ਦੱਖਣੀ ਅਫਰੀਕਾ ਨੇ ਇੰਗਲੈਂਡ ਖਿਲਾਫ ਬਾਰਿਸ਼ ਨਾਲ ਪ੍ਰਭਾਵਿਤ ਪਹਿਲੀ ਟੀ-20 ਮੈਚ ਜਿੱਤਿਆ
Thursday, Sep 11, 2025 - 10:41 PM (IST)

ਸਪੋਰਟਸ ਡੈਸਕ- ਦੱਖਣੀ ਅਫਰੀਕਾ ਨੇ ਬਾਰਿਸ਼ ਨਾਲ ਪ੍ਰਭਾਵਿਤ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਇੰਗਲੈਂਡ ਨੂੰ ਡੈੱਕਵਰਥ ਲੁਈਸ ਤਕਨੀਕ ਨਾਲ 14 ਦੌੜਾਂ ਨਾਲ ਹਰਾਇਆ। ਬਾਰਿਸ਼ ਕਾਰਨ ਮੈਚ ਸ਼ੁਰੂ ’ਚ 9-9 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫਰੀਕਾ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਜਦੋਂ 7.5 ਓਵਰ ’ਚ 5 ਵਿਕਟਾਂ ਗੁਆ ਕੇ 97 ਦੌੜਾਂ ਬਣਾਈਆਂ ਸਨ, ਉਦੋਂ ਬਾਰਿਸ਼ ਕਾਰਨ ਫਿਰ ਤੋਂ ਖੇਡ ਰੋਕਣੀ ਪਈ। ਇਸ ਤੋਂ ਬਾਅਦ ਓਵਰ ਦੀ ਗਿਣਤੀ ਘਟਾ ਦਿੱਤੀ ਗਈ। ਦੱਖਣੀ ਅਫਰੀਕਾ ਵੱਲੋਂ ਕਪਤਾਨ ਏਡਨ ਮਾਰਕ੍ਰਮ 14 ਗੇਂਦਾਂ ’ਚ 28 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ, ਜਦਕਿ ਡੋਨੋਵਨ ਫਰੇਰਾ (ਅਜੇਤੂ 25) ਅਤੇ ਡੇਵਾਲਡ ਬ੍ਰੇਵਿਸ (23) ਨੇ ਵੀ ਸ਼ਾਨਦਾਰ ਯੋਗਦਾਨ ਦਿੱਤਾ।
ਇੰਗਲੈਂਡ ਸਾਹਮਣੇ 5 ਓਵਰਾਂ ’ਚ 69 ਦੌੜਾਂ ਦਾ ਟੀਚਾ ਰੱਖਿਆ ਗਿਆ। ਉਸ ਦੇ ਬੱਲੇਬਾਜ਼ਾਂ ਨੇ ਹਰ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜਣ ਦਾ ਯਤਨ ਕੀਤਾ ਪਰ ਅਖੀਰ ’ਚ ਉਸ ਦੀ ਟੀਮ 5 ਵਿਕਟਾਂ ’ਚੇ 54 ਦੌੜਾਂ ਹੀ ਬਣਾ ਸਕੀ।