ਗਾਂਗੁਲੀ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, ਸਟੇਡੀਅਮ ਲਈ ਬਦਲਵੀਂ ਜ਼ਮੀਨ ਦੇਣ ਦੀ ਕੀਤੀ ਮੰਗ

04/29/2022 12:11:51 PM

ਕੋਲਕਾਤਾ (ਏਜੰਸੀ)- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਟੇਡੀਅਮ ਦੇ ਨਿਰਮਾਣ ਲਈ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ.ਏ.ਬੀ.) ਨੂੰ ਦਿੱਤੀ ਗਈ ਜ਼ਮੀਨ ਦੀ ਬਜਾਏ ਬਦਲਵੀਂ ਜ਼ਮੀਨ ਪ੍ਰਦਾਨ ਕਰਾਉਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: 21 ਸਾਲਾ ਨੇਹਾਲ ਨੇ ਤੋੜਿਆ 66 ਸਾਲ ਪੁਰਾਣਾ ਰਿਕਾਰਡ, 578 ਦੌੜਾਂ ਦੀ ਪਾਰੀ 'ਚ ਜੜੇ 42 ਚੌਕੇ ਤੇ 37 ਛੱਕੇ

ਬੈਨਰਜੀ ਨੇ ਰਾਜ ਸਕੱਤਰੇਤ ਨੂੰ ਦੱਸਿਆ ਕਿ ਹਾਵੜਾ ਜ਼ਿਲ੍ਹੇ ਦੇ ਡੁਮੂਰਜੋਲਾ ਵਿਖੇ ਪ੍ਰਸਤਾਵਿਤ ਖੇਲ ਸਿਟੀ ਪ੍ਰੋਜੈਕਟ, ਖੇਲ ਨਗਰੀ ਵਿੱਚ ਸੀ.ਏ.ਬੀ. ਨੂੰ ਜ਼ਮੀਨ ਦਾ ਇੱਕ ਟੁਕੜਾ ਦਿੱਤਾ ਗਿਆ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, 'ਉਸ ਪਲਾਟ ਵਿੱਚ ਇੱਕ ਤਲਾਬ ਹੈ ਅਤੇ ਇਸ ਲਈ ਉਹ ਇਸ ਉੱਤੇ ਸਟੇਡੀਅਮ ਨਹੀਂ ਬਣਾ ਸਕਣਗੇ। ਉਨ੍ਹਾਂ ਨੇ (ਸੌਰਵ) ਮੈਨੂੰ ਸੀ.ਏ.ਬੀ. ਨੂੰ ਕਿਸੇ ਹੋਰ ਥਾਂ 'ਤੇ ਬਦਲਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਅਸੀਂ ਇਸ 'ਤੇ ਗੌਰ ਕਰਾਂਗੇ।'' ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗਾਂਗੁਲੀ ਨੇ ਉਨ੍ਹਾਂ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਬਾਰੇ ਕੋਈ ਚਰਚਾ ਨਹੀਂ ਕੀਤੀ।

ਇਹ ਵੀ ਪੜ੍ਹੋ: ਮੈਕਸਵੈੱਲ ਦੇ ਵਿਆਹ ਦੀ ਪਾਰਟੀ 'ਚ ਖ਼ੂਬ ਥਿਰਕੇ ਵਿਰਾਟ ਕੋਹਲੀ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News