ਸੌਰਵ ਗਾਂਗੁਲੀ ਦੀ ਪਤਨੀ ਡੋਨਾ ਦਾ ਬਣਿਆ ਫਰਜ਼ੀ ‘ਫੇਸਬੁੱਕ ਪੇਜ’, ਪੁਲਸ ’ਚ ਸ਼ਿਕਾਇਤ ਦਰਜ

Wednesday, Feb 17, 2021 - 04:34 PM (IST)

ਕੋਲਕਾਤਾ (ਭਾਸ਼ਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਪ੍ਰਧਾਨ ਸੌਰਵ ਗਾਂਗੁਲੀ ਦੀ ਪਤਨੀ ਡੋਨਾ ਗਾਂਗੁਲੀ ਨੇ ਆਪਣੇ ਨਾਮ ਤੋਂ ਇਕ ਫਰਜ਼ੀ ‘ਫੇਸਬੁੱਕ ਪੇਜ’ ਹੋਣ ਦੇ ਬਾਰੇ ਵਿਚ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਹੈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼

ਉਨ੍ਹਾਂ ਕਿਹਾ ਕਿ ਬੀ.ਸੀ.ਸੀ.ਆਈ. ਪ੍ਰਧਾਨ ਦੀ ਪਤਨੀ ਡੋਨਾ ਅਤੇ ਧੀ ਸਨਾ ਨਾਲ ਕਈ ਤਸਵੀਰਾਂ ਫਰਜ਼ੀ ਅਕਾਊਂਟ ਜ਼ਰੀਏ ਸਾਂਝੀਆਂ ਕੀਤੀਆਂ ਗਈਆਂ ਹਨ। ਪੁਲਸ ਅਧਿਕਾਰੀ ਨੇ ਕਿਹਾ, ‘ਅਸੀਂ ਇਸ ਵਿਸ਼ੇ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ। ਅਸੀਂ ਜਲਦ ਹੀ ਦੋਸ਼ੀ ਨੂੰ ਫੜ ਲਵਾਂਗੇ।’

ਇਹ ਵੀ ਪੜ੍ਹੋ: IPL : ਜਾਣੋ ਕਿਉਂ ਬਦਲਿਆ ਗਿਆ ਕਿੰਗਜ਼ ਇਲੈਵਨ ਪੰਜਾਬ ਦਾ ਨਾਮ

ਉਨ੍ਹਾਂ ਕਿਹਾ, ‘ਅਕਾਊਂਟ ਬਣਾਉਣ ਲਈ ਇਸਤੇਮਾਲ ਕੀਤੇ ਗਏ ਆਈ.ਪੀ. ਐਡਰੇਸ (ਇੰਟਰਨੈਟ ਪ੍ਰੋਟੋਕਾਲ ਪਤਾ) ਦੀ ਪਛਾਣ ਕਰ ਲਈ ਗਈ ਹੈ।’ ਓਡੀਸਾ ਡਾਂਸਰ ਡੋਨਾ ਨੇ ਕਿਹਾ ਕਿ ਉਨ੍ਹਾਂ ਦੀ ਇਕ ਵਿਦਿਆਰਥਣ ਨੇ ਫਰਜ਼ੀ ਫੇਸਬੁੱਕ ਪੇਜ ਦੇ ਬਾਰੇ ਵਿਚ ਉਨ੍ਹਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ, ‘ਹਾਂ ਮੇਰੇ ਨਾਮ ਦਾ ਇਸਤੇਮਾਲ ਕਰਦੇ ਹੋਏ ਅਤੇ ਦਾਦਾ (ਸੌਰਵ) ਦੀਆਂ ਤਸਵੀਰਾਂ ਨਾਲ ਫੇਸਬੁੱਕ ’ਤੇ ਇਕ ਪੇਜ ਬਣਾਇਆ ਗਿਆ ਹੈ। ਮੇਰੀ ਇਕ ਵਿਦਿਆਰਥਣ ਨੇ ਮੈਨੂੰ ਇਹ ਦੱਸਿਆ। ਅਸੀਂ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਹੈ।’

ਇਹ ਵੀ ਪੜ੍ਹੋ: ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ

ਉਨ੍ਹਾਂ ਕਿਹਾ, ‘ਜੇਕਰ ਉਨ੍ਹਾਂ ਨੇ ਮੇਰੀ ਜਾਂ ਦਾਦਾ ਦੀਆਂ ਤਸਵੀਰਾਂ ਇਸਤੇਮਾਲ ਕਰਦੇ ਤਾਂ ਮੈਨੂੰ ਇਤਰਾਜ਼ ਨਹੀਂ ਸੀ ਪਰ ਕਈ ਵਾਰ ਲੋਕ ਟਿੱਪਣੀ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਹੋਰ ਲੋਕ ਉਸ ਨੂੰ ਸਾਡੀ ਟਿੱਪਣੀ ਸਮਝਣ ਲੱਗਦੇ ਹਨ। ਇਸ ਨਾਲ ਭੁਲੇਖਾ ਪੈਦਾ ਹੁੰਦਾ ਹੈ, ਜੋ ਮੈਂ ਨਹੀਂ ਚਾਹੁੰਦੀ। ਉਮੀਦ ਹੈ ਕਿ ਪੁਲਸ ਇਸ ਫਰਜ਼ੀ ਅਕਾਊਂਟ ਨੂੰ ਬੰਦ ਕਰਨ ਵਿਚ ਮਦਦ ਕਰੇਗੀ।’ ਡੋਨਾ ਨੇ ਕਿਹਾ ਕਿ ਉਨ੍ਹਾਂ ਦੇ ਅਸਲੀ ਫੇਸਬੁੱਕ ਅਕਾਊਂਟ ’ਤੇ ਕੁੱਝ ਹੀ ਗਿਣਤੀ ਵਿਚ ਫਾਲੋਅਰਜ਼ ਹਨ, ਜਦੋਂ ਕਿ ਫਰਜ਼ੀ ਅਕਾਊਂਟ ਨੂੰ 70,000 ਤੋਂ ਜ਼ਿਆਦਾ ਲੋਕ ਫਾਲੋ ਕਰ ਰਹੇ ਹਨ।

ਇਹ ਵੀ ਪੜ੍ਹੋ: ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News