RSA v PAK : ਦੱਖਣੀ ਅਫਰੀਕਾ ’ਤੇ ਹੌਲੀ ਓਵਰ ਗਤੀ ਲਈ ਜੁਰਮਾਨਾ
Monday, Apr 05, 2021 - 03:35 AM (IST)

ਦੁਬਈ – ਦੱਖਣੀ ਅਫਰੀਕਾ ’ਤੇ ਪਾਕਿਸਤਾਨ ਵਿਰੁੱਧ ਸੈਂਚੁਰੀਅਨ ਵਿਚ ਪਹਿਲੇ ਵਨ ਡੇ ਕੌਮਾਂਤਰੀ ਮੈਚ ਦੌਰਾਨ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਦੱਖਣੀ ਅਫਰੀਕਾ ਦੀ ਟੀਮ ਨੇ ਨਿਰਧਾਰਿਤ ਸਮੇਂ ਵਿਚ ਇਕ ਓਵਰ ਘੱਟ ਸੁੱਟਿਆ ਸੀ, ਜਿਸ ਤੋਂ ਬਾਅਦ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੇ ਟੀਮ ’ਤੇ ਜੁਰਮਾਨਾ ਲਾਇਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬਿਆਨ 'ਚ ਕਿਹਾ ਕਿ- ਖਿਡਾਰੀਆਂ ਅਤੇ ਖਿਡਾਰੀ ਸਹਿਯੋਗੀ ਸਟਾਫ ਨਾਲ ਸਬੰਧਤ ਆਈ. ਸੀ. ਸੀ. ਦੇ ਚੋਣ ਜ਼ਾਬਤੇ ਦੇ ਘੱਟ ਓਵਰ ਗਤੀ ਦੇ ਦੋਸ਼ ਨਾਲ ਜੁੜੇ ਨਿਯਮ 2.22 ਅਨੁਸਾਰ ਖਿਡਾਰੀਆਂ 'ਤੇ ਉਸਦੀ ਟੀਮ ਦੇ ਨਿਰਧਾਰਿਤ ਸਮੇਂ 'ਚ ਹਰੇਕ ਘੱਟ ਓਵਰ ਸੁੱਟਣ ਦੇ ਲਈ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਮੁੰਬਈ ’ਚ ਪਸ਼ੂ ਘਰ ਬਣਾਏਗੀ ਵਿਰਾਟ ਕੋਹਲੀ ਦੀ ਫਾਊਂਡੇਸ਼ਨ
ਦੱਖਣੀ ਅਫਰੀਕਾ ਦੇ ਕਪਤਾਨ ਤੇਂਮਬਾ ਬਾਵੁਮਾ ਨੇ ਦੋਸ਼ ਤੇ ਪ੍ਰਸਤਾਵਿਤ ਸਜ਼ਾ ਸਵੀਕਾਰ ਕਰ ਲਈ ਹੈ, ਜਿਸ ਦੇ ਕਾਰਨ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਅੰਪਾਇਰ ਮਰਾਈਸ ਇਰਾਸਮਸ, ਐਡਰੀਅਨ ਹੋਲਡਸਟਾਕ, ਅਲਾਹੁਦੀਨ ਪਾਲੇਕਰ ਤੇ ਬੋਨਗਾਨੀ ਯੇਲੇ ਨੇ ਇਹ ਦੋਸ਼ ਲਗਾਏ ਸਨ। ਪਾਕਿਸਤਾਨ ਨੇ ਪਹਿਲੇ ਵਨ ਡੇ 'ਚ ਦੱਖਣੀ ਅਫਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।