ਇੰਗਲੈਂਡ ''ਤੇ ਦੱਖਣੀ ਅਫਰੀਕਾ ਦੀ 1 ਦੌੜ ਦੀ ਜਿੱਤ

02/13/2020 6:40:13 PM

ਈਸਟ ਲੰਡਨ (ਦੱ. ਅਫਰੀਕਾ) : ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਨੇ ਆਪਣੇ ਆਖਰੀ 2 ਓਵਰਾਂਵਿਚ 3 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਵਿਰੁੱਧ 1 ਦੌੜ ਦੀ ਰੋਮਾਂਚਕ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀਆਂ 178 ਦੌੜਾਂ ਦੇ ਟੀਚਾ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ ਜੈਸਨ ਰਾਏ (70) ਤੇ ਕਪਤਾਨ ਇਯੋਨ ਮੋਰਗਨ (52) ਦੇ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਦੀ ਟੀਮ ਇਕ ਸਮੇਂ ਮਜ਼ਬੂਤ ਸਥਿਤੀ ਵਿਚ ਸੀ ਪਰ ਆਖਰੀ 3 ਓਵਰਾਂ ਵਿਚ ਇਨਗਿਡੀ (30 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਪਾਸਾ ਪਸਟ ਦਿੱਤਾ। ਇੰਗਲੈਂਡ ਨੇ 6 ਵਿਕਟਾਂ 24 ਦੌੜਾਂ 'ਤੇ ਗੁਆਈਆਂ ਤੇ ਟੀਮ 9 ਵਿਕਟਾਂ 'ਤੇ 176 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੂੰ ਆਖਰੀ ਓਵਰ ਵਿਚ ਜਿੱਤ ਲਈ 7 ਦੌੜਾਂ ਦੀ ਲੋੜ ਸੀ ਪਰ ਇਨਗਿਡੀ ਨੇ ਟਾਮ ਕਿਊਰੇਨ ਤੇ ਮੋਇਨੀ ਅਲੀ ਨੂੰ ਪੈਵੇਲੀਅਨ ਭੇਜਿਆ ਤੇ ਸਿਰਫ 5 ਦੌੜਾਂ ਦੇ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਆਦਿਲ ਰਾਸ਼ਿਦ ਆਖਰੀ ਗੇਂਦ 'ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਿਆ।

 

Related News