ਨਵੀਂ ਟੀ-20 ਲੀਗ ਸ਼ੁਰੂ ਕਰੇਗਾ ਦੱਖਣੀ ਅਫਰੀਕਾ

Saturday, Jun 09, 2018 - 11:03 AM (IST)

ਜੋਹਾਨਿਸਬਰਗ— ਕ੍ਰਿਕਟ ਦੱਖਣੀ ਅਫਰੀਕਾ ਨੇ ਅੱਜ ਕਿਹਾ ਕਿ ਉਹ ਇਸ ਸਾਲ ਦੇ ਅੰਤ 'ਚ ਟੀ-20 ਟੂਰਨਾਮੈਂਟ ਦਾ ਆਯੋਜਨ ਕਰੇਗਾ ਜਿਸ 'ਚ ਦੇਸ਼ ਦੇ ਚੋਟੀ ਦੇ ਖਿਡਾਰੀ ਅਤੇ ਕੌਮਾਂਤਰੀ ਸਿਤਾਰੇ ਹਿੱਸਾ ਲੈਣਗੇ। ਦੱਖਣੀ ਅਫਰੀਕਾ ਦੀ ਟੀ.ਵੀ. ਕੰਪਨੀ ਸੁਪਰਸਪੋਰਟ ਦੀ ਇਸ 'ਚ ਸਾਂਝੇਦਾਰ ਹੋਵੇਗੀ। 

ਸੀ.ਐੱਸ.ਏ. ਦੇ ਕਾਰਜਵਾਹਕ ਮੁੱਖ ਅਧਿਕਾਰੀ ਥਬਾਂਗ ਮੋਰੋਈ ਨੇ ਕਿਹਾ ਕਿ ਇਹ ਦੱਖਣੀ ਅਫਰੀਕਾ ਦੇ ਘਰੇਲੂ ਕ੍ਰਿਕਟ ਦਾ ਸਭ ਤੋਂ ਵੱਡਾ ਪਲ ਹੈ। ਸੀ.ਐੱਸ.ਏ. ਨੇ ਇਸ ਬਿਆਨ 'ਚ ਟੂਰਨਾਮੈਂਟ ਦੇ ਫਾਰਮੈਟ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਟੂਰਨਾਮੈਂਟ ਨਵੰਬਰ ਦਸੰਬਰ 'ਚ ਖੇਡਿਆ ਜਾਵੇਗਾ।


Related News