Sport''s Wrap up 11 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/11/2019 10:49:54 PM

ਸਪੋਰਟਸ ਡੈੱਕਸ— ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਕਾਰਨ ਪਹਿਲੇ ਵਨ ਡੇ 'ਚ ਨਹੀਂ ਖੇਡਣਗੇ ਪੰਡਯਾ ਤੇ ਰਾਹੁਲ। ਹਰਭਜਨ, ਕੋਹਲੀ ਸਮੇਤ ਕਈ ਕ੍ਰਿਕਟਰਾਂ ਨੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਬ੍ਰਿਟੇਨ ਦੇ ਟੈਨਿਸ ਐਂਡੀ ਮਰੇ ਨੇ ਆਸਟਰੇਲੀਆ ਓਪਨ 'ਚ ਸਭ ਨੂੰ ਹੈਰਾਨ ਕਰ ਦਿੱਤਾ। ਪੁਣੇ 'ਚ ਚੱਲ ਰਹੀ 'ਖੇਲੋ ਇੰਡੀਆ' ਯੂਥ ਖੇਡਾਂ 'ਚ ਜੂਨੀਅਰ ਰਿਕਾਰਡ 'ਤੇ ਰਿਕਾਰਡ ਬਣਾ ਰਹੇ ਹਨ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ। 
ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਕਾਰਨ ਪਹਿਲੇ ਵਨ ਡੇ 'ਚ ਨਹੀਂ ਖੇਡਣਗੇ ਪੰਡਯਾ ਤੇ ਰਾਹੁਲ

PunjabKesari
ਟੀ.ਵੀ. ਸ਼ੋਅ 'ਕੌਫੀ ਵਿਦ ਕਰਨ' ਦੇ ਦੌਰਾਨ ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਲਈ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਬੱਲੇਬਾਜ਼ ਕੇ.ਐੱਲ. ਰਾਹੁਲ ਆਸਟਰੇਲੀਆ ਦੇ ਖਿਲਾਫ ਪਹਿਲੇ ਵਨ ਡੇ ਤੋਂ ਬਾਹਰ ਹੋ ਗਏ ਹਨ। ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੀ ਮੈਂਬਰ ਡਾਇਨਾ ਇਡੁਲਜੀ ਨੇ ਭਾਰਤੀ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦੇ ਖਿਲਾਫ ਸ਼ੁੱਕਰਵਾਰ ਨੂੰ ਅੱਗੇ ਦੀ ਕਾਰਵਾਈ ਤਕ ਮੁਅੱਤਲ ਕਰਨ ਦੀ ਸ਼ਿਫਾਰਸ਼ ਕੀਤੀ ਜਿਸ ਤੋਂ ਬਾਅਦ ਦੋਹਾਂ ਨੂੰ ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਮੈਚ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਖਬਰਾਂ ਮੁਤਾਬਕ ਅੰਤਿਮ 11 ਦੀ ਚੋਣ ਲਈ ਰਾਹੁਲ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਗਿਆ ਜਦਕਿ ਪੰਡਯਾ ਘੱਟੋ-ਘੱਟ ਸ਼ਨੀਵਾਰ ਨੂੰ ਹੋਣ ਵਾਲੇ ਮੈਚ 'ਚ ਨਹੀਂ ਖੇਡਣਗੇ। ਮਾਮਲੇ 'ਚ ਅੰਤਿਮ ਫੈਸਲਾ ਅਜੇ ਨਹੀਂ ਆਇਆ ਹੈ।ਖਬਰਾਂ ਮੁਤਾਬਕ ਪੰਡਯਾ ਅਤੇ ਰਾਹੁਲ ਖਿਲਾਫ ਜਾਂਚ ਕਮੇਟੀ ਬਿਠਾਈ ਜਾ ਸਕਦੀ ਹੈ। ਇਸ ਦੇ ਮੁਤਾਬਕ ਪੰਡਯਾ ਅਤੇ ਰਾਹੁਲ ਆਸਟਰੇਲੀਆ ਦੇ ਖਿਲਾਫ ਪੂਰੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਭਾਰਤ ਵਾਪਸ ਬੁਲਾਇਆ ਜਾ ਸਕਦਾ ਹੈ। ਦੱਸ ਦਈਏ ਕਿ ਹਾਲ ਹੀ 'ਚ ਟੀਵੀ ਸ਼ੋਅ 'ਕੌਫੀ ਵਿਦ ਕਰਨ' 'ਚ ਹਾਰਦਿਕ ਪੰਡਯਾ ਆਪਣੇ ਸਾਥੀ ਖਿਡਾਰੀ ਕੇ.ਐੱਲ. ਰਾਹੁਲ ਨਾਲ ਆਏ ਸਨ।
B'day Spcl : ਐਂਵੇ ਹੀ ਨਹੀਂ ਰਾਹੁਲ ਦ੍ਰਾਵਿੜ ਨੂੰ ਕਿਹਾ ਜਾਂਦਾ 'ਦੀਵਾਰ'

PunjabKesari
ਕ੍ਰਿਕਟ ਦੀ ਦੁਨੀਆ 'ਚ ਦੀਵਾਰ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦਾ ਜਨਮ 11 ਜਨਵਰੀ 1973 ਨੂੰ ਇੰਦੌਰ, ਮੱਧ ਪ੍ਰਦੇਸ਼ 'ਚ ਹੋਇਆ ਸੀ। ਦ੍ਰਾਵਿੜ ਆਪਣੀ ਤਕਨੀਕ ਲਈ ਜਾਣੇ ਜਾਂਦੇ ਹਨ ਅਤੇ ਭਾਰਤੀ ਟੀਮ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਸਨ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਹੁੰਦੀ ਹੈ। ਉਨ੍ਹਾਂ ਨੂੰ ਮਿਸਟਰ ਡਿਪੈਂਡੇਬਲ, ਦਿ ਗ੍ਰੇਟ ਵਾਲ, ਦਿ ਵਾਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਰਾਹੁਲ ਦ੍ਰਾਵਿੜ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ 'ਚ ਲਗਭਗ 25,000 ਦੌੜਾਂ ਬਣਾਈਆਂ ਹਨ।
ਆਸਟਰੇਲੀਆ 'ਚ ਭਾਰਤ ਦਾ ਵਨ ਡੇ ਰਿਕਾਰਡ ਕਾਫੀ ਖਿਰਾਬ

PunjabKesari
ਟੈਸਟ 'ਚ ਸਫਲਤਾ ਤੋਂ ਬਾਅਦ ਗੈਰ-ਜ਼ਰੂਰੀ ਵਿਵਾਦ ਦਾ ਸਾਹਮਣਾ ਕਰ ਰਹੀ ਭਾਰਤੀ ਟੀਮ ਆਸਟਰੇਲੀਆ ਵਿਰੁੱਧ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਕੌਮਾਂਤਰੀ ਸੀਰੀਜ਼ ਦੇ ਨਾਲ ਵਿਸ਼ਵ ਕੱਪ ਦੀਆਂ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ ਦੀ ਕੋਸ਼ਿਸ਼ ਕਰੇਗੀ। ਆਸਟਰੇਲੀਆ ਨੂੰ 4 ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਹਰਾਇਆ ਸੀ।
