BCCI ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ

Saturday, Jan 02, 2021 - 03:01 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟੋਰਲ ਬੋਰਡ ( ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਹਸਪਤਾਲ ’ਚ ਦਾਖ਼ਲ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੌਰਵ ਗਾਂਗੁਲੀ ਨੂੰ ਦਿਲ ਦੀ ਬੀਮਾਰੀ ਸੀ ਤੇ ਵੁੱਡਲੈਂਡ ਹਸਪਤਾਲ ’ਚ ਦਾਖ਼ਲ ਹਨ। ਫ਼ਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ। ਪਰ ਹਸਪਤਾਲ ਦੇ ਸੂਤਰਾਂ ਦੀ ਪੁਸ਼ਟੀ ਕਰਨ ਦੇ ਬਾਅਦ ਹੀ ਸੌਰਵ ਗਾਂਗੁਲੀ ਦੀ ਤਬੀਅਤ ਬਾਰੇ ਕੁਝ ਕਿਹਾ ਜਾ ਸਕਦਾ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾ ਬੀਮਾਰੀ ’ਚ ਲਾਕਡਾਊਨ ਦੇ ਦੌਰਾਨ ਇਹ ਸੂਚਨਾ ਆਈ ਸੀ ਕਿ ਸੌਰਵ ਗਾਂਗੁਲੀ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਪਰ ਬਾਅਦ ’ਚ ਖ਼ੁਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਉਨ੍ਹਾਂ ਨੂੰ ਨਹੀਂ ਸਗੋਂ ਉਨ੍ਹਾਂ ਦੇ ਦੇ ਪਰਿਵਾਰਕ ਮੈਂਬਰਾਂ ਨੂੰ ਹੋਇਆ ਹੈ। ਡਾਕਟਰਾਂ ਨੇ ਵੀ ਸੌਰਵ ਗਾਂਗੁਲੀ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਨ ਨੂੰ ਕਿਹਾ ਸੀ। ਸੌਰਵ ਗਾਂਗੁਲੀ ਨੇ ਡਾਕਟਰਾਂ ਦੀ ਇਸ ਸਲਾਹ ਨੂੰ ਮੰਨਿਆ ਵੀ।

ਸੌਰਵ ਗਾਂਗੁਲੀ ਨੇ ਕੋਰੋਨਾ ਕਾਲ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਦੁਬਈ ’ਚ ਕਰਾਇਆ ਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਸਖ਼ਤ ਪ੍ਰਕਿਰਿਆਵਾਂ ਤੋਂ ਗੁਜ਼ਰਨਾ ਪਿਆ। ਖ਼ੁਦ ਗਾਂਗੁਲੀ ਨੇ ਇਕ ਬਿਆਨ ’ਚ ਕਿਹਾ ਕਿ ਆਈ. ਪੀ. ਐੱਲ. ਦੇ ਸਮੇਂ ਉਹ 21 ਤੋਂ ਵੀ ਜ਼ਿਆਦਾ ਵਾਰ ਆਪਣਾ ਕੋਰੋਨਾ ਟੈਸਟ ਕਰਾ ਚੁੱਕੇ ਹਨ ਪਰ ਉਹ ਇਕ ਵਾਰ ਵੀ ਇਨਫੈਕਟਿਡ ਨਹੀਂ ਪਾਏ ਗਏ Í ਉਨ੍ਹਾਂ ਦੀ ਖ਼ਰਾਬ ਸਿਹਤ ਦੀ ਸੂਚਨਾ ਮਿਲਦੇ ਹੀ ਦਾਦਾ ਦੇ ਪ੍ਰਸ਼ੰਸਕ ਛੇਤੀ ਹੀ ਉਨ੍ਹਾਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। 


Tarsem Singh

Content Editor

Related News