ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 211 ਦੌੜਾਂ ’ਤੇ ਸਮੇਟਿਆ, 31 ਦੌੜਾਂ ਦੀ ਬੜ੍ਹਤ ਕੀਤੀ ਹਾਸਲ

Wednesday, Feb 14, 2024 - 07:08 PM (IST)

ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 211 ਦੌੜਾਂ ’ਤੇ ਸਮੇਟਿਆ, 31 ਦੌੜਾਂ ਦੀ ਬੜ੍ਹਤ ਕੀਤੀ ਹਾਸਲ

ਹੈਮਿਲਟਨ (ਨਿਊਜ਼ੀਲੈਂਡ)– ਆਫ ਸਪਿਨਰ ਡੇਨ ਪੀਟ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 89 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 211 ਦੌੜਾਂ ’ਤੇ ਸਮੇਟ ਕੇ 31 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ 6 ਵਿਕਟਾਂ ’ਤੇ 220 ਦੌੜਾਂ ਤੋਂ ਕਰਦੇ ਹੋਏ ਪਹਿਲੀ ਪਾਰੀ ਵਿਚ 242 ਦੌੜਾਂ ਬਣਾਈਆਂ। ਬੁੱਧਵਾਰ ਨੂੰ ਗੇਂਦਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ ਤੇ ਦਿਨ ਦੀ ਖੇਡ ਦੌਰਾਨ 14 ਵਿਕਟਾਂ ਡਿੱਗੀਆਂ। ਨਿਊਜ਼ੀਲੈਂਡ ਦੀਆਂ 9 ਵਿਕਟਾਂ 183 ਦੌੜਾਂ ’ਤੇ ਡਿੱਗ ਗਈਆਂ ਸਨ ਪਰ 10ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਨੀਲ ਵੈਗਨਰ ਨੇ 33 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 200 ਦੌੜਾਂ ਦੇ ਪਾਰ ਪਹੁੰਚਾਇਆ।


author

Aarti dhillon

Content Editor

Related News