ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਸਪਿਨਰਾਂ ਦੀ ਸਰਦਾਰੀ

11/14/2018 11:54:52 PM

ਜਲੰਧਰ (ਵੈੱਬ ਡੈਸਕ)— ਕ੍ਰਿਕਟ ਦੇ ਸਭ ਤੋਂ ਤੇਜ਼ ਫਾਰਮੈੱਟ ਯਾਨੀ ਟੀ-20 'ਚ ਭਾਵੇਂ ਗੇਂਦਬਾਜ਼ਾਂ ਦੀ ਹਾਲਤ ਮਾੜੀ ਹੁੰਦੀ ਹੈ ਪਰ ਇਸ ਨੇ ਗੇਂਦਬਾਜ਼ੀ ਦੀ ਇਕ ਕਲਾ 'ਸਪਿਨ' ਨੂੰ ਵਿਸ਼ੇਸ਼ ਸਥਾਨ ਦੇ ਦਿੱਤਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਈ. ਸੀ. ਸੀ. ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਟਾਪ-5 'ਤੇ ਸਾਰੇ ਸਪਿਨ ਗੇਂਦਬਾਜ਼ ਕਾਇਮ ਹਨ। ਇਹੀ ਨਹੀਂ, ਟੀ-20 ਦੇ ਜ਼ਿਆਦਾਤਰ ਰਿਕਾਰਡ ਸਪਿਨਰਾਂ ਦੇ ਨਾਂ ਹੀ ਹਨ।
ਆਈ. ਸੀ. ਸੀ. ਰੈਂਕਿੰਗ : ਟਾਪ-5

PunjabKesari

1-ਰਾਸ਼ਿਦ ਖਾਨ, ਅਫਗਾਨਿਸਤਾਨ
ਟੀ-20 ਕ੍ਰਿਕਟ ਦਾ ਨੰਬਰ ਵਨ ਗੇਂਦਬਾਜ਼ ਬਣ ਗਿਆ ਹੈ ਅਫਗਾਨਿਸਤਾਨ ਦਾ ਰਾਸ਼ਿਦ ਖਾਨ। 20 ਸਾਲਾ ਰਾਸ਼ਿਦ ਦੇ 793 ਰੇਂਟਿੰਗ ਪੁਆਇੰਟਸ ਹਨ।
ਇਸ ਸਾਲ ਪ੍ਰਦਰਸ਼ਨ
ਮੈਚ    08
ਵਿਕਟਾਂ    22
ਇਕਾਨਮੀ    6.36
ਔਸਤ    8.68
ਓਵਰਆਲ : ਰਾਸ਼ਿਦ 35 ਮੈਚਾਂ 'ਚੋਂ 66 ਵਿਕਟਾਂ ਹਾਸਲ ਕਰ ਚੁੱਕਾ ਹੈ। ਉਸ ਦੀ ਇਕਾਨਮੀ 6.03 ਤਾਂ ਔਸਤ 12.43 ਦੀ ਹੈ।
+ਪੁਆਇੰਟ : ਰਾਸ਼ਿਦ ਨੇ ਬੱਲੇ ਦੇ ਦਮ 'ਤੇ ਵੀ ਟੀਮ ਨੂੰ ਮੈਚ ਜਿਤਾਏ। ਉਸ ਦੇ ਨਾਂ 10 ਚੌਕੇ ਤੇ 9 ਛੱਕੇ ਦਰਜ ਹਨ।

