ਇੰਗਲੈਂਡ ਫੁੱਟਬਾਲ ਟੀਮ ਦੇ ਮੈਨੇਜਰ ਅਹੁਦੇ ਤੋਂ ਅਸਤੀਫਾ ਦੇਣਗੇ ਸਾਊਥਗੇਟ
Tuesday, Jul 16, 2024 - 05:27 PM (IST)

ਲੰਡਨ- ਯੂਰੋ 2024 ਦੇ ਫਾਈਨਲ ਵਿੱਚ ਸਪੇਨ ਵੱਲੋਂ 1. 2 ਨਾਲ ਮਿਲੀ ਹਾਰ ਤੋਂ ਬਾਅਦ ਜੈਰੇਥ ਸਾਊਥਗੇਟ ਇੰਗਲੈਂਡ ਫੁੱਟਬਾਲ ਟੀਮ ਦੇ ਮੈਨੇਜਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਸਾਊਥਗੇਟ ਪਿਛਲੇ ਅੱਠ ਸਾਲਾਂ ਤੋਂ ਟੀਮ ਦੇ ਨਾਲ ਹਨ। ਉਨ੍ਹਾਂ ਦਾ ਕਰਾਰ ਇਸ ਸਾਲ ਖਤਮ ਹੋਣ ਵਾਲਾ ਹੈ।
ਉਨ੍ਹਾਂ ਨੇ ਕਿਹਾ, ''ਇੰਗਲੈਂਡ ਟੀਮ ਲਈ ਖੇਡਣਾ ਅਤੇ ਉਸ ਦਾ ਮੈਨੇਜਰ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਰਹੀ। ਇਹ ਮੇਰਾ ਸਭ ਕੁਝ ਹੈ ਅਤੇ ਮੈਂ ਇਸਨੂੰ ਆਪਣਾ ਸਭ ਕੁਝ ਦੇ ਦਿੱਤਾ ਹੈ। ਪਰ ਹੁਣ ਬਦਲਾਅ ਦਾ ਸਮਾਂ ਹੈ, ਇੱਕ ਨਵੇਂ ਅਧਿਆਏ ਦਾ ਸਮਾਂ ਹੈ। ਉਨ੍ਹਾਂ ਦੇ ਮੈਨੇਜਰ ਰਹਿੰਦੇ ਇੰਗਲੈਂਡ ਦੀ ਟੀਮ ਦੋ ਵਾਰ ਯੂਰੋ ਫਾਈਨਲ ਅਤੇ 2018 ਵਿਸ਼ਵ ਕੱਪ ਸੈਮੀਫਾਈਨਲ ਤੱਕ ਪਹੁੰਚੀ। ਪਰ ਉਹ 1966 ਤੋਂ ਬਾਅਦ ਵੱਡੇ ਖਿਤਾਬ ਲਈ ਤਰਸ ਰਹੇ ਇੰਗਲੈਂਡ ਦਾ ਇੰਤਜ਼ਾਰ ਖਤਮ ਨਹੀਂ ਕਰ ਸਕਿਆ।