ਸੌਰਵ ਗਾਂਗੁਲੀ ਬਣ ਸਕਦੇ ਹਨ BCCI ਦੇ ਨਵੇਂ ਪ੍ਰਧਾਨ
Monday, Oct 14, 2019 - 12:12 AM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਸਾਬਕਾ ਟੈਸਟ ਕ੍ਰਿਕਟ ਤੇ ਐੱਨ. ਸ਼੍ਰੀਨਿਵਾਸਨ ਦੇ ਕਰੀਬੀ ਕਰਨਾਟਕ ਦੇ ਬ੍ਰਿਜੇਸ਼ ਪਟੇਲ ਨੂੰ ਪਿੱਛੇ ਛੱਡਦੇ ਹੋਏ ਸੌਰਵ ਗਾਂਗੁਲੀ ਨਵੇਂ ਪ੍ਰਧਾਨ ਅਹੁਦੇ ਦੀ ਰੇਸ 'ਚ ਸਭ ਤੋਂ ਅੱਗੇ ਹੋ ਗਏ। ਹਾਲਾਂਕਿ ਅਜੇ ਅਧਿਕਾਰਕ ਤੌਰ 'ਤੇ ਐਲਾਨ ਹੋਣਾ ਬਾਕੀ ਹੈ।