PunjabKesari

2- ਸ਼ਾਦਾਬ ਖਾਨ, ਪਾਕਿਸਤਾਨ
ਆਈ. ਸੀ. ਸੀ. ਰੈਂਕਿੰਗ 'ਚ ਦੂਜੇ ਨੰਬਰ 'ਤੇ ਹੈ ਸ਼ਾਦਾਬ ਖਾਨ। 752 ਰੇਟਿੰਗ ਪੁਆਇੰਟਸ ਵਾਲਾ ਸ਼ਾਦਾਬ ਇਸ ਸਾਲ ਸਭ ਤੋਂ ਜ਼ਿਆਦਾ ਵਿਕਟਾਂ ਝਟਕਣ ਵਾਲਾ ਗੇਂਦਬਾਜ਼ ਹੈ।
ਇਸ ਸਾਲ ਪ੍ਰਦਰਸ਼ਨ
ਮੈਚ    19
ਵਿਕਟਾਂ    28
ਇਕਾਨਮੀ    6.62
ਔਸਤ    17.42
ਓਵਰਆਲ : 29 ਮੈਚਾਂ 'ਚ 6.58 ਦੀ ਇਕਾਨਮੀ ਨਾਲ 42 ਵਿਕਟਾਂ ਲੈ ਚੁੱਕਾ ਹੈ। ਉਸ ਦੀ ਔਸਤ 17.15 ਹੈ। ਉਹ 3 ਵਾਰ 3 ਵਿਕਟਾਂ ਲੈ ਚੁੱਕਾ ਹੈ।
+ਪੁਆਇੰਟ : ਆਪਣੀ ਗੇਂਦਬਾਜ਼ੀ ਦੇ ਦਮ 'ਤੇ 5 ਵਾਰ 'ਮੈਨ ਆਫ ਦਿ ਮੈਚ' ਦਾ ਖਿਤਾਬ ਜਿੱਤ ਚੁੱਕਾ ਹੈ।

PunjabKesari

3- ਆਦਿਲ ਰਾਸ਼ਿਦ, ਇੰਗਲੈਂਡ
ਰਾਸ਼ਿਦ ਤੀਜੇ ਸਥਾਨ 'ਤੇ ਹੈ। ਉਸ ਦੇ 676 ਰੇਟਿੰਗ ਪੁਆਇੰਟਸ ਹਨ। ਰਾਸ਼ਿਦ ਨੇ ਇਸ ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈੱਟਸ 'ਚ ਵਧੀਆ ਪ੍ਰਦਰਸ਼ਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਸਾਲ ਪ੍ਰਦਰਸ਼ਨ
ਮੈਚ    09
ਵਿਕਟਾਂ    12
ਇਕਾਨਮੀ    6.83
ਔਸਤ    20.50
ਓਵਰਆਲ : 33 ਮੈਚਾਂ 'ਚ ਆਦਿਲ 31 ਵਿਕਟਾਂ ਹਾਸਲ ਕਰ ਚੁੱਕਾ ਹੈ। ਉਸ ਦੀ ਇਕਾਨਮੀ 7.50 ਤੇ ਔਸਤ 26.38 ਚੱਲ ਰਹੀ ਹੈ।
+ ਪੁਆਇੰਟ : ਅਣਬੁੱਝ ਸਪਿਨਰ ਹੋਣ ਕਾਰਨ ਟੀ-20 ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ 'ਚੋਂ ਇਕ ਹੈ।

PunjabKesari

4-ਯੁਜਵੇਂਦਰ ਚਾਹਲ, ਭਾਰਤ
ਫੀਲਡਿੰਗ ਦੇ ਨਜ਼ਰੀਏ ਤੋਂ ਚਾਹਲ ਭਾਵੇਂ ਕਮਜ਼ੋਰ ਹੋਵੇ ਪਰ ਉਹ ਆਈ. ਸੀ. ਸੀ. ਰੈਂਕਿੰਗ 'ਚ 669 ਰੇਟਿੰਗ ਪੁਆਇੰਟਸ ਨਾਲ ਇਸ ਲਿਸਟ 'ਚ ਚੌਥੇ ਨੰਬਰ 'ਤੇ ਹੈ।
ਇਸ ਸਾਲ ਪ੍ਰਦਰਸ਼ਨ
ਮੈਚ    13
ਵਿਕਟਾਂ    18
ਇਕਾਨਮੀ    7.90
ਔਸਤ    22.83
ਓਵਰਆਲ : 27 ਮੈਚਾਂ 'ਚ 7.81 ਇਕਾਨਮੀ ਨਾਲ 44 ਵਿਕਟਾਂ ਹਾਸਲ ਕਰ ਚੁੱਕਾ ਹੈ।
+ਪੁਆਇੰਟ : ਵਧੀਆ ਰਿਸਟ ਸਪਿਨਰਾਂ 'ਚੋਂ ਇਕ, ਗੁਗਲੀ ਮੁੱਖ ਹਥਿਆਰ।

