ਸਪੇਨ ਦਾ ਮਨੋਲੋ ਮਾਰਕਜ਼ ਭਾਰਤੀ ਪੁਰਸ਼ ਫੁੱਟਬਾਲਰ ਟੀਮ ਦਾ ਮੁੱਖ ਕੋਚ ਨਿਯੁਕਤ

Sunday, Jul 21, 2024 - 10:31 AM (IST)

ਸਪੇਨ ਦਾ ਮਨੋਲੋ ਮਾਰਕਜ਼ ਭਾਰਤੀ ਪੁਰਸ਼ ਫੁੱਟਬਾਲਰ ਟੀਮ ਦਾ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ– ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਟੀਮ ਐੱਫ. ਸੀ. ਗੋਆ ਦੇ ਮੌਜੂਦਾ ਇੰਚਾਰਜ ਸਪੇਨ ਦੇ ਮਨੋਲੋ ਮਾਰਕਜ਼ ਨੂੰ ਸ਼ਨੀਵਾਰ ਨੂੰ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਉਹ ਬਰਖਾਸਤ ਇਗੋਰ ਸਿਟਮਕ ਦੀ ਜਗ੍ਹਾ ਲਵੇਗਾ। ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੀ ਕਾਰਜਕਾਰੀ ਕਮੇਟੀ ਦੀ ਸ਼ਨੀਵਾਰ ਨੂੰ ਇੱਥੇ ਹੋਈ ਮੀਟਿੰਗ ਵਿਚ 55 ਸਾਲ ਦੇ ਮਾਰਕਜ਼ ਨੂੰ ਚੋਟੀ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਮਾਰਕਜ਼ ਮੌਜੂਦਾ ਸਮੇਂ ਵਿਚ ਆਈ. ਐੱਸ. ਐੱਲ. ਟੀਮ ਐੱਫ. ਸੀ. ਗੋਆ ਦਾ ਮੁੱਖ ਕੋਚ ਹੈ।
ਏ. ਆਈ. ਐੱਫ. ਐੱਫ. ਨੇ ਇਕ ਬਿਆਨ ਵਿਚ ਕਿਹਾ, ‘ਕਮੇਟੀ ਨੇ ਦਿਨ ਦੇ ਪਹਿਲੇ ਫੈਸਲੇ ਵਿਚ ਸੀਨੀਅਰ ਪੁਰਸ਼ ਰਾਸ਼ਟਰੀ ਟੀਮ ਲਈ ਮੁੱਖ ਕੋਚ ਦੀ ਨਿਯੁਕਤੀ ’ਤੇ ਵਿਚਾਰ-ਵਟਾਂਦਰਾ ਕੀਤਾ ਤੇ ਤੁਰੰਤ ਪ੍ਰਭਾਵ ਨਾਲ ਇਸ ਅਹੁਦੇ ਲਈ ਮਨੋਲੋ ਮਾਰਕਜ਼ ਦੀ ਚੋਣ ਕੀਤੀ।’


author

Aarti dhillon

Content Editor

Related News