ਰਾਹੁਲ ਦੀ ਖਰਾਬ ਫਾਰਮ ਤੇ ਵਨ ਡੇ ਸਵਰੂਪ ਵਿਚ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਥਾਪਤ ਜੋੜੀ ਨੂੰ ਦੇਖਦੇ ਹੋਏ ਇਸ ਬੱਲੇਬਾਜ਼ ਨੂੰ ਆਖਰੀ-11 ਵਿਚ ਮੌਕਾ ਮਿਲਣ ਦੀ ਸੰਭਾਵਨਾ ਨਹੀਂ ਸੀ। ਵੱਡਾ ਸਵਾਲ ਹਾਲਾਂਕਿ ਪੰਡਯਾ ਦੀ ਗੈਰ-ਮੌਜੂਦਗੀ ਨੂੰ ਲੈ ਕੇ ਹੈ ਕਿਉਂਕਿ ਇਹ ਆਲਰਾਊਂਡਰ 10 ਓਵਰ ਗੇਂਦਬਾਜ਼ੀ ਕਰਨ ਤੋਂ ਇਲਾਵਾ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨ ਦੀ ਆਪਣੀ ਸਮਰੱਥਾ ਨਾਲ ਟੀਮ ਨੂੰ ਅਹਿਮ ਸੰਤੁਲਨ ਮੁਹੱਈਆ ਕਰਵਾਉਂਦਾ ਹੈ। ਆਸਟਰੇਲੀਆ ਵਿਚ ਭਾਰਤ ਦਾ ਵਨ ਡੇ ਰਿਕਾਰਡ ਕਾਫੀ ਖਰਾਬ ਰਿਹਾ ਹੈ। ਵਿਸ਼ਵ ਚੈਂਪੀਅਨਸ਼ਿਪ 1985 ਤੇ ਸੀ. ਬੀ. ਸੀਰੀਜ਼ 2008 ਦੀ ਜਿੱਤ ਦੇ ਇਲਾਵਾ ਭਾਰਤ ਨੂੰ ਆਸਟਰੇਲੀਆ ਵਿਰੁੱਧ ਉਸੇ ਦੀ ਧਰਤੀ 'ਤੇ 48 ਵਿਚੋਂ 35 ਵਨ ਡੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ ਹਾਲਾਂਕਿ ਡੇਵਿਡ ਵਾਰਨਰ (2016 ਦੀ ਲੜੀ ਵਿਚ ਤਿੰਨ ਮੈਚਾਂ ਵਿਚ 220 ਦੌੜਾਂ) ਤੇ ਸਟੀਵ ਸਮਿਥ (2016 ਵਿਚ ਪੰਜ ਮੈਚਾਂ ਵਿਚ 315 ਦੌੜਾਂ) ਦੀ ਗੈਰ-ਮੌਜੂਦਗੀ ਦਾ ਫਾਇਦਾ ਮਿਲ ਸਕਦਾ ਹੈ, ਜਦਕਿ ਮਿਸ਼ੇਲ ਸਟਾਰਕ, ਪੈਟ ਕਮਿੰਸ ਤੇ ਜੋਸ਼ ਹੇਜ਼ਲਵੁਡ ਦੀ ਤੇਜ਼ ਗੇਂਦਬਾਜ਼ੀ ਤਿਕੜੀ ਨੂੰ ਵੀ ਇਸ ਲੜੀ ਤੋਂ ਆਰਾਮ ਦਿੱਤਾ ਗਿਆ ਹੈ।
ਐਂਡੀ ਮਰੇ ਲਵੇਗਾ ਸੰਨਿਆਸ, ਆਸਟਰੇਲੀਅਨ ਓਪਨ ਆਖਰੀ ਹੋ ਸਕਦੈ ਟੂਰਨਾਮੈਂਟ

PunjabKesari
ਟੈਨਿਸ ਦੇ ਧਾਕੜ ਖਿਡਾਰੀ ਐਂਡੀ ਮਰੇ ਨੇ ਭਾਵੁਕ ਹੋ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਕੂਲ੍ਹੇ ਦੀ ਸਰਜਰੀ ਤੋਂ ਬਾਅਦ ਦਰਦ ਕਾਰਨ ਅਗਲੇ ਹਫਤੇ ਤੋਂ ਸ਼ੁਰੂ ਹੋ ਰਿਹਾ ਆਸਟਰੇਲੀਅਨ ਓਪਨ ਉਸਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਵਿਸ਼ਵ ਰੈਂਕਿੰਗ ਵਿਚ ਸਾਬਕਾ ਨੰਬਰ ਇਕ ਖਿਡਾਰੀ ਰਹੇ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਮਰੇ ਇੱਥੇ ਪੱਤਰਕਾਰ ਸੰੰਮੇਲਨ ਵਿਚ ਭਾਵੁਕ ਹੋ ਗਿਆ ਤੇ ਉਸਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ ਕਿ ਉਸਦਾ ਦਰਦ ਕਈ ਵਾਰ ਸਹਿਣ ਨਹੀਂ ਹੁੰਦਾ।
ਸਕਾਟਲੈਂਡ (ਬ੍ਰਿਟੇਨ) ਦੇ 21 ਸਾਲਾ ਇਸ ਖਿਡਾਰੀ ਨੇ ਕਿਹਾ, ''ਮੈਂ ਕਮੀਆਂ ਨਾਲ ਖੇਡ ਸਕਦਾ ਹਾਂ ਪਰ ਕਮੀਆਂ ਤੇ ਦਰਦ ਮੈਨੂੰ ਪ੍ਰਤੀਯੋਗਿਤਾ ਜਾਂ ਟ੍ਰੇਨਿੰਗ ਦਾ ਮਜ਼ਾ ਨਹੀਂ ਲੈਣ ਦੇ ਰਹੇ।''
ਪੰਡਯਾ ਅਤੇ ਰਾਹੁਲ 'ਤੇ ਵਰ੍ਹੇ ਕੋਹਲੀ, ਮਹਿਲਾਵਾਂ 'ਤੇ ਹੋਈ ਟਿੱਪਣੀ 'ਤੇ ਦਿੱਤਾ ਇਹ ਬਿਆਨ

PunjabKesari
ਹਾਰਦਿਕ ਪੰਡਯਾ ਤੇ ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ 'ਤੇ 'ਗਲਤ' ਟਿੱਪਣੀ ਕਰਨ ਦੇ ਬਾਅਦ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਹਨ। ਜਦਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਦਾ ਸਮਰਥਨ ਨਾ ਕਰਕੇ ਝਟਕਾ ਦਿੱਤਾ ਹੈ। ਕੋਹਲੀ ਨੇ ਦੋਹਾਂ 'ਤੇ ਭੜਕਦੇ ਹੋਏ ਕਿਹਾ ਕਿ ਟੀਮ ਮਹਿਲਾਵਾਂ 'ਤੇ ਅਜਿਹੀ ਟਿੱਪਣੀ ਕਰਨ ਵਾਲਿਆਂ ਦਾ ਸਮਰਥਨ ਨਹੀਂ ਕਰਦੀ ਪਰ ਉਨ੍ਹਾਂ ਨੇ ਨਾਲ ਹੀ ਜ਼ੋਰ ਦਿੱਤਾ ਕਿ ਇਸ ਵਿਵਾਦ ਨਾਲ ਡਰੈਸਿੰਗ ਰੂਮ ਦਾ ਮਨੋਬਲ ਪ੍ਰਭਾਵਿਤ ਨਹੀਂ ਹੋਵੇਗਾ। ਕੋਹਲੀ ਨੇ ਕਿਹਾ ਆਸਟਰੇਲੀਆ ਖਿਲਾਫ ਵਨ ਡੇ ਕੌਮਾਂਤਰੀ ਸੀਰੀਜ਼ ਲਈ ਪੰਡਯਾ ਅਤੇ ਰਾਹੁਲ ਦੀ ਉਪਲਬਧਤਾ ਇਸ 'ਤੇ ਨਿਰਭਰ ਕਰੇਗੀ ਕਿ ਬੀ.ਸੀ.ਸੀ.ਆਈ. ਸ਼ੁੱਕਰਵਾਰ ਨੂੰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।
ਨਿਊਜ਼ੀਲੈਂਡ ਨੇ ਸ਼੍ਰੀਲੰਕਾ ਤੋਂ ਜਿੱਤਿਆ ਇਕਲੌਤਾ ਟੀ-20

PunjabKesari
