ਕੋਰੋਨਾ ਵਾਇਰਸ ਕਾਰਣ ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਦਾ ਵੈਸਟਇੰਡੀਜ਼ ਦੌਰਾ ਰੱਦ

05/14/2020 3:33:47 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਮਹਿਲਾ ਟੀਮ ਦੀ ਵੈਸਟਇੰਡੀਜ਼ ਦੌਰੇ 'ਤੇ ਹੋਣ ਵਾਲੀ ਅਗਲੀ ਵਨ-ਡੇ ਸੀਰੀਜ਼ ਕੋਰੋਨਾਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਦੌਰੇ ਦੀ ਸ਼ੁਰੂਆਤ ਇਸ ਮਹੀਨੇ ਦੇ ਅਖੀਰ ਤੋਂ ਜਮੈਕਾ ਅਤੇ ਤਰਿਨਿਦਾਦ 'ਚ ਹੋਣੀ ਸੀ। ਇਸ ਤੋਂ ਇਲਾਵਾ ਕ੍ਰਿਕਟ ਵੈਸਟਇੰਡੀਜ਼ (ਸੀ. ਡਬਲੀਊ. ਆਈ.) ਅਤੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਜੂਨ 'ਚ ਪੁਰਸ਼-ਏ ਟੀਮ ਦੇ ਵਿਚਾਲੇ ਹੋਣ ਵਾਲੀ ਸੀਰੀਜ਼ ਨੂੰ ਵੀ ਮੁਲਤਵੀ ਕਰਨ 'ਤੇ ਸਹਿਮਤ ਹੋ ਗਏ ਹਨ।

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੂੰ ਵੈਸਟਇੰਡੀਜ਼ ਦੌਰੇ 'ਤੇ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣੀ ਸੀ। ਇਹ ਸੀਰੀਜ਼ ਜੁਲਾਈ 'ਚ ਹੋਣ ਵਾਲੀ ਵਿਸ਼ਵ ਕੱਪ ਕੁਆਲੀਫਾਇਰ ਤੋਂ ਪਹਿਲਾਂ ਹੋਣੀ ਸੀ ਪਰ ਆਈ. ਸੀ. ਸੀ. ਨੇ ਕੋਰੋਨਾਵਾਇਰਸ ਕਾਰਨ ਵਿਸ਼ਵ ਕੱਪ ਕੁਆਲੀਫਾਇਰ ਨੂੰ ਵੀ ਮੰਗਲਵਾਰ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।PunjabKesari

ਸੀ. ਡਬਲੀਊ. ਆਈ. ਦੇ ਸੀ. ਈ. ਓ. ਜੌਨੀ ਗਰੇਵ ਨੇ ਕਿਹਾ, ਸੀ. ਡਬਲੀਊ. ਆਈ. ਅਤੇ ਸੀ. ਐੱਸ. ਏ. ਲਈ ਇਸ ਸਮੇਂ ਖਿਡਾਰੀਆਂ ਅਤੇ ਕੋਚਿੰਗ ਸਟਾਫ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਮੌਜੂਦਾ ਕੋਵਿਡ-19 ਦੇ ਕਾਰਨ ਯਾਤਰਾ ਪ੍ਰਤੀਬੰਧਾਂ ਦੇ ਚੱਲਦੇ ਦੋਵਾਂ ਟੀਮਾਂ ਦਾ ਦੌਰਾ ਅਸੰਭਵ ਹੈ। ਸੀ. ਐੱਸ. Â.ੇ ਦੇ ਨਾਲ ਇਸ ਸਾਲ ਪੁਰਸ਼ ਟੀਮ ਦੇ ਦੌਰੇ ਨੂੰ ਲੈ ਕੇ ਚਰਚਾ ਜਾਰੀ ਹੈ।


Davinder Singh

Content Editor

Related News