PunjabKesari

5-ਈਸ਼ ਸੋਢੀ, ਨਿਊਜ਼ੀਲੈਂਡ
668 ਰੇਟਿੰਗ ਪੁਆਇੰਟਸ ਨਾਲ ਈਸ਼ ਨੇ ਵੀ ਇਸ ਸਾਲ ਧਮਾਕੇਦਾਰ ਪ੍ਰਫਾਰਮੈਂਸ ਦਿੱਤੀ ਹੈ। ਉਹ ਟਾਪ-5 'ਚ ਮੌਜੂਦ ਹੈ।
ਇਸ ਸਾਲ ਪ੍ਰਦਰਸ਼ਨ
ਮੈਚ    14
ਵਿਕਟਾਂ    11
ਇਕਾਨਮੀ    8.24
ਔਸਤ    36.72
ਓਵਰਆਲ : 29 ਮੈਚਾਂ 'ਚ 7.53 ਦੀ ਇਕਾਨਮੀ ਨਾਲ 37 ਵਿਕਟਾਂ ਲੈ ਚੁੱਕਾ ਹੈ। ਉਸ ਦੀ ਔਸਤ 21.10 ਹੈ। ਉਹ 3 ਵਾਰ 3 ਵਿਕਟਾਂ ਲੈ ਚੁੱਕਾ ਹੈ।
+ਪੁਆਇੰਟ : ਨਿਊਜ਼ੀਲੈਂਡ ਦਾ ਮੁੱਖ ਸਪਿਨਰ। ਆਈ. ਪੀ. ਐੱਲ. 'ਚ ਲੱਗਦੀ ਹੈ ਵੱਡੀ ਬੋਲੀ। ਫਟਾਫਟ ਫਾਰਮੈੱਟ 'ਚ ਵਧੀਆ ਗੇਂਦਬਾਜ਼ਾਂ 'ਚੋਂ ਇਕ ਹੈ।