ਟੀਮ ਵਿਚ ਵਾਪਸੀ ਕਰ ਰਹੇ ਡਗ ਬ੍ਰੇਸਵੇਲ ਤੇ ਡੈਬਿਊ ਕਰ ਰਹੇ ਸਕਾਟ ਕੁਗੇਲਿਨ ਦੇ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਇਕਲੌਤੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ। ਇਸਦੇ ਨਾਲ ਹੀ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਦੌਰੇ ਦਾ ਅੰਤ ਹੋਇਆ, ਜਿਸ ਵਿਚ ਟੀਮ ਨੂੰ ਪਹਿਲਾ ਟੈਸਟ ਡਰਾਅ ਖੇਡਣ ਤੋਂ ਬਾਅਦ ਦੂਜੇ ਟੈਸਟ, ਤਿੰਨ ਵਨ ਡੇ ਤੇ ਇਕਲੌਤੇ ਟੀ-20 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 
ਨਿਊਜ਼ੀਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 55 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਬ੍ਰੇਸਵੇਲ (44) ਤੇ ਕੁਗੇਲਿਨ (ਅਜੇਤੂ 35) ਦੀਆਂ ਪਾਰੀਆਂ ਦੀ ਬਦੌਲਤ ਟੀਮ 7 ਵਿਕਟਾਂ 'ਤੇ 179 ਦੌੜਾਂ ਬਣਾਉਣ 'ਚ ਸਫਲ ਰਹੀ। ਇਸਦੇ ਜਵਾਬ ਵਿਚ ਸ਼੍ਰੀਲੰਕਾ ਦੀ ਟੀਮ ਇਕ ਸਮੇਂ 12 ਓਵਰਾਂ ਵਿਚ 4 ਵਿਕਟਾਂ 'ਤੇ 118 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਟੀਮ ਨੇ ਆਪਣੀਆਂ ਆਖਰੀ 6 ਵਿਕਟਾਂ ਸਿਰਫ 26 ਦੌੜਾਂ ਜੋੜ ਕੇ ਗੁਆ ਦਿੱਤੀਆਂ ਤੇ ਪੂਰੀ ਟੀਮ 19 ਗੇਂਦਾਂ ਬਾਕੀ ਰਹਿੰਦਿਆਂ 114 ਦੌੜਾਂ 'ਤੇ ਢੇਰ ਹੋ ਗਈ। 
ਸਾਡਾ ਧਿਆਨ ਭਾਰਤ ਦੇ ਟਾਪ-3 ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰਨ 'ਤੇ : ਫਿੰਚ

PunjabKesari
ਆਸਟਰੇਲੀਆ ਦੇ ਵਨ ਡੇ ਕਪਤਾਨ ਆਰੋਨ ਫਿੰਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਬੱਲੇਬਾਜ਼ੀ ਚੋਟੀ ਦੇ ਤਿੰਨ ਖਿਡਾਰੀਆਂ 'ਤੇ ਕਾਫੀ ਨਿਰਭਰ ਹੈ ਤੇ ਉਸਦੀ ਟੀਮ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਇਸ ਕਮਜ਼ੋਰ ਕੜੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। ਫਿੰਚ ਨੇ ਕਿਹਾ ਕਿ ਉਸਦੀ ਟੀਮ ਦਾ ਟੀਚਾ ਭਾਰਤ ਦੇ ਟਾਪ-3 ਬੱਲੇਬਾਜ਼ਾਂ ਸ਼ਿਖਰ ਧਵਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਸਸਤੇ ਵਿਚ ਆਊਟ ਕਰਨਾ ਹੋਵੇਗਾ। ਫਿੰਚ ਨੇ ਨਾਲ ਹੀ ਕਿਹਾ ਕਿ ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਧੋਨੀ ਵਰਗੇ ਖਿਡਾਰੀ ਆਪਣੀ ਭੂਮਿਕਾ ਨਿਭਾ ਸਕਦੇ ਹਨ। ਟਾਪ-3 ਬੇਹੱਦ ਮਹੱਤਵਪੂਰਨ ਹੈ ਪਰ ਤੁਸੀਂ ਇਨ੍ਹਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਨਹੀਂ ਤਾਂ ਇਹ ਤੁਹਾਨੂੰ ਪ੍ਰੇਸ਼ਾਨ ਕਰਨਗੇ ।''
ਪੰਡਯਾ ਰਾਹੁਲ 'ਤੇ ਬਿਫਰੇ ਹਰਭਜਨ

PunjabKesari
ਟੀ.ਵੀ. ਸ਼ੋਅ 'ਕੌਫੀ ਵਿਦ ਕਰਨ' ਦੇ ਦੌਰਾਨ ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਲਈ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਬੱਲੇਬਾਜ਼ ਕੇ.ਐੱਲ. ਰਾਹੁਲ ਆਸਟਰੇਲੀਆ ਦੇ ਖਿਲਾਫ ਪਹਿਲੇ ਵਨ ਡੇ ਤੋਂ ਬਾਹਰ ਹੋ ਗਏ ਹਨ ਪਰ ਦਿੱਗਜ ਸਪਿਨਰ ਹਰਭਜਨ ਸਿੰਘ ਇਨ੍ਹਾਂ ਕ੍ਰਿਕਟਰਾਂ ਦੀ ਇੱਜ਼ਤ ਨੂੰ ਦਾਅ 'ਤੇ ਲਾਉਣ ਵਾਲੀ ਘਟਨਾ ਦੱਸ ਰਹੇ ਹਨ। ਹਰਭਜਨ ਸਿੰਘ ਪੰਡਯਾ ਦੀ ਬੇਬਾਕੀ ਤੋਂ ਇਨ੍ਹਾ ਗੁੱਸੇ ਸੀ ਕਿ ਉਨ੍ਹਾਂ ਨੇ ਸਾਫ ਕੀਤਾ ਕਿ ਇਨ੍ਹਾਂ ਨੇ ਟੀਮ ਸੱਭਿਆਚਾਰ 'ਤੇ ਸਵਾਲ ਖੜ੍ਹੇ ਕੀਤੇ ਹਨ ਜੋਕਿ ਗਲਤ ਹੈ। ਹਰਭਜਨ ਤੋਂ ਪਹਿਲਾਂ ਵਿਰਾਟ ਕੋਹਲੀ ਵੀ ਪੰਡਯਾ ਤੇ ਰਾਹੁਲ ਦੀ ਹਰਕਤ ਨੂੰ ਗਲਤ ਕਰਾਰ ਦੇ ਚੁੱਕੇ ਹਨ। ਪੰਡਯਾ ਨੇ ਪ੍ਰੋਗਰਾਮ ਦੇ ਦੌਰਾਨ ਕਈ ਮਹਿਲਾਵਾਂ ਦੇ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ ਤੇ ਇਹ ਵੀ ਦੱਸਿਆ ਹੈ ਕਿ ਉਹ ਇਸ ਮਾਮਲੇ 'ਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵੀ ਖੁੱਲ ਕੇ ਗੱਲ ਕਰਦੇ ਹਨ।
ਬਵਲੀਨ ਨੇ 5 ਤਮਗੇ ਜਿੱਤ ਕੇ ਜਿਮਨਾਸਟਿਕ 'ਚ ਜੰਮੂ-ਕਸ਼ਮੀਰ ਦਾ ਝੰਡਾ ਲਹਿਰਾਇਆ

