੱਟਬਾਜ਼ੀ ਦੇ ਕਾਰਨ ਮਾਨਤਾ ਨਹੀਂ ਦਿੰਦਾ। ਮੰਤਰਾਲਾ ਨੇ ਐੱਫ. ਆਈ. ਜੀ. ਮਹਾਸਚਿਵ ਜਨਰਲ ਨਿਕੋਲਸ ਬੁਆਂਪਾਨੇ ਨੂੰ ਲਿੱਖੇ ਪੱਤਰ 'ਚ ਕਿਹਾ, ''ਸੁਧਾਕਰ ਸ਼ੈੱਟੀ ਦੀ ਪ੍ਰਧਾਨਤਾ ਵਾਲੀ ਜੀ. ਐੱਫ. ਆਈ ਖਿਡਾਰੀਆਂ ਦੇ ਟੂਰਨਾਮੈਂਟ 'ਚ ਚੋਣ ਅਤੇ ਅਰਜੀਆਂ ਲਈ ਪੈਸਾ ਲੈ ਰਹੀ ਹੈ ਅਤੇ ਇਸ 'ਚ ਬਹੁਤ ਪੱਖਪਾਤ ਹੋ ਰਿਹਾ ਹੈ।


Related News