ਇਸ ਲਈ ਬੁੱਝਿਆ ਨਹੀਂ ਜਾ ਸਕਦਾ ਸਪਿਨਰ
1. ਤੇਜ਼ ਗੇਂਦਬਾਜ਼ ਲੰਬਾ ਰਨਅਪ ਲੈਂਦਾ ਹੈ। ਉਸ ਕੋਲ ਸਿਰਫ 2 ਡਲਿਵਰੀ ਇਨ ਜਾਂ ਆਊਟ ਸਵਿੰਗ ਹੀ ਮੁੱਖ ਹਥਿਆਰ ਹੁੰਦੇ ਹਨ। ਇਨ੍ਹਾਂ ਬਾਰੇ ਪਤਾ ਲਾਉਣ ਲਈ ਬੱਲੇਬਾਜ਼ ਕੋਲ ਲੋੜੀਂਦਾ ਸਮਾਂ ਹੁੰਦਾ ਹੈ।
2. ਸਪਿਨਰ ਕੋਲ ਗੇਂਦ ਸੁੱਟਣ ਲਈ ਸਮਾਂ ਹੁੰਦਾ ਹੈ। ਇੰਨੇ 'ਚ ਉਹ ਬੱਲੇਬਾਜ਼ਾਂ ਦਾ ਸਟਾਨਸਜ਼ ਸਮਝ ਲੈਂਦੇ ਹਨ।
3. ਫਟਾਫਟ ਕ੍ਰਿਕਟ ਕਾਰਨ ਸਪਿਨਰ ਖੇਡਣ ਦੀ ਕਲਾ 'ਤੇ ਨਹੀਂ ਹੋ ਰਿਹਾ ਕੰਮ
ਟਾਪ-10 ਵਿਕਟਾਂ ਲੈਣ ਵਾਲਿਆਂ 'ਚ 6 ਸਪਿਨਰ
ਟੀ-20 ਦੇ ਇਤਿਹਾਸ 'ਚ ਹੁਣ ਤੱਕ ਸਭ ਤੋਂ ਵੱਧ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ (98) ਨੇ ਵਿਕਟਾਂ ਲਈਆਂ ਹਨ। ਟਾਪ-10 ਵਿਕਟਾਂ ਲੈਣ ਵਾਲਿਆਂ 'ਚ ਅਜੇ ਵੀ 10 'ਚੋਂ 6 ਸਪਿਨਰ ਮੌਜੂਦ ਹਨ। ਅਫਰੀਦੀ ਤੋਂ ਬਾਅਦ ਸ਼੍ਰੀਲੰਕਾ ਦਾ ਲਸਿਥ ਮਲਿੰਗਾ (92), ਪਾਕਿਸਤਾਨ ਦਾ ਉਮਰ ਗੁੱਲ (85), ਸਈਦ ਅਜਮਲ (85), ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ (80), ਅਫਗਾਨਿਸਤਾਨ ਦਾ ਮੁਹੰਮਦ ਨਬੀ (67), ਸ਼੍ਰੀਲੰਕਾ ਦਾ ਅਜੰਤਾ ਮੈਂਡਿਸ (66), ਨੁਵਾਨ ਕੁਲਾਸ਼ੇਖਰਾ (66), ਸਟੂਅਰਟ ਬ੍ਰਾਡ (65) ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ (64) ਦਾ ਨਾਂ ਹੈ।
ਵਧੀਆ ਪ੍ਰਦਰਸ਼ਨ ਵੀ ਸਪਿਨਰਾਂ ਦਾ ਹੀ : ਟੀ-20 ਗੇਂਦਬਾਜ਼ੀ ਦੇ ਟਾਪ-5 ਵਧੀਆ ਪ੍ਰਦਰਸ਼ਨ ਵੀ ਸਪਿਨਰਾਂ ਦੇ ਨਾਂ ਰਹੇ। ਸਭ ਤੋਂ ਉਪਰ 2 ਵਾਰ 8 ਤੇ 16 ਦੌੜਾਂ ਦੇ ਕੇ 6-6 ਵਿਕਟਾਂ ਲੈਣ ਵਾਲਾ ਮੈਂਡਿਸ ਚੱਲ ਰਿਹਾ ਹੈ। ਉਸ ਤੋਂ ਬਾਅਦ ਚਾਹਲ, ਹੇਰਾਥ ਤੇ ਰਾਸ਼ਿਦ ਦਾ ਨਾਂ ਆਉਂਦਾ ਹੈ।
ਸਾਲ ਦਰ ਸਾਲ ਸਭ ਤੋਂ ਜ਼ਿਆਦਾ ਵਿਕਟਾਂ
2018 : ਸ਼ਾਦਾਬ ਖਾਨ, ਪਾਕਿਸਤਾਨ 28
2017 : ਯੁਜਵੇਂਦਰ ਚਾਹਲ, ਭਾਰਤ 23
2016 : ਜਸਪ੍ਰੀਤ ਬੁਮਰਾਹ, ਭਾਰਤ 26
2015 : ਅਹਿਸਾਨ ਮਲਿਕ, ਨਿਊਜ਼ੀਲੈਂਡ 16 
2014 : ਐੱਸ. ਬਦਰੀ, ਵੈਸਟਇੰਡੀਜ਼ 19
2013 : ਸ਼ੇਮ ਗੋਚੇ, ਕੀਨੀਆ 14
2012 : ਸਈਦ ਅਜਮਲ, ਪਾਕਿਸਤਾਨ 27
2010 : ਡਿਰਕ ਨੈਨਿਸ, ਆਸਟਰੇਲੀਆ 27
2009 : ਉਮਰ ਗੁੱਲ, ਪਾਕਿਸਤਾਨ 19


Related News