ਬੱਲਾ ਬਣਾਉਣ ਵਾਲੀ ਕੰਪਨੀ ਸਪਾਰਟਨ ਨੇ ਸਚਿਨ ਤੋਂ ਮੰਗੀ ਮੁਆਫੀ

Thursday, May 14, 2020 - 07:27 PM (IST)

ਬੱਲਾ ਬਣਾਉਣ ਵਾਲੀ ਕੰਪਨੀ ਸਪਾਰਟਨ ਨੇ ਸਚਿਨ ਤੋਂ ਮੰਗੀ ਮੁਆਫੀ

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਲਾਕਡਾਊਨ ਦੇ ਦੌਰਾਨ ਇਕ ਪੁਰਾਣਾ ਵਿਵਾਦ ਖਤਮ ਕਰ ਲਿਆ ਹੈ। ਸਚਿਨ ਤੇਂਦੁਲਕਰ ਨੇ ਆਸਟਰੇਲੀਆ ਦੀ ਫੇਡਰਲ ਕੋਰਟ 'ਚ ਆਸਟਰੇਲੀਆ ਦੀ ਬੱਲਾ ਬਣਾਉਣ ਵਾਲੀ ਕੰਪਨੀ ਸਪਾਰਟਨ ਦੇ ਨਾਲ ਚੱਲ ਰਿਹਾ ਕਾਨੂੰਨੀ ਕੇਸ ਸੁਲਝਾ ਲਿਆ ਹੈ। ਸਚਿਨ ਨੇ 2016 'ਚ ਸਪਾਰਟਨ ਦੇ ਸਾਮਾਨ ਨੂੰ ਪ੍ਰਮੋਟ ਕਰਨ ਦੇ ਲਈ ਕਰਾਰ ਕੀਤਾ ਸੀ। ਸਚਿਨ ਨੇ ਕੰਪਨੀ 'ਤੇ ਦੋਸ਼ ਲਗਾਇਆ ਸੀ ਕਿ ਉਸਦੇ ਕਰਾਰ 'ਚ ਮੌਜੂਦ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਨਾਲ ਹੀ ਦੋਸ਼ ਸੀ ਕਿ ਕੰਪਨੀ ਨੇ ਬੱਲੇਬਾਜ਼ ਨੂੰ ਰਾਇਲਟੀ ਤੇ ਐਡੋਰਸਮੇਂਟ ਫੀਸ ਵੀ ਨਹੀਂ ਦਿੱਤੀ ਜੋ ਦੋਵਾਂ ਦੇ ਵਿਚ ਤੈਅ ਕੀਤੀ ਗਈ ਸੀ। ਕਰਾਰ ਰੱਦ ਹੋਣ ਤੋਂ ਬਾਅਦ ਵੀ ਉਸਦੇ ਨਾਂ ਦਾ ਉੁਪਯੋਗ ਕਰਦੀ ਰਹੀ।
ਤੇਂਦੁਲਕਰ ਨੇ ਮੁੰਬਈ ਤੇ ਲੰਡਨ 'ਚ ਕਈ ਤਰ੍ਹਾਂ ਦੇ ਪ੍ਰਮੋਸ਼ਨ ਪ੍ਰੋਗਰਾਮ ਕੀਤੇ ਤੇ ਇਸ ਦੌਰਾਨ ਉਹ ਕਿਸੇ ਹੋਰ ਖੇਡ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਦੇ ਨਾਲ ਕਰਾਰ ਨਹੀਂ ਕਰ ਸਕੇ। ਸਚਿਨ ਨੇ ਆਪਣੇ ਦਾਵੇ 'ਚ ਸਪਾਰਟਨ ਕੰਪਨੀ ਤੇ ਉਸਦੇ ਨਿਰਦੇਸ਼ਕ ਕੁਣਾਲ ਸ਼ਰਮਾ, ਲੇਸ ਗਲਾਬ੍ਰੇਥ 'ਤੇ ਕਰਾਰ ਤੋੜਨੇ, ਗਲਤ ਵਿਵਹਾਰ, ਆਦੇਸ਼ ਨੂੰ ਖਤਮ ਕਰਨ ਦੇ ਨਾਲ ਹੀ ਤੇਂਦੁਲਕਰ ਦਾ ਟ੍ਰੇਡ ਮਾਰਕ ਜਿਸ 'ਚ ਸਚਿਨ ਆਪਣੇ ਸਕਵਿਅਰਕਟ ਖੇਡਦੇ ਨਜ਼ਰ ਆ ਰਹੇ ਨੂੰ ਰੱਦ ਕਰਨ ਦੀ ਗੱਲ ਕਹੀ ਸੀ। ਸੇਟਲੇਮੇਂਟ ਦੇ ਅਨੁਸਾਰ ਸਪਾਰਟਨ ਦੀਆਂ ਕੁਝ ਕੰਪਨੀਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ ਤੇ ਕੋਰਟ ਦੇ ਆਦੇਸ਼ ਨੂੰ ਮੰਨਣ ਦੀ ਗੱਲ ਕਹੀ ਹੈ। ਜਿਸ 'ਚ ਸਚਿਨ ਦਾ ਨਾਂ, ਫੋਟੋ ਤੇ ਸਚਿਨ ਦਾ ਨਾਂ ਲਏ ਗਲਤ ਐਡੋਰਸਮੇਂਟ ਨਾ ਕਰਨਾ ਸ਼ਾਮਿਲ ਹੈ। ਸਪਾਰਟਨ ਨੇ ਨਾਲ ਹੀ ਸਚਿਨ ਦੇ ਫੋਟੋ ਵਾਲੇ ਰਜਿਸਟਰਡ ਟ੍ਰੇਡਮਾਰਕ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਲੇਸ ਨੇ ਕੰਪਨੀ ਵਲੋਂ ਕਿਹਾ ਕਿ ਸਪਾਰਟਨ ਸਚਿਨ ਤੋਂ ਉਸਦੇ ਸਪਾਂਸਰਸ਼ਿਪ ਕਰਾਰ ਦੇ ਉਲੰਘਣ ਨੂੰ ਲੈ ਕੇ ਮੁਆਫੀ ਮੰਗਦੀ ਹੈ ਤੇ ਸਚਿਨ ਦਾ ਇਸ ਮਾਮਲੇ ਦੇ ਨਿਪਟਨੇ ਤੱਕ ਸਬਰ ਬਣਾਏ ਰੱਖਣ ਦੇ ਲਈ ਧੰਨਵਾਦ ਕਰਦੀ ਹੈ। ਸਪਾਰਟਨ ਕੰਪਨੀ ਸਾਰਵਜਨਿਕ ਤੌਰ 'ਤੇ ਇਹ ਕਬੂਲ ਕਰਦੀ ਹੈ ਕਿ ਉਸਦਾ ਸਚਿਨ ਦੇ ਨਾਲ 17 ਸਤੰਬਰ 2018 ਤੋਂ ਬਾਅਦ ਕੋਈ ਕਰਾਰ ਨਹੀਂ ਹੈ।


author

Gurdeep Singh

Content Editor

Related News