ਪਤੀ ਸ਼ੋਏਬ ਮਲਿਕ ਤੋਂ ਦੂਰੀ 'ਤੇ ਬੋਲੀ ਸਾਨੀਆ, ਪਤਾ ਨਹੀਂ ਬੇਟਾ ਕਦੋਂ ਪਿਤਾ ਨੂੰ ਦੇਖ ਸਕੇਗਾ

6/3/2020 4:48:21 PM

ਨਵੀਂ ਦਿੱਲੀ : ਕਿਲਰ ਕੋਰੋਨਾ ਵਾਇਰਸ ਨੇ ਸਾਰਿਆਂ ਨੂੰ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਭਾਰਤ ਹੋਵੇ ਜਾਂ ਪਾਕਿਸਤਾਨ, ਦੋਵਾਂ ਹੀ ਦੇਸ਼ਾਂ ਵਿਚ ਲਾਕਡਾਊਨ ਜਾਰੀ ਹੈ ਤੇ ਲੋਕ ਸਾਰੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਸ ਮੁਸ਼ਕਿਲ ਸਮੇਂ ਵਿਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਆਪਣੇ ਬੇਟੇ ਨੂੰ ਲੈ ਕੇ ਪ੍ਰੇਸ਼ਾਨ ਹੈ। 

PunjabKesari

ਉਸ ਨੇ ਇਕ ਲਾਈਵ ਚੈਟ ਦੌਰਾਨ ਕਿਹਾ ਕਿ ਸ਼ੋਏਬ ਮਲਿਕ ਪਾਕਿਸਤਾਨ ਵਿਚ ਹੈ, ਜਦਕਿ ਮੈਂ ਇੱਥੇ ਬੇਟੇ ਦੇ ਨਾਲ ਹਾਂ। ਪਤਾ ਨਹੀਂ ਕਦੋਂ ਬੇਟਾ ਦੁਬਾਰਾ ਆਪਣੇ ਪਿਤਾ ਨਾਲ ਮਿਲ ਸਕੇਗਾ। ਉਸ ਨੇ ਦੱਸਿਆ, ''ਜਦੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਤਾਂ ਮੈਂ ਇੰਡੀਅਨ ਵੇਲਸ ਟੂਰਨਾਮੈਂਟ ਲਈ ਅਮਰੀਕਾ ਵਿਚ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਤੇ ਮੈਂ ਵਾਪਸ ਭਾਰਤ ਆ ਗਈ। ਉੱਥੇ ਹੀ ਸ਼ੋਏਬ ਪਾਕਿਸਤਾਨ ਸੁਪਰ ਲੀਗ ਵਿਚ ਖੇਡ ਰਿਹਾ ਸੀ। ਉਸ ਤੋਂ ਬਾਅਦ ਉਹ ਉੱਥੇ ਆਪਣੀ ਸੁਪਰ ਲੀਗ ਵਿਚ ਖੇਡ ਰਿਹਾ ਸੀ। ਉਸ  ਤੋਂ ਬਾਅਦ ਉੱਥੇ ਆਪਣੀ ਮਾਂ ਦੇ ਨਾਲ ਸਿਆਲਕੋਟ ਵਿਚ ਰਹਿ ਗਿਆ ਤੇ ਮੈਂ ਬੇਟੇ ਦੇ ਨਾਲ ਇੱਥੇ ਹਾਂ। ਉਸ ਦੀ ਮਾਂ 65 ਸਾਲ ਦੀ ਹੈ ਤਾਂ ਉਸ ਨੂੰ ਸ਼ੋਏਬ ਦੀ ਵੱਧ ਲੋੜ ਸੀ। ਅਸੀਂ ਦੋਵੇਂ ਹਾਂ-ਪੱਖੀ ਹਾਂ ਪਤਾ ਨਹੀਂ ਕਿ ਕਦੋਂ ਬੇਟਾ ਆਪਣੇ ਪਿਤਾ ਨੂੰ ਦੇਖ ਸਕੇਗਾ।


Ranjit

Content Editor Ranjit