ਦੱਖਣੀ ਕੋਰੀਆ ਬਣਿਆ ਸੁਦੀਰਮਨ ਕੱਪ ਚੈਂਪੀਅਨ

05/28/2017 4:43:29 PM

ਸਿਡਨੀ— ਦੱਖਣੀ ਕੋਰੀਆ ਨੇ ਆਪਣਾ ਚਮਤਕਾਰੀ ਪ੍ਰਦਰਸ਼ਨ ਜਾਰੀ ਰਖਦੇ ਹੋਏ 10 ਵਾਰ ਦੇ ਚੈਂਪੀਅਨ ਚੀਨ ਨੂੰ ਸਖਤ ਮੁਕਾਬਲੇ 'ਚ 3-2 ਨਾਲ ਹਰਾ ਕੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਦੱਖਣੀ ਕੋਰੀਆ ਨੇ ਇਸ ਖਿਤਾਬੀ ਜਿੱਤ ਦੇ ਨਾਲ 14 ਸਾਲ ਦੇ ਕੱਪ ਜਿੱਤਣ ਦੇ ਆਪਣੇ ਸੋਕੇ ਨੂੰ ਖਤਮ ਕਰ ਦਿੱਤਾ। ਦੱਖਣੀ ਕੋਰੀਆ ਨੇ ਪਿਛਲੀ ਵਾਰ 2003 'ਚ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ। ਕੋਰੀਆ ਦੇ ਚੋਈ ਸੋਲ ਗਿਊ ਅਤੇ ਚੇਈ ਯੂ ਜੋਂਗ ਦੀ ਜੋੜੀ ਨੇ ਮਿਕਸਡ ਡਬਲਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਚੀਨ ਦੇ ਲੁ ਕੇਈ ਅਤੇ ਹਵਾਂਗ ਯਾਕੀਯੋਂਗ ਦੀ ਜੋੜੀ ਨੂੰ 21-17, 21-13 ਨਾਲ ਹਰਾ ਕੇ ਚੌਥੀ ਵਾਰ ਕੋਰੀਆ ਨੂੰ ਚੈਂਪੀਅਨ ਬਣਾ ਦਿੱਤਾ।


Related News