ਜਿਨਸੀ ਸ਼ੋਸ਼ਣ ਦੇ ਮਾਮਲੇ ''ਚ ਜੇਲ੍ਹ ''ਚ ਬੰਦ ਰਹੇਗਾ ਬ੍ਰਾਜ਼ੀਲ ਦਾ ਸਟਾਰ ਫੁੱਟਬਾਲਰ ਦਾਨੀ, ਅਦਾਲਤ ਵੱਲੋਂ ਜ਼ਮਾਨਤ ਰੱਦ

Wednesday, Feb 22, 2023 - 01:17 PM (IST)

ਜਿਨਸੀ ਸ਼ੋਸ਼ਣ ਦੇ ਮਾਮਲੇ ''ਚ ਜੇਲ੍ਹ ''ਚ ਬੰਦ ਰਹੇਗਾ ਬ੍ਰਾਜ਼ੀਲ ਦਾ ਸਟਾਰ ਫੁੱਟਬਾਲਰ ਦਾਨੀ, ਅਦਾਲਤ ਵੱਲੋਂ ਜ਼ਮਾਨਤ ਰੱਦ

ਮੈਡ੍ਰਿਡ (ਭਾਸ਼ਾ)– ਸਪੇਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਦਾਨੀ ਅਲਵੇਸ ਦੀ ਜ਼ਮਾਨਤ ’ਤੇ ਰਿਹਾਅ ਕਰਨ ਦੀ ਅਪੀਲ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਜਦੋਂ ਤਕ ਇਸ ਬ੍ਰਾਜ਼ੀਲੀਆਈ ਫੁੱਟਬਾਲ ਖਿਡਾਰੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ, ਉਦੋਂ ਤਕ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਅਲਵੇਸ ਜ਼ਮਾਨਤ ’ਤੇ ਰਿਹਾਅ ਹੋਣ ’ਤੇ ਦੇਸ਼ ਛੱਡ ਕੇ ਜਾ ਸਕਦਾ ਹੈ ਤੇ ਉਸ ਨੂੰ ਜਾਂਚ ਦੌਰਾਨ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਛੋਟੀ ਜਿਹੀ ਗ਼ਲਤੀ ਪਈ ਭਾਰੀ, ਮਾਂ ਨੇ ਧੱਕੇ ਮਾਰ ਕੇ ਕੱਢਿਆ ਘਰੋਂ, ਵੀਡੀਓ ਵਾਇਰਲ

ਇਸ ਮਾਮਲੇ ਦੀ ਸੁਣਵਾਈ ਦੀ ਤਾਰੀਖ਼ ਅਜੇ ਤੈਅ ਨਹੀਂ ਕੀਤੀ ਗਈ ਹੈ। ਅਲਵੇਸ ’ਤੇ ਇਕ ਮਹਿਲਾ ਨੇ 30 ਦਸੰਬਰ ਦੀ ਰਾਤ ਨੂੰ ਨਾਈਟ ਕਲੱਬ ਵਿਚ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਇਸ ਫੁੱਟਬਾਲਰ ਨੂੰ ਜਨਵਰੀ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਸੀ। ਅਲਵੇਸ ਨੇ ਕੋਈ ਵੀ ਗ਼ਲਤ ਕੰਮ ਕਰਨ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੇ ਆਪਸੀ ਸਹਿਮਤੀ ਨਾਲ ਜਿਨਸੀ ਸਬੰਧ ਬਣਾਏ ਸਨ।

ਇਹ ਵੀ ਪੜ੍ਹੋ: ਲੱਦਾਖ ਨੇ ਜੰਮੀ ਹੋਈ ਝੀਲ ’ਤੇ ਹਾਫ ਮੈਰਾਥਨ ਕਰਵਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News