ਕੋਸਟਾ ਰੀਕਾ ਦੇ ਵਿਸ਼ਵ ਕੱਪ ਕੁਆਲੀਫਾਇਰ ਲਈ ਮਿਲੀ ਦਰਸ਼ਕਾ ਨੂੰ ਇਜਾਜ਼ਤ
Friday, Feb 11, 2022 - 11:31 PM (IST)
ਵਾਸ਼ਿੰਗਟਨ- ਕੈਨੇਡਾ ਅਤੇ ਅਮਰੀਕਾ ਦੇ ਵਿਰੁੱਧ ਅਗਲੇ ਮਹੀਨੇ ਕੋਸਟਾ ਰੀਕਾ ਦੇ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਵਿਚ 35000 ਦੀ ਸਮਰੱਥਾ ਵਾਲੇ ਸਟੇਡੀਅਮ ਵਿਚ 100 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਕੋਸਟਾ ਰੀਕਾ ਫੁੱਟਬਾਲ ਮਹਾਸੰਘ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਕੋਸਟਾ ਰੀਕਾ ਅਤੇ ਕੈਨੇਡਾ ਦਾ ਮੈਚ 24 ਮਾਰਚ ਨੂੰ ਹੋਵੇਗਾ ਜਦਕਿ ਤਿੰਨ ਦਿਨ ਬਾਅਦ ਉਸ ਨੂੰ ਓਲ ਸਲਵਾਡੋਰ ਨਾਲ ਖੇਡਣਾ ਹੈ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
ਅਮਰੀਕਾ ਨਾਲ ਮੁਕਾਬਲਾ 30 ਮਾਰਚ ਨੂੰ ਹੋਣਾ ਹੈ। 1986 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਦੀ ਦਹਿਲੀਜ਼ 'ਤੇ ਖੜ੍ਹੇ ਕੈਨੇਡਾ ਨੂੰ ਸਿਰਫ ਇਕ ਜਿੱਤ ਦੀ ਜ਼ਰੂਰਤ ਹੈ। ਉੱਤਰ, ਮੱਧ ਅਮਰੀਕਾ ਅਤੇ ਕੈਰੇਬੀਅਨ ਨਾਲ ਚੋਟੀ ਤਿੰਨ ਟੀਮਾਂ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣਗੀਆਂ ਜਦਕਿ ਚੌਥੇ ਸਥਾਨ ਦੀ ਟੀਮ ਜੂਨ ਵਿਚ ਓਸ਼ੀਆਨਾ ਚੈਂਪੀਅਨ ਦੇ ਵਿਰੁੱਧ ਪਲੇਅ ਆਫ ਖੇਡੇਗੀ। ਕੈਨੇਡਾ ਗਰੁੱਪ ਵਿਚ ਚੋਟੀ 'ਤੇ, ਅਮਰੀਕਾ ਦੂਜੇ ਅਤੇ ਮੈਕਸੀਕੋ ਤੀਜੇ ਸਥਾਨ 'ਤੇ ਹੈ। ਪਨਾਮਾ ਚੌਥੇ ਅਤੇ ਕੋਸਟਾ ਰੀਕਾ 5ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- AUS v SL: ਆਸਟਰੇਲੀਆ ਨੇ ਪਹਿਲੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 20 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।