ਓਲੰਪਿਕ ਦੀ ਤਰ੍ਹਾਂ ਪੈਰਾਲੰਪਿਕ ਖੇਡਾਂ ਦੇ ਲਈ ਵੀ ਦਰਸ਼ਕਾਂ ਨੂੰ ਨਹੀਂ ਮਿਲੇਗੀ ਮਨਜ਼ੂਰੀ

Monday, Aug 16, 2021 - 11:39 PM (IST)

ਟੋਕੀਓ- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਓਲੰਪਿਕ ਦੀ ਤਰ੍ਹਾਂ ਪੈਰਾਲੰਪਿਕ ਖੇਡਾਂ ਦੇ ਦੌਰਾਨ ਵੀ ਸਟੇਡੀਅਮ ਵਿਚ ਪ੍ਰਸ਼ੰਸਕਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਹ ਜਾਣਕਾਰੀ ਆਯੋਜਕਾਂ ਨੇ ਸੋਮਵਾਰ ਨੂੰ ਦਿੱਤੀ। ਓਲੰਪਿਕ ਦੇ ਦੌਰਾਨ ਟੋਕੀਓ ਦੇ ਬਾਹਰੀ ਖੇਤਰਾਂ 'ਚ ਹੋਏ ਖੇਡ ਆਯੋਜਨਾਂ ਵਿਚ ਕੁਝ ਪ੍ਰਸ਼ੰਸਕਾਂ ਨੂੰ ਆਗਿਆ ਦਿੱਤੀ ਗਈ ਸੀ ਪਰ ਇਸ ਵਾਰ ਕਿਸੇ ਵੀ ਖੇਡ ਦੇ ਲਈ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)

ਕੁਝ ਪ੍ਰੋਗਰਾਮਾਂ ਵਿਚ ਹਾਲਾਂਕਿ ਬੱਚਿਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਆਯੋਜਕਾਂ ਨੇ ਲੋਕਾਂ ਨਾਲ ਸੜਕ 'ਤੇ ਆਯੋਜਿਤ ਹੋਣ ਵਾਲੇ ਖੇਡ ਨੂੰ ਦੇਖਣ ਦੇ ਲਈ ਨਹੀਂ ਆਉਣ ਨੂੰ ਕਿਹਾ ਹੈ। ਇਹ ਫੈਸਲਾ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸਨਸ, ਆਯੋਜਨ ਕਮੇਟੀ ਦੇ ਪ੍ਰਧਾਨ ਸੀਕੋ ਹਾਸ਼ਿਮੋਤੋ, ਟੋਕੀਓ ਦੇ ਗਵਰਨਰ ਯੂਰਿਕੋ ਅਤੇ ਓਲੰਪਿਕ ਮੰਤਰੀ ਤਾਮਾਯੋ ਮਾਰੁਕਾਵਾ ਦੀ ਬੈਠਕ ਵਿਚ ਲਿਆ ਗਿਆ। ਪੈਰਾਲੰਪਿਕ ਖੇਡਾਂ ਦਾ ਆਯੋਜਨ 24 ਅਗਸਤ ਤੋਂ ਹੋਵੇਗਾ, ਜਿਸ ਵਿਚ ਲਗਭਗ 4,400 ਖਿਡਾਰੀ ਹਿੱਸਾ ਲੈਣਗੇ। ਓਲੰਪਿਕ ਵਿਚ 11,000 ਤੋਂ ਜ਼ਿਆਦਾ ਖਿਡਾਰੀਆਂ ਨੇ ਹਿੱਸਾ ਲਿਆ ਸੀ। 

ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News