ਦੱਖਣੀ ਅਫਰੀਕਾ ਮਹਿਲਾ ਟੀਮ ਨੇ ਪਹਿਲੇ ਵਨਡੇ ''ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
Sunday, Jun 10, 2018 - 05:29 PM (IST)

ਲੰਡਨ : ਦੱਖਣੀ ਅਫਰੀਕਾ ਮਹਿਲਾ ਟੀਮ ਨੇ ਗੇਂਦਬਾਜ਼ਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਹਿਲੇ ਵਨਡੇ ਅੰਤਰਰਾਸ਼ਟਰੀ ਮੈਚ 'ਚ ਵਿਸ਼ਵ ਚੈਂਪੀਅਨ ਇੰਗਲੈਂਡ 'ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੂੰ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ 'ਚ ਮੇਜ਼ਬਾਨ ਇੰਗਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਨੇ ਉਸ ਹਾਰ ਨੂੰ ਭੁਲਾ ਕੇ ਸੀਰੀਜ਼ ਦੀ ਸ਼ੁਰੂਆਤ ਹਾਂ ਪੱਖੀ ਤਰੀਕੇ ਨਾਲ ਕੀਤੀ। ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਟੀਮ 9 ਵਿਕਟਾਂ 'ਤੇ 189 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨਮ ਇਸਮਾਈਲ ਅਤੇ ਅਯਾਬੋਂਗਾ ਖਾਕਾ ਨੇ ਤਿਨ-ਤਿਨ ਵਿਕਟਾਂ ਹਾਸਲ ਕੀਤੀਆਂ। ਕੈਥਰੀਨ ਬ੍ਰੰਟ ਹੀ ਇਕਲੌਤੀ ਬੱਲੇਬਾਜ਼ ਰਹੀ ਜਿਨ੍ਹਾਂ ਨੇ 98 ਗੇਂਦਾਂ 'ਚ 72 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਸਨਮਾਨਜਨਕ ਦੌੜਾਂ ਤੱਕ ਪਹੁੰਚਾਇਆ। ਪਰ ਅਫਰੀਕੀ ਟੀਮ ਨੇ ਲਿਜੇਲੀਲੀ ਦੇ ਅਜੇਤੂ 92 ਦੌੜਾਂ ਦੀ ਮਦਦ ਨਾਲ ਜਿੱਤ ਦਰਜ ਕੀਤੀ ਅਤੇ ਤਿਨ ਮੈਚਾਂ ਦੀ ਸੀਰਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ।