ਵਨ-ਡੇ ਸੀਰੀਜ਼ ਲਈ ਦੱਖਣੀ ਅਫਰੀਕੀ ਟੀਮ ਪਹੁੰਚੀ ਭਾਰਤ
Monday, Mar 09, 2020 - 02:32 PM (IST)
ਨਵੀਂ ਦਿੱਲੀ— ਦੱਖਣੀ ਅਫਰੀਕੀ ਟੀਮ 12 ਮਾਰਚ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਭਾਰਤ ਪਹੁੰਚ ਗਈ ਹੈ। 16 ਮੈਂਬਰੀ ਟੀਮ ਸੋਮਵਾਰ ਨੂੰ ਧਰਮਸ਼ਾਲਾ ਲਈ ਰਵਾਨਾ ਹੋ ਜਾਵੇਗੀ ਜਦਕਿ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਪਹੁੰਚੇਗੀ। ਭਾਰਤੀ ਖਿਡਾਰੀ ਬੈਂਗਲੁਰੂ ’ਚ ਰਾਸ਼ਟਰੀ ਕ੍ਰਿਕਟ ਅਕੈਡਮੀ ’ਚ ਫਿੱਟਨੈੱਸ ਟੈਸਟ ਦੇਣਗੇ। ਕੋਰੋਨਾ ਵਾਇਰਸ ਦੇ ਡਰ ਦੇ ਚਲਦੇ ਦੱਖਣੀ ਅਫਰੀਕੀ ਟੀਮ ਦੇ ਨਾਲ ਉਸ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਸ਼ੋਏਬ ਮਾਂਜਰਾ ਵੀ ਆਏ ਹਨ।
ਭਾਰਤ ’ਚ ਅਜੇ ਤਕ ਕੋਰੋਨਾ ਵਾਇਰਸ ਦੇ 39 ਮਾਮਲੇ ਦਰਜ ਹਨ। ਸੀਰੀਜ਼ ਦਾ ਪਹਿਲਾ ਮੈਚ 12 ਮਾਰਚ ਨੂੰ ਧਰਮਸ਼ਾਲਾ ’ਚ ਦੂਜਾ ਮੈਚ 15 ਮਾਰਚ ਨੂੰ ਲਖਨਊ ’ਚ ਅਤੇ ਤੀਜਾ 18 ਮਾਰਚ ਨੂੰ ਕੋਲਕਾਤਾ ’ਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਇਸ ਵਨ-ਡੇ ਸੀਰੀਜ਼ ਲਈ ਇਕਮਾਤਰ ਨਵਾਂ ਚਿਹਰਾ ਹੋਣਗੇ ਜਦਕਿ ਸਾਬਕਾ ਕਪਤਾਨ ਫਾਫ ਡੁ ਪਲੇਸਿਸ ਦੀ ਟੀਮ ’ਚ ਵਾਪਸੀ ਹੋਈ ਹੈ। ਲਿੰਡੇ ਨੇ ਪਿਛਲੇ ਸਾਲ ਭਾਰਤ ਦੌਰੇ ਦੇ ਦੌਰਾਨ ਟੈਸਟ ਡੈਬਿਊ ਕੀਤਾ ਸੀ। 15 ਮੈਂਬਰੀ ਟੀਮ ’ਚ ਡੁ ਪਲੇਸਿਸ ਅਤੇ ਰੇਸੀ ਵਾਨ ਡੇਰ ਡੁਸੇਨ ਦੋਹਾਂ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੂੰ ਪਿਛਲੀ ਸੀਰੀਜ਼ ’ਚ ਆਰਾਮ ਦਿੱਤਾ ਗਿਆ ਸੀ।
ਦੱਖਣੀ ਅਫਰੀਕੀ ਟੀਮ ਇਸ ਤਰ੍ਹਾਂ ਹੈ :-
ਕਵਿੰਟਨ ਡੀ ਕਾਕ (ਕਪਤਾਨ ਤੇ ਵਿਕਟਕੀਪਰ), ਟੇਮਬਾ ਬਾਵੁਮਾ, ਰਾਸੀ ਵੈਨ, ਡੇਰ ਡੁਸਨ, ਫਾਫ ਡੁ ਪਲੇਸਿਸ, ਕਾਈਲ ਵੇਰੀਏਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਜੋਟਸ, ਐਂਡਿਲੇ ਫੇਹਲੁਕਵੇਓ, ਲੁੰਗੀ ਐਨਗਿਡੀ, ਲੁਥੀ ਸਿਪਾਮਲਾ, ਬੇਊਰਨ ਹੁਰਨ, ਬੇਯੂਰਨ ਹੁਰੀਆਰ, ਜਾਰਜ ਲਿੰਡੇ ਅਤੇੇ ਕੇਸ਼ਵ ਮਹਾਰਾਜ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ IPL ’ਤੇ ਸ਼ਸ਼ੋਪੰਜ, ਟਲ ਸਕਦਾ ਹੈ ਟੂਰਨਾਮੈਂਟ