ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
Thursday, Dec 02, 2021 - 08:29 PM (IST)
ਭੁਵਨੇਸ਼ਵਰ- ਦੱਖਣੀ ਅਫਰੀਕਾ ਨੇ ਐੱਫ. ਆਈ. ਐੱਚ. ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਵੀਰਵਾਰ ਨੂੰ ਇੱਥੇ ਕੁਆਲੀਫਿਕੇਸ਼ਨ ਮੈਚ ਵਿਚ ਇਕ ਸਮੇਂ ਏਸ਼ੀਆਈ ਹਾਕੀ ਵਿਚ ਮੋਹਰੀ ਰਹੇ ਪਾਕਿਸਤਾਨ ਨੂੰ ਪੈਨਲਟੀ ਸ਼ੂਟ ਆਊਟ ਵਿਚ 4-1 ਨਾਲ ਹਰਾਇਆ। ਦੱਖਣੀ ਅਫਰੀਕਾ ਪਹਿਲੇ 2 ਕੁਆਰਟਰ ਤੋਂ ਬਾਅਦ 2 ਗੋਲ ਨਾਲ ਪਿੱਛੇ ਚੱਲ ਰਿਹਾ ਸੀ ਪਰ ਇਸ ਤੋਂ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਪਾਕਿਸਤਾਨ ਵਲੋਂ ਅਬੁਜ਼ਾਰ (5ਵੇਂ), ਅਬਦੁੱਲ ਸ਼ਾਹਿਦ (25ਵੇਂ) ਤੇ ਅਬਦੁੱਲ ਰਹਿਮਾਨ (37ਵੇਂ ਮਿੰਟ) ਨੇ ਮੈਦਾਨ ਗੋਲ ਕੀਤੇ।
ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
ਦੱਖਣੀ ਅਫਰੀਕਾ ਨੇ ਸੇਂਜਵਿਸਿਲੇ (32ਵੇਂ) ਤੇ ਗਾਈ ਮੋਰਗਨ (37ਵੇਂ ਮਿੰਟ) ਦੇ ਪੈਨਲਟੀ ਕਾਰਨਰ 'ਤੇ ਕੀਤੇ ਗਏ ਗੋਲ ਨਾਲ ਸ਼ਾਨਦਾਰ ਵਾਪਸੀ ਕੀਤੀ ਜਦਕਿ ਇਦਰੀਸ ਅਬਦੁੱਲਾ ਨੇ 38ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਦੋਵੇਂ ਟੀਮਾਂ ਨਿਯਮਤ ਸਮੇਂ ਤੱਕ 3-3 ਨਾਲ ਬਰਾਬਰੀ 'ਤੇ ਸੀ। ਪਾਕਿਸਤਾਨ 11ਵੇਂ ਤੇ 12ਵੇਂ ਸਥਾਨ ਦੇ ਪਲੇਅ ਆਫ ਮੁਕਾਬਲੇ ਵਿਚ ਪੋਲੈਂਡ ਤੇ ਕੋਰੀਆ ਦੇ ਵਿਚ ਮੈਚ ਵਿਚ ਹਾਰਨ ਵਾਲੀ ਟੀਮ ਨਾਲ ਭਿੜੇਗਾ ਜਦਕਿ ਦੱਖਣੀ ਅਫਰੀਕਾ 9ਵੇਂ ਤੇ 10ਵੇਂ ਸਥਾਨ ਦੇ ਲਈ ਇਨ੍ਹਾਂ ਦੋਵਾਂ ਦੇ ਵਿਚ ਜੇਤੂ ਰਹਿਣ ਵਾਲੀ ਟੀਮ ਦਾ ਸਾਹਮਣਾ ਕਰੇਗਾ। ਇਸ ਤੋਂ ਪਹਿਲਾਂ ਕੈਨੇਡਾ ਨੇ 13ਵੇਂ ਤੋਂ 16ਵੇਂ ਸਥਾਨ ਦੇ ਲਈ ਕੁਆਲੀਫਿਕੇਸ਼ਨ ਮੈਚ ਵਿਚ ਅਮਰੀਕਾ ਨੂੰ 4-0 ਨਾਲ ਹਰਾਇਆ ਜਦਕਿ ਚਿਲੀ ਨੇ ਮਿਸਰ ਨੂੰ ਹਰਾਇਆ। ਦਿਨ ਦੇ ਪਹਿਲੇ ਮੈਚ ਵਿਚ ਕੈਨੇਡਾ ਦੇ ਲਈ ਕ੍ਰਿਸਟੋਫਰ (20ਵੇਂ ਮਿੰਟ), ਅਲੇਕਜ਼ੈਂਡਰ ਬਰਡ (25ਵੇਂ) ਤੇ ਫਿਲਨ ਮੈਕੁਲੋਚ (38ਵੇਂ) ਨੇ ਪੈਨਲਟੀ ਕਾਰਨਰ 'ਤੇ ਗੋਲ ਕੀਤੇ। ਬਰਡ ਨੇ 52ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ 'ਤੇ ਵੀ ਗੋਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।