ਮਹਿਲਾ ਟੀਮ ਨਾਲ ਜੁੜਿਆ ਸਪਿਨ ਕੋਚ ਹਿਰਵਾਨੀ
Friday, Jul 19, 2019 - 01:24 AM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਸਪਿਨ ਕੋਚ ਨਰਿੰਦਰ ਹਿਰਵਾਨੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਨਾਲ ਜੁੜ ਗਿਆ ਹੈ ਅਤੇ ਉਸਦੇ ਨਾਲ ਬਤੌਰ ਸਲਾਹਕਾਰ ਕੰਮ ਕਰੇਗਾ। ਭਾਰਤੀ ਪੁਰਸ਼ ਕ੍ਰਿਕਟ ਟੀਮ ਵਲੋਂ 17 ਟੈਸਟ ਅਤੇ 18 ਵਨ ਡੇ ਕੌਮਾਂਤਰੀ ਮੈਚ ਖੇਡ ਚੁੱਕਿਆ ਹਿਰਵਾਨੀ ਸੀਨੀਅਰ ਮਹਿਲਾ ਟੀਮ ਦੇ ਨਾਲ ਚੋਣਵੀਆਂ ਸੀਰੀਜ਼ ਵਿਚ ਕੰਮ ਕਰੇਗਾ। ਉਸਦਾ ਟੀਮ ਨਾਲ ਕਾਰਜਕਾਲ ਸਤੰਬਰ ਵਿਚ ਦੱਖਣੀ ਅਫਰੀਕਾ ਦੇ ਨਾਲ ਭਾਰਤ ਦੀ ਘਰੇਲੂ ਸੀਰੀਜ਼ ਤੋਂ ਸ਼ੁਰੂ ਹੋਵੇਗਾ।
ਮਹਿਲਾ ਟੀਮ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿਚ ਰਾਸ਼ਟਰੀ ਟੀਮ ਲਈ ਸਪਿਨ ਕੋਚ ਦੀ ਲੋੜ 'ਤੇ ਜ਼ੋਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਟੀਮ ਵਿਚ ਪੂਨਮ ਯਾਦਵ, ਏਕਤਾ ਬਿਸ਼ਟ ਅਤੇ ਦੀਪਤੀ ਸ਼ਰਮਾ ਸਾਰੇ ਸਪਿਨਰ ਹਨ ਅਤੇ ਉਨ੍ਹਾਂ ਨੂੰ ਸਪਿਨ ਕੋਚ ਦੀ ਲੋੜ ਹੈ ਹਾਲਾਂਕਿ ਐੱਨ. ਸੀ. ਏ. ਦੇ ਸਪਿਨ ਕੋਚ ਹਿਰਵਾਨੀ ਮਹਿਲਾ ਟੀਮ ਨਾਲ ਫੁੱਲਟਾਈਮ ਕੋਚ ਦੇ ਤੌਰ 'ਤੇ ਨਹੀਂ ਜੁੜੇਗਾ ਅਤੇ ਚੋਣਵੀ ਸੀਰੀਜ਼ ਵਿਚ ਹੀ ਖਿਡਾਰੀਆਂ ਦੇ ਨਾਲ ਸਲਾਹਕਾਰ ਦੇ ਤੌਰ 'ਤੇ ਕੰਮ ਕਰੇਗਾ।