PunjabKesari
ਜੰਮੂ-ਕਸ਼ਮੀਰ ਦੀ ਨੌਜਵਾਨ ਜਿਮਨਾਸਟ ਬਵਲੀਨ ਕੌਰ ਨੇ ਖੇਲੋ ਇੰਡੀਆ ਯੂਥ ਗੇਮਸ-2019 ਵਿਚ ਜਿਮਨਾਸਟਿਕ ਦੇ ਹਰ ਵਰਗ ਵਿਚ ਤਮਗਾ ਜਿੱਤ ਕੇ ਆਪਣੇ ਰਾਜ ਦਾ ਝੰਡਾ ਲਹਿਰਾਇਆ। 
ਪਿਛਲੇ ਹਫਤੇ ਆਪਣਾ 16ਵਾਂ ਜਨਮ ਦਿਨ ਮਨਾਉਣ ਵਾਲੀ ਬਵਲੀਨ ਨੇ ਇਨ੍ਹਾਂ ਖੇਡਾਂ ਵਿਚ ਹੁਣ ਤਕ 3 ਸੋਨ ਤੇ 2 ਚਾਂਦੀ ਤਮਗੇ ਜਿੱਤੇ ਹਨ। ਉਸ  ਨੇ ਪਿਛਲੇ ਸਾਲ ਖੇਲੋ ਇੰਡੀਆ ਸਕੂਲ ਖੇਡਾਂ ਵਿਚ ਵੀ ਦੋ ਸੋਨ ਸਮੇਤ 4 ਤਮਗੇ ਆਪਣੇ ਨਾਂ ਕੀਤੇ ਸਨ। ਇਸਦੇ ਇਲਾਵਾ  ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਜੰਮੂ-ਕਸ਼ਮੀਰ ਨੂੰ ਚੈਂਪੀਅਨ ਬਣਾਇਆ ਸੀ।
ਦੇਵਸ਼ੀਸ਼, ਦੀਪਤਯਾਨ ਤੇ ਨੀਲੇਸ਼ ਸਾਂਝੀ ਬੜ੍ਹਤ 'ਤੇ

PunjabKesari
ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ 4 ਰਾਊਂਡਾਂ ਤੋਂ ਬਾਅਦ ਲਗਾਤਾਰ 4 ਜਿੱਤਾਂ ਨਾਲ ਭਾਰਤ ਦੇ 3 ਖਿਡਾਰੀ ਦੇਵਸ਼ੀਸ਼ ਦਾਸ, ਦੀਪਤਯਾਨ ਘੋਸ਼ ਤੇ ਨੀਲੇਸ਼ ਸਹਾ ਸਾਂਝੀ ਬੜ੍ਹਤ 'ਤੇ ਆਏ ਗਏ ਹਨ। ਹਾਲਾਂਕਿ ਉਨ੍ਹਾਂ ਦੇ ਇਲਾਵਾ ਈਰਾਨ ਦੇ ਮੋਸੌਦ ਮੋਸੇਦਗਾਪੋਰ ਤੇ ਅਹਿਸਾਨ ਮਘਾਮੀ ਵੀ ਆਪਣੇ ਸਾਰੇ ਮੈਚ ਜਿੱਤ ਕੇ 4 ਅੰਕ ਬਣਾਉਂਦੇ ਹੋਏ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। 
ਪਹਿਲੇ ਬੋਰਡ 'ਤੇ ਭਾਰਤ ਦੇ ਪ੍ਰਤਿਭਾਸ਼ਾਲੀ ਖਿਡਾਰੀ ਡੀ. ਗੁਕੇਸ਼ ਨੇ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। ਇਸਦੇ ਇਲਾਵਾ ਦੂਜੇ ਤੋਂ ਲੈ ਕੇ ਚੌਥੇ ਬੋਰਡ ਤਕ ਦੇ ਸਾਰੇ ਮੁਕਾਬਲੇ ਵੀ ਡਰਾਅ ਰਹੇ, ਜਿਨ੍ਹਾਂ ਵਿਚ ਰੂਸ ਦੇ ਰੋਜੂਮ ਇਵਾਨ ਨੇ ਭਾਰਤ ਦੇ ਵਿਕਾਸ ਐੱਨ. ਆਰ. ਨਾਲ, ਸਾਬਕਾ ਉਪ ਜੇਤੂ ਬੰਗਲਾਦੇਸ਼ ਦੇ ਜਿਓਰ ਰਹਿਮਾਨ ਨੇ ਬੇਲਾਰੂਸ ਦੇ ਅਲਕਸੇਜ ਅਲੈਕਸਾਂਦ੍ਰੋਵ ਨਾਲ, ਤਜ਼ਾਕਿਸਤਾਨ ਦੇ ਮੁਹੰਮਦ ਨੇ ਭਾਰਤ ਦੇ ਅਰਜੁਨ ਐਰਗਾਸੀ ਨਾਲ ਡਰਾਅ ਖੇਡਿਆ